- ਪੁਲਿਸ ਕਮਿਸ਼ਨਰ ਵੱਲੋਂ ਵੱਖ-ਵੱਖ ਪਾਬੰਦੀਆਂ ਸਬੰਧੀ ਹੁਕਮ ਜਾਰੀ
ਲੁਧਿਆਣਾ, (ਸੰਜੇ ਮਿੰਕਾ) – ਕਮਿਸ਼ਨਰੇਟ ਲੁਧਿਆਣਾ ਦੇ ਏਰੀਏ ਅੰਦਰ ਥ੍ਰੀਵੀਲਰ ਚਾਲਕਾਂ ਦੁਆਰਾਂ ਕੰਪਨੀ ਵੱਲੋਂ ਨਿਰਧਾਰਿਤ ਪੈਮਾਨੇ ਅਨੁਸਾਰ ਤਿਆਰ ਕੀਤੇ ਗਏ ਥ੍ਰੀਵਹੀਲਰ ਦੀ ਪਿਛਲੀ/ਚਾਲਕ ਸੀਟ ਨੂੰ ਮੋਡੀਫਾਈ ਕਰਵਾ ਕੇ ਡਰਾਈਵਰ ਸੀਟ ਦੇ ਦੋਨੋਂ ਪਾਸੇ ਅਤੇ ਪਿਛਲੇ ਵਾਧੂ ਸਵਾਰੀਆਂ ਬਿਠਾਉਣ ਲਈ ਜਗ੍ਹਾ ਤਿਆਰ ਕਰ ਲੈਂਦੇ ਹਨ। ਥ੍ਰੀਵਹੀਲਰ ਚਾਲਕ ਦੇ ਦੋਨੇ ਪਾਸੇ ਸਵਾਰੀਆਂ ਬੈਠਣ ਨਾਲ ਥ੍ਰੀ-ਵਹੀਲਰ ਚਾਲਕ ਪਿੱਛੇ ਤੋਂ ਆਉਂਦੇ ਕੋਈ ਵੀ ਵਹੀਕਲ ਨੂੰ ਦੇਖਣ ਤੋਂ ਅਸਮਰੱਥ ਹੋ ਜਾਂਦਾ ਹੈ। ਇਸ ਤੋਂ ਇਲਾਵਾ ਮੋਟਰਸਾਇਕਲ, ਮੋਪਿਡ ਅਤੇ ਆਟੋ ਰਿਕਸ਼ਾ ਨੂੰ ਮੋਡੀਫਾਈ/ਜੁਗਾੜੂ ਇੰਜਨ ਲਗਾਕੇ ਰੇਹੜ੍ਹਾ ਤਿਆਰ ਕਰਕੇ ਭਾਰ ਢੋਣ, ਸਬਜ਼ੀ, ਫਰੂਟ ਅਤੇ ਕੂੜਾ ਕਰਕਟ ਵਗੈਰਾ ਲਈ ਵਰਤਿਆ ਜਾਂਦਾ ਹੈ। ਜਿਨ੍ਹਾਂ ਦਾ ਕੋਈ ਰਜਿਸਟ੍ਰੇਸ਼ਨ ਨੰਬਰ ਨਹੀਂ ਹੁੰਦਾ ਹੈ। ਅਜਿਹੇ ਜੁਗਾੜੂ ਵਹੀਕਲਾਂ ਵੱਲੋਂ ਅਕਸਰ ਟਰੈਫਿਕ ਜਾਮ ਦੀ ਸਮੱਸਿਆ ਪੈਦਾ ਕੀਤੀ ਜਾਂਦੀ ਹੈ ਜਿਸ ਕਾਰਨ ਟਰੈਫਿਕ ਨਿਯਮਾਂ ਦੀ ਉਲੰਘਣਾ ਹੁੰਦੀ ਹੈ ਅਤੇ ਸੜਕੀ ਦੁਰਘਟਨਾ ਵਾਪਰਨ ਦਾ ਡਰ ਵੀ ਬਣਿਆ ਰਹਿੰਦਾ ਹੈ।ਦੁਰਘਟਨਾ ਨੂੰ ਵਾਪਰਨ ਤੋਂ ਬਚਣ/ਰੋਕਣ ਲਈ ਆਮ ਜਨਤਾ ਦੀ ਜਾਨ ਮਾਲ ਦੀ ਰਾਖੀ ਅਤੇ ਸੁਰੱਖਿਆ ਨੂੰ ਮੁੱਖ ਰੱਖਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ-2) ਦੀ ਧਾਰਾ 144 ਤਹਿਤ ਕਮਿਸ਼ਨਰੇਟ ਲੁਿਧਆਣਾ ਦੇ ਏਰੀਏ ਅੰਦਰ ਕੰਪਨੀ ਵੱਲੋਂ ਨਿਰਧਾਰਿਤ ਪੈਮਾਨੇ ਅਨੁਸਾਰ ਤਿਆਰ ਕੀਤੇ ਗਏ ਥ੍ਹੀ-ਵੀਲ੍ਹਰ, ਮੋਟਰਸਾਇਕਲ, ਮੋਪਿਡ ਅਤੇ ਆਟੋ ਰਿਕਸ਼ਾ ਨੂੰ ਮੋਡੀਫਾਈ ਕਰਨ/ਜੁਗਾੜੂ ਰੇਹੜ੍ਹਾ ਬਣਾਉਣ, ਥ੍ਰੀਵੀਲ੍ਹਰ ਅੰਦਰ ਵਾਧੂ ਸੀਟਾਂ ਤਿਆਰ ਕਰਨ ਅਤੇ ਜੁਗਾੜੂ ਤਿਆਰ ਕੀਤੇ ਥ੍ਹੀ-ਵੀਲ੍ਹਰ, ਮੋਟਰਸਾਇਕਲ, ਮੋਪਿਡ ਅਤੇ ਆਟੋਜ਼ ਰਿਕਸ਼ਾ ਚਲਾਉਣ ਤੇ ਪਾਬੰਦੀ ਲਗਾਈ ਹੈ।ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਏਰੀਏ ਅੰਦਰ ਵੱਖ-ਵੱਖ ਨਹਿਰਾਂ, ਨਹਾਉਣ ਵਾਲੇ ਅਣ-ਅਧਿਕਾਰਤ ਤਲਾਬ ਅਤੇ ਹੋਰ ਟੋਭਿਆਂ ਵਿੱਚ ਛੋਟੀ ਉਮਰ ਦੇ ਬੱਚੇ ਅਤੇ ਆਮ ਵਿਅਕਤੀ ਨਹਾਉਂਦੇ ਹਨ ਜਦੋਂ ਕਿ ਉਨ੍ਹਾਂ ਨੂੰ ਤੈਰਨਾ ਨਹੀਂ ਆਉਂਂਦਾ ਹੁੰਦਾ ਅਤੇ ਇਸ ਤੋਂ ਇਲਾਵਾ ਨਹਿਰਾਂ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਅਜਿਹੇ ਬੱਚੇ/ ਆਦਮੀ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਜਾਂਦੇ ਹਨ ਜਿਸ ਨਾਲ ਵਡਮੁੱਲੀਆਂ ਜਾਨਾਂ ਵਿਅਰਥ ਚਲੀਆਂ ਜਾਂਦੀਆਂ ਹਨ। ਇਸ ਲਈ ਅਜਿਹੀਆਂ ਦੁਰਘਟਨਾਵਾਂ ਨੂੰ ਰੋਕਣ ਲਈ ਪਬਲਿਕ ਹਿੱਤ ਵਿੱਚ ਅਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਨੂੰ ਮੁੱਖ ਰੱਖਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਪੁਲਿਸ ਕਮਿਸ਼ਨਰ ਲੁਧਿਆਣਾ ਦੀ ਹਦੂਦ ਅੰਦਰ ਆਉਂਦੀਆਂ ਨਹਿਰਾਂ ਟੌਭੇ ਅਤੇ ਅਣ-ਅਧਿਕਾਰਤ ਤਲਾਬ ਆਦਿ ਵਿੱਚ ਛੋਟੀ ਉਮਰ ਦੇ ਬੱਚੇ ਅਤੇ ਕਿਸੇ ਵੀ ਵਿਅਕਤੀ ਵੱਲੋਂ ਨਹਾਉਣ ਤੇ ਤੁਰੰਤ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।ਕਮਿਸ਼ਨਰੇਟ ਲੁਧਿਆਣਾ ਅੰਦਰ ਬੁਲੇਟ ਮੋਟਰਸਾਇਕਲ ਦੇ ਸਾਈਲੈਂਸਰ ਬਦਲ ਕੇ ਪਟਾਕੇ ਮਾਰ ਕੇ ਧੁਨੀ ਪ੍ਰਦੂਸ਼ਣ ਕੀਤਾ ਜਾ ਰਿਹਾ ਹੈ। ਜਿਸ ਨਾਲ ਮਨੁੱਖੀ ਜਨ-ਜੀਵਨ ਪ੍ਰਭਾਵਿਤ ਹੋ ਰਿਹਾ ਹੈ ਅਤੇ ਬਿਰਧ ਵਿਅਕਤੀ ਇਸ ਤਰ੍ਹਾ ਕਰਨ ਨਾਲ ਘਬਰਾਾਹਟ ਮਹਿਸੂਸ ਕਰਦੇ ਹਨ ਅਤੇ ਦੁਰਘਟਨਾ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਨ੍ਹਾਂ ਬੁਲਟ ਮੋਟਰਸਾਇਕਲ ਚਾਲਕਾਂ ਅਤੇ ਸਾਈਲੈਂਸਰ ਬਦਲਣ/ਵੇਚਣ ਵਾਲੇ ਦੁਕਾਨਦਾਰਾਂ ਖਿਲਾਫ ਤੁਰੰਤ ਪ੍ਰਭਾਵ ਨਾਲ ਕਾਰਵਾਈ ਕਰਨ ਦੀ ਸਖਤ ਜ਼ਰੂਰਤ ਹੈ। ਪੁਲਿਸ ਕਮਿਸ਼ਨਰੇਟ ਲੁਧਿਆਣੇ ਦੇ ਏਰੀਏ ਅੰਦਰ ਬੁਲੇਟ ਮੋਟਰਸਾਇਕਲ ਦੇ ਸਾਈਲੈਂਸਰ ਬਦਲ ਕੇ ਪਟਾਕੇ ਮਾਰਨ ਵਾਲੇ ਚਾਲਕਾਂ ਅਤੇ ਸਾਇਲੈਂਸਰ ਬਦਲਣ ਵੇਚਣ ਤੇ ਪਾਬੰਦੀ ਲਗਾਈ ਹੈ। ਇਹ ਪਾਬੰਦੀ ਹੁਕਮ ਦੋ ਮਹੀਨੇ ਤੱਕ ਜਾਰੀ ਰਹਿਣਗੇ।