- ਕੋਵਿਡ ਸੰਬੰਧੀ ਸਿਹਤ ਵਿਭਾਗ ਲੁਧਿਆਣਾ ਦੇ ਕਰਮਚਾਰੀਆਂ ਵੱਲੋਂ ਕੀਤੇ ਗਏ ਚੰਗੇ ਕੰਮ ਲਈ ਸ਼ਲਾਘਾ ਪੱਤਰ ਸੌਂਪਿਆ
ਲੁਧਿਆਣਾ, (ਸੰਜੇ ਮਿੰਕਾ) -ਵਿਸ਼ਵ ਭਰ ਵਿੱਚ ਫੈਲੀ ਕਰੋਨਾ ਮਹਾਂਮਾਰੀ ਦਾ ਮੁਕਾਬਲਾ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਅ ਰਹੇ ਸਿਹਤ ਵਿਭਾਗ ਦਾ ਧੰਨਵਾਦ ਕਰਨ ਲਈ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ਼੍ਰੀ ਰਾਕੇਸ਼ ਕੁਮਾਰ ਅਗਰਵਾਲ ਵਿਸ਼ੇਸ਼ ਤੌਰ ਉੱਤੇ ਸਥਾਨਕ ਸਿਵਲ ਸਰਜਨ ਦਫ਼ਤਰ ਪਹੁੰਚੇ ਅਤੇ ਸਿਵਲ ਸਰਜਨ ਡਾਕਟਰ ਰਾਜੇਸ਼ ਕੁਮਾਰ ਬੱਗਾ ਨੂੰ ਪੂਰੇ ਵਿਭਾਗ ਦੇ ਨਾਮ ਸ਼ਲਾਘਾ ਪੱਤਰ ਸੌਂਪਿਆ।ਇਸ ਮੌਕੇ ਗੱਲਬਾਤ ਕਰਦੇ ਹੋਏ ਸ਼੍ਰੀ ਸ਼ਰਮਾ ਅਤੇ ਸ਼੍ਰੀ ਅਗਰਵਾਲ ਨੇ ਕਿਹਾ ਕਿ ਉਹ ਇਹ ਪੱਤਰ ਸਿਹਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਪਿਛਲੇ 6 ਮਹੀਨੇ ਦੌਰਾਨ ਕੀਤੀ ਗਈ ਅਣਥੱਕ ਮਿਹਨਤ ਦੀ ਸਲਾਘਾ ਕਰਨ ਲਈ ਦੇ ਰਹੇ ਹਨ। ਉਹਨਾਂ ਕਿਹਾ ਕਿ ਲੁਧਿਆਣਾ ਜਿਲ੍ਹਾ ਪੰਜਾਬ ਦੇ ਸਾਰੇ ਜਿਲ੍ਹਿਆਂ ਨਾਲੋਂ ਵੱਧ ਵਸੋਂ ਵਾਲਾ ਜਿਲ੍ਹਾ ਹੋਣ ਕਾਰਨ ਇਸ ਜਿਲ੍ਹੇ ਵਿਚ ਕੋਵਿਡ ਦੇ ਕੇਸ ਹੋਰਨਾ ਜਿਲ੍ਹਿਆਂ ਨਾਲੋਂ ਕਿਤੇ ਵੱਧ ਹਨ। ਇਸ ਕਾਰਨ ਲੁਧਿਆਣਾ ਜਿਲ੍ਹੇ ਵਿਚ ਕੋਵਿਡ ਸਮੱਸਿਆ ਨਾਲ ਨਜਿੱਠਣਾ ਆਪਣੇ ਆਪ ਵਿਚ ਬਹੁਤ ਵੱਡਾ ਚੈਲਿੰਜ ਹੈ। ਇਸ ਤੋਂ ਬਿਨਾਂ ਸਿਹਤ ਵਿਭਾਗ ਨੇ ਦਿਨ ਰਾਤ ਮਿਹਨਤ ਕਰਕੇ 112601 ਟੈਸਟ ਕੀਤੇ ਹਨ, ਜੋ ਕਿ ਆਪਣੇ ਆਪ ਵਿਚ ਇਕ ਰਿਕਾਰਡ ਹੈ।ਉਹਨਾਂ ਕਿਹਾ ਕਿ ਪਿਛਲੇ 10 ਦਿਨਾਂ ਦੌਰਾਨ ਔਸਤ ਚਾਰ ਹਜਾਰ ਤੋਂ ਵੱਧ ਟੈਸਟ ਕੀਤੇ ਜਾ ਰਹੇ ਹਨ, ਜੋ ਕਿ ਇਸ ਗਰਮੀ ਅਤੇ ਹੁੰਮਸ ਭਰੇ ਮੌਸਮ ਵਿਚ ਇਹ ਬਹੁਤ ਵੱਡਾ ਕਾਰਜ ਹੈ, ਜਿਸ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸਿਰੇ ਚੜਾਇਆ ਹੈ। ਇਸ ਤੌ ਇਲਾਵਾ ਸਮੇਂ ਸਮੇਂ ਤੇ ਕੰਨਟੋਨਮੈਟ ਜੋਨ ਅਤੇ ਮਾਈਕਰੋ ਕੰਨਟੋਨਮੈਟ ਚੈਨ ਬਣਾ ਕੇ ਕੋਵਿਡ ਬਿਮਾਰੀ ਦੇ ਕੰਟਰੋਲ ਕਰਨ ਦੇ ਯਤਨ ਕੀਤੇ ਗਏ ਹਨ। ਹਸਪਤਾਲਾਂ ਅਤੇ ਹੋਰ ਸਰਕਾਰੀ ਕੋਵਿਡ ਸੈਟਰਾਂ ਵਿਚ ਪਿਛਲੇ 6 ਮਹੀਨੇ ਤੋਂ ਲਗਾਤਾਰ ਸਟਾਫ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਮਰੀਜਾਂ ਦੀ ਸੇਵਾ ਕਰ ਰਿਹਾ ਹੈ। ਜਿਸ ਦੀ ਜ਼ਿਲ੍ਹਾ ਪ੍ਰਸ਼ਾਸ਼ਨ ਸ਼ਲਾਘਾ ਕਰਦਾ ਹੈ।ਉਹਨਾਂ ਕਿਹਾ ਜਿਥੇ ਕਿ ਸਿਹਤ ਵਿਭਾਗ ਨੇ ਮਿਹਨਤ ਕਰਕੇ ਸਰਕਾਰੀ ਖੇਤਰ ਵਿਚ ਲੈਵਲ 1, ਲੈਵਲ-2 ਅਤੇ ਲੈਵਲ 3 ਦੇ ਲਗਭਗ 2700 ਬੈਂਡਾਂ ਦਾ ਇੰਤਜਾਮ ਕੀਤਾ ਹੈ, ਉਥੇ ਪ੍ਰਾਈਵੇਟ ਖੇਤਰ ਵਿਚ ਵੀ ਲੈਵਲ-2 ਅਤੇ ਲੈਵਲ 3 ਦੇ ਲਗਭਾਗ ਇਕ ਹਜ਼ਾਰ ਬੈਡਾਂ ਦਾ ਇੰਤਜਾਮ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਾਹਰ ਤੋਂ ਆਉਣ ਵਾਲੇ ਯਾਤਰੀਆਂ ਦੀਆਂ ਸਕਰੀਨਿੰਗ ਆਦਿ ਅਨੇਕਾਂ ਕਾਰਜ ਹਨ, ਜੋ ਕੈਵਿਡ ਨੂੰ ਠੱਲ ਪਾਉਣ ਲਈ ਸਿਹਤ ਵਿਭਾਗ ਨੇ ਲੁਧਿਆਣਾ ਜਿਲ੍ਹੇ ਵਿਚ ਕੀਤੇ ਹਨ।ਉਹਨਾਂ ਕਿਹਾ ਕਿ ਸਿਹਤ ਵਿਭਾਗ ਦੀ ਮਿਹਨਤ ਸਦਕਾ ਅੱਜ ਤੱਕ 6881 ਮਰੀਜ (74.63%} ਕਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। ਭਾਵੇ ਕਿ ਸਾਰਕਾਰ ਦੇ ਸਾਰੇ ਵਿਭਾਗ, ਪ੍ਰਬੰਧਕੀ ਅਫਸਰ ਅਤੇ ਹੋਰ ਅਫਸਰ ਕੋਵਿਡ ਦੇ ਕਾਰਜ ਵਿਚ ਜੁੜੇ ਹੋਏ ਹਨ, ਪ੍ਰੰਤੂ ਜਿਸ ਤਰੀਕੇ ਨਾਲ ਸਿਹਤ ਵਿਭਾਗ ਦੇ ਡਾਕਟਰਾਂ ਅਤੇ ਕਰਮਚਾਰੀਆਂ ਨੇ ਮੁਹਰੇ ਹੋ ਕੇ ਲੁਧਿਆਣਾ ਜਿਲ੍ਹੇ ਵਿਚ ਕੋਵਿਡ ਦੇ ਵਿਰੁਧ ਚੱਲ ਰਹੀ ਜੰਗ ਵਿਚ ਯੋਗਦਾਨ ਪਾਇਆ ਹੈ, ਉਹ ਕਾਬਲੇ ਤਾਰੀਫ ਹੈ।ਸ਼੍ਰੀ ਸ਼ਰਮਾ ਅਤੇ ਸ਼੍ਰੀ ਅਗਰਵਾਲ ਨੇ ਉਮੀਦ ਜਤਾਈ ਕਿ ਸਿਹਤ ਵਿਭਾਗ ਦੀ ਅਗਵਾਈ ਵਿੱਚ ਸਾਰੇ ਵਿਭਾਗ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਨੂੰ ਕਾਮਯਾਬ ਬਣਾਉਣ ਲਈ ਯਤਨ ਕਰਦੇ ਰਹਿਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵ) ਸ਼੍ਰੀ ਸੰਦੀਪ ਕੁਮਾਰ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।