Friday, April 18

ਸਤਵਿੰਦਰ ਕੌਰ ਬਿੱਟੀ ਵੱਲੋਂ ਕੂਮਕਲਾਂ ਖੇਤਰ ਵਿੱਚ ਜਾਗਰੂਕਤਾ ਵੈਨ ਨੂੰ ਦਿਖਾਈ ਹਰੀ ਝੰਡੀ

ਲੁਧਿਆਣਾ, (ਸੰਜੇ ਮਿੰਕਾ) – ਕਾਗਰਸ ਪਾਰਟੀ ਦੇ ਹਲਕਾ ਸਾਹਨੇਵਾਲ ਇੰਚਰਾਜ ਸ੍ਰੀਮਤੀ ਸਤਵਿੰਦਰ ਕੌਰ ਬਿੱਟੀ ਨੇ ਕੂਮਕਲਾਂ ਖੇਤਰ ਵਿੱਚ ਆਈ.ਈ.ਸੀ ਵੈਨਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਤਵਿੰਦਰ ਕੌਰ ਬਿੱਟੀ ਨੇ ਦੱਸਿਆ ਕੇ ਮੈ ਸਾਰੇ ਲੋਕਾਂ ਨੂੰ ਬੇਨਤੀ ਕਰਦੀ ਹਾਂ ਕੇ ਉਹ ਕਰੋਨਾ ਵਾਇਰਸ ਨੂੰ ਇੱਕ ਹਊਆ ਨਾ ਸਮਝਣ। ਸਾਨੂੰ ਕਰੋਨਾ ਪੋਜਟਿਵ ਲੋਕਾਂ ਜਾਂ ਉਨ੍ਹਾਂ ਦੇ ਪਰਿਵਾਰਾ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ। ਇਸ ਔਖੀ ਘੜ੍ਹੀ ਵਿੱਚ ਸਾਨੂੰ ਆਪਣੀਆਂ ਨੈਤਿਕ ਕਦਰਾ ਕੀਮਤਾ ਨਹੀਂ ਭੁੱਲਣੀਆ ਚਾਹੀਦੀਆਂ। ਬਿੱਟੀ ਨੇ ਕਿਹਾ ਕੇ ਸਾਰਿਆਂ ਨੂੰ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਨੀ ਚਾਹੀਦੀ ਹੈ। ਉਹਨਾਂ ਨੇ ਮਿਸ਼ਨ ਫਤਿਹ, ਕੋਵਾ ਐਪ ਅਤੇ ਈ ਸੰਜੀਵਨੀ ਓ.ਪੀ.ਡੀ ਵਰਗੀਆਂ ਐਪਸ ਲਾਂਚ ਕਰਨ ਲਈ ਸੂਬਾ ਸਰਕਾਰ ਦੀ ਵੀ ਸਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਨੇ ਇਸ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕਰਕੇ ਸਾਨਦਾਰ ਕਦਮ ਚੁੱਕਿਆ ਹੈ। ਹੁਣ ਇਨ੍ਹਾਂ ਵੈਨਾਂ ਰਾਹੀਂ ਕੂਮਕਲਾਂ ਖੇਤਰ ਦੇ ਪਿੰਡਾਂ ਵਿੱਚ ਲੋਕਾ ਨੂੰ ਕਰੋਨਾ ਵਾਇਰਸ ਬਾਰੇ ਜਾਗਰੂਕ ਕੀਤਾ ਜਾਵੇਗਾ । ਉਨ੍ਹਾ ਨੇ ਲੁਧਿਆਣਾ ਦੀ ਮਾਸ ਮੀਡੀਆ ਟੀਮ ਦੀ ਜਾਗਰੂਕਤਾ ਮੁਹਿੰਮ ਵਿੱਚ ਨਿਰੰਤਰ ਯਤਨ ਕਰਨ ਲਈ ਵੀ ਸ਼ਲਾਘਾ ਕੀਤੀ। ਇਸ ਮੌਕੇ ਸਿਵਲ ਸਰਜਨ ਲੁਧਿਆਣਾ ਡਾ. ਰਾਜੇਸ ਕੁਮਾਰ ਬੱਗਾ ਨੇ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਬਚਾਉਣ ਲਈ ਆਪਣੀ ਪੂਰੀ ਵਾਹ ਲਾ ਰਿਹਾ ਹੈ। ਪਰ ਇਸ ਬੀਮਾਰੀ ਨੂੰ ਖਤਮ ਕਰਨ ਲਈ ਲੋਕਾ ਦਾ ਸਹਿਯੋਗ ਬਹੁਤ ਜਰੂਰੀ ਹੈ। ਇਸ ਲਈ ਸਾਰੇ ਲੋਕ ਜਨਤਕ ਥਾਵਾਂ ਤੇ ਜਾਣ ਸਮੇਂ ਮਾਸਕ ਦੀ ਵਰਤੋਂ ਕਰਨ, ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਆਪਣੇ ਹੱਥਾਂ ਨੂੰ ਸਾਬਣ ਨਾਲ ਵਾਰ-ਵਾਰ ਧੋਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ.ਦਵਿੰਦਰ ਸਿੰਘ ਪੀ.ਈ. ਅਤੇ ਸ੍ਰ. ਹਰਪ੍ਰੀਤ ਸਿੰਘ ਢਿੱਲੋਂ ਵੀ ਹਾਜਰ ਸਨ।

About Author

Leave A Reply

WP2Social Auto Publish Powered By : XYZScripts.com