Wednesday, March 12

ਕਾਂਗਰਸ ਪਾਰਟੀ ਵਲੋਂ ਬਿਨਾ ਭੇਦਭਾਵ ਤੋਂ ਪ੍ਰਵਾਸੀ ਭਾਈਚਾਰੇ ਨੂੰ ਉਹਨਾਂ ਦੇ ਹੱਕ ਦਿੱਤੇ ਹਨ :- ਮੁਹੱਮਦ ਗੁਲਾਬ

ਲੁਧਿਆਣਾ,(ਸੰਜੇ ਮਿੰਕਾ ਵਿਸ਼ਾਲ) ਪ੍ਰਵਾਸੀ ਭਾਈਚਾਰਾ ਪੰਜਾਬ ਸੂੱਬੇ ਦਾ ਇਕ ਅਹਿਮ ਹਿੱਸਾ ਹੈ ਅਤੇ ਕਾਂਗਰਸ ਪਾਰਟੀ ਦੀ ਕੈਪਟਨ ਸਰਕਾਰ ਪ੍ਰਵਾਸੀ ਭਾਈਚਾਰੇ ਨੂੰ ਉਤਾਂਹ ਚੁੱਕਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਕਾਂਗਰਸ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ ਜੋ ਬਿਨਾ ਕਿਸੇ ਭੇਦਭਾਵ ਤੋਂ ਸਾਰਿਆਂ ਨੂੰ ਉਹਨਾਂ ਦੇ ਬਣਦੇ ਹੱਕ ਦਿੱਤੇ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਪ੍ਰਵਾਸੀ ਸੈਲ ਪੰਜਾਬ ਦੇ ਚੇਅਰਮੈਨ ਮੁਹੱਮਦ ਗੁਲਾਬ ਨੇ ਪ੍ਰੈਸ ਨੂੰ ਜਾਰੀ ਆਪਣੇ ਬਿਆਨ ਰਾਹੀਂ ਕਹੇ। ਮੁਹੱਮਦ ਗੁਲਾਬ ਨੇ ਕਿਹਾ ਕਿ ਕੋਰੋਨਾ ਕਾਲ ਵਿਚ ਕੈਪਟਨ ਸਰਕਾਰ ਵਲੋਂ ਦਿੱਤੀ ਜਿੱਮੇਦਾਰੀ ਦਾ ਉਹ ਤਨਦੇਹੀ ਨਾਲ ਪਾਲਣਾ ਕਰ ਰਹੇ ਹਨ ਅਤੇ ਕੋਵਿਡ 19 ਦੇ ਸ਼ੁਰੂਆਤੀ ਦੌਰ ਤੋਂ ਹੀ ਉਹ ਪ੍ਰਵਾਸੀ ਭਾਈਚਾਰੇ ਨਾਲ ਸਿੱਧਾ ਸੰਪਰਕ ਬਣਾਇਆ ਹੋਇਆ ਹੈ ਅਤੇ ਉਹਨਾਂ ਨੂੰ ਬਣਦੀ ਹਰ ਸੁਵਿਧਾ ਮੁਹਇਆ ਕਰਵਾ ਕੇ ਕੈਪਟਨ ਸਰਕਾਰ ਵਲੋਂ ਦਿੱਤੇ ਓਹਦੇ ਦਾ ਮਾਨ ਸਤਿਕਾਰ ਬਣਾਏ ਹੋਏ ਹਨ ਅਤੇ ਅੰਤ ਤੱਕ ਉਹ ਆਪਣੇ ਓਹਦੇ ਪ੍ਰਤੀ ਵਚਨਬੱਧ ਰਹਿਣਗੇ। ਉਹਨਾਂ ਕਿਹਾ ਕਿ ਉਹ ਕੋਰੋਨਾ ਵਾਇਰਸ ਦੇ ਸ਼ੁਰੂਆਤ ਤੋਂ ਹੁਣ ਤੱਕ ਪ੍ਰਵਾਸੀ ਭਾਈਚਾਰੇ ਨੂੰ ਰਾਸ਼ਨ ਅਤੇ ਮੈਡੀਕਲ ਸਹੂਲਤਾਂ ਉਪਲਬੱਧ ਕਰਾ ਰਹੇ ਹਨ ਅਤੇ ਉਹਨਾਂ ਦੇ ਘਰ ਵਾਪਿਸੀ ਦੌਰਾਨ ਵੀ ਪੂਰੀ ਮਦਦ ਕੀਤੀ ਗਈ ਹੈ ਅਤੇ ਇਸ ਵਿਚ ਕੈਬਿਨੇਟ ਮੰਤਰੀ ਭਾਰਤ ਭੂਸ਼ਨ ਆਸ਼ੂ ਵਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਪੂਰੇ ਪੰਜਾਬ ਦੇ ਪ੍ਰਵਾਸੀ ਭਾਈਚਾਰੇ ਨੂੰ ਰਾਸ਼ਨ ਤੋਂ ਲੈਕੇ ਹੋਰ ਬਣਦੀਆਂ ਸਹੂਲਤਾਂ ਦਿਤੀਆਂ ਹਨ। ਉਹਨਾਂ ਕਿਹਾ ਕਿ ਪ੍ਰਵਾਸੀ ਭਾਈਚਾਰੇ ਦੇ ਪ੍ਰੇਮ ਸਹਿਯੋਗ ਸਦਕਾਂ ਸੂੱਬੇ ਵਿਚ ਵਪਾਰ ਖੁਲਣ ਦੇ ਨਾਲ ਹੀ ਇਹਨਾਂ ਦੀ ਵਾਪਿਸੀ ਹੋ ਰਹੀ ਹੋ ਰਹੀ ਹੈ ਅਤੇ ਉਹ ਸਾਰੇ ਭਾਈਚਾਰੇ ਨਾਲ ਸਿੱਧਾ ਤਾਲਮੇਲ ਬਣਾਏ ਹੋਏ ਹਨ ਤਾਂਕਿ ਕੋਰੋਨਾ ਵਾਇਰਸ ਦੇ ਚਲਦਿਆਂ ਉਹਨਾਂ ਨੂੰ ਕੋਈ ਪ੍ਰੇਸ਼ਾਨੀ ਦਾ ਸਾਮਣਾ ਨ ਕਰਨਾ ਪਵੇ।  

About Author

Leave A Reply

WP2Social Auto Publish Powered By : XYZScripts.com