Tuesday, May 13

ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਵਸ ਸਬੰਧੀ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ

ਲੁਧਿਆਣਾ,(ਵਿਸ਼ਾਲ,ਰਾਜੀਵ)- ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਨੇ ਰੋਸ ਅਬਦੁੱਲਾਪੁਰ ਬਸਤੀ ਦੀ ਪ੍ਰਬੰਧਕ ਕਮੇਟੀ ਵੱਲੋਂ ਅੱਜ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਵਸ ਸਬੰਧੀ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਇਲਾਕਾ ਨਿਵਾਸੀਆਂ ਤੇ ਸੰਗਤਾਂ ਦੇ ਭਰਪੂਰ ਸਹਿਯੋਗ ਸਦਕਾ ਸ਼ਰਧਾ ਤੇ ਸਤਿਕਾਰ ਨਾਲ ਕੀਤਾ ਗਿਆ। ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ ।ਪ੍ਰਬੰਧਕ ਕਮੇਟੀ ਦੇ ਚੇਅਰਮੈਨ ਨਿਰਮਲ ਸਿੰਘ ਕੈਡ਼ਾ ਨੇ ਸੰਗਤਾਂ ਨੂੰ ਇਹ ਪੁਰਜ਼ੋਰ ਅਪੀਲ ਕੀਤੀ ਕਿ ਉਹ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਨੂੰ ਜੀਵਨ ਵਿਚ ਅਪਣਾ ਕੇ ਮਾਨਵਤਾ ਦੀ ਭਲਾਈ ਲਈ ਕੰਮ ਕਰਨ ।ਇਹ ਨਗਰ ਕੀਰਤਨ ਜੰਮੂ ਕਲੋਨੀ, ਕਮਲਾ ਨਗਰ, ਲਾਲ ਕੁਆਰਟਰ ਅਤੇ ਇੰਦਰਾ ਨਗਰ ਆਦਿ ਇਲਾਕਿਆਂ ਚ ਹੁੰਦਾ ਹੋਇਆ ਅਬਦੁੱਲਾਪੁਰ ਬਸਤੀ ਵਿਖੇ ਆ ਕੇ ਸੰਪੰਨ ਹੋਇਆ। ਨਗਰ ਕੀਰਤਨ ਵਿਚ ਬੀਬੀਆਂ ਦੇ ਜਥਿਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਨਗਰ ਕੀਰਤਨ ਦੇ ਸਵਾਗਤ ਲਈ ਦੁਕਾਨਦਾਰ ਜਥੇਬੰਦੀਆਂ ਅਤੇ ਇਲਾਕਾ ਨਿਵਾਸੀਆਂ ਨੇ ਨਗਰ ਕੀਰਤਨ ਦੇ ਸਮੁੱਚੇ ਰੂਟ ਦੌਰਾਨ ਸਵਾਗਤੀ ਗੇਟ ਲਗਾਏ । ਸੰਗਤਾਂ ਦੇ ਲਈ ਲੰਗਰ ਦੇ ਸਟਾਲ ਲਗਾਏ ਗਏ। ਨਗਰ ਕੀਰਤਨ ਵਿੱਚ ਸ਼ਾਮਲ ਹੋਈਆਂ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਤੇ ਪ੍ਰਧਾਨ ਸੁਖਦੇਵ ਸਿੰਘ, ਚਰਨਜੀਤ ਸਿੰਘ ਜਨਰਲ ਸਕੱਤਰ, ਕ੍ਰਿਸ਼ਨ ਗੋਪਾਲ ਰਾਜੂ ਪ੍ਰਧਾਨ ਲੁਧਿਆਣਾ ਭਲਾਈ ਮੰਚ, ਤਿਲਕ ਰਾਜ ਸੋਨੂੰ ,ਸ਼ੇਰ ਸਿੰਘ, ਬੰਟੀ, ਅਸ਼ੋਕ ਮਾਨ, ਬੇਅੰਤ ਚੋਪਡ਼ਾ, ਕੁਲਵਿੰਦਰ ਸਿੰਘ, ਸੁਰਜੀਤ ਸਿੰਘ ਢਿੱਲੋਂ ,ਰਾਕੇਸ਼ ਕੁਮਾਰ ਟੋਨੀ, ਪ੍ਰਦੀਪ ਸੈਣੀ, ਅਜੀਤ ਸਿੰਘ, ਸਾਧੂ ਸਿੰਘ ਮਨੀ ਬਹੁਤਾ, ਬਲਵਿੰਦਰ ਸੀਕਰੀ , ਗੋਗਾ ਮਾਣਕਵਾਲ ,ਸੁਨੀਲ ਦੀਪ ਢਿੱਲੋਂ , ਗੁਰਮੇਲ ਸਿੰਘ ਕੈਡ਼ਾ, ਸੁਭਾਸ਼ ਚੰਦਰ, ਤੇ ਹਰਬੰਸ ਸਿੰਘ ਆਦਿ ਸ਼ਾਮਿਲ ਹੋਏ ਫ਼ੋਟੋ ਨਗਰ ਕੀਰਤਨ ਚ ਸਨਮਾਨਿਤ ਸ਼ਖ਼ਸੀਅਤਾਂ  

About Author

Leave A Reply

WP2Social Auto Publish Powered By : XYZScripts.com