Friday, May 9

ਟਰੈਕਟਰ ਮਾਰਚ ਸਿਰਜੇਗਾ ਨਵਾਂ ਇਤਿਹਾਸ- ਮਨਪ੍ਰੀਤ ਸਿੰਘ ਬੰਟੀ

लुधियाना (विशाल,ਅਰੁਣ ਜੈਨ)-ਜਿਸ ਤਰਾਂ ਅੰਗਰੇਜ ਹਾਕਮਾਂ ਤੋਂ ਬਾਅਦ ਕਈ ਤਾਨਾਸ਼ਾਹੀ ਜਾਬਰਾਂ ਦੇ ਜੁਲਮ ਦਾ ਅੰਤ ਕਰਕੇ ਉਨਾਂ ਦਾ ਰਾਜ ਭਾਗ ਖਤਮ ਕਰ ਦਿੱਤਾ ਗਿਆ ਸੀ ਉਸੇ ਤਰਾਂ ਹੁਣ ਉਹ ਸਮਾਂ ਵੀ ਦੂਰ ਨਹੀਂ ਜਦੋਂ ਦੇਸ਼ ਦੇ ਲੋਕ ਕੇਂਦਰ ਤੇ ਕਾਬਿਜ ਇਨਾਂ ਹੰਕਾਰੀਆਂ ਦਾ ਹੰਕਾਰ ਤੋੜਕੇ ਹੀ ਦਮ ਲੈਣਗੇ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਵਪਾਰੀ ਵਰਗ ਦੇ ਆਗੂ ਮਨਪ੍ਰੀਤ ਸਿੰਘ ਬੰਟੀ ਨੇ ਕੀਤਾ।ਉਨਾਂ ਕਿਹਾ ਕਿ ਸੇਵਾ ਭਾਵਨਾ ਅਤੇ ਲੰਗਰ ਲਗਾਉਣ ਲਈ ਵਿਸ਼ਵ ਭਰ ਵਿੱਚ ਪ੍ਰਸਿੱਧ ਪੰਜਾਬੀਆਂ ਤੋਂ ਘਬਰਾਈ ਹੋਈ ਕੇਂਦਰ ਸਰਕਾਰ ਹੁਣ ਗੰਦੀ ਰਾਜਨੀਤੀ ਤੇ ਉਤਾਰੂ ਹੋ ਚੁੱਕੀ ਹੈ।ਤੇ ਇਸ ਅੰਦੋਲਨ ਨੂੰ ਖਤਮ ਕਰਨ ਲਈ ਹਰ ਤਰਾਂ ਦੇ ਹਥਕੰਡੇ ਅਪਣਾ ਰਹੀ ਹੈ।ਪਰੰਤੂ ਉਸਦੇ ਮਨਸੂਬਿਆਂ ਤੇ ਲਗਾਤਾਰ ਪਾਣੀ ਫਿਰ ਰਿਹਾ ਹੈ।ਬੰਟੀ ਨੇ ਕਿਹਾ ਕਿ ਆਪਣੇ ਹੱਕਾਂ ਦੀ ਰਾਖੀ ਲਈ ਸ਼ੁਰੂ ਤੋਂ ਹੀ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਟਰੈਕਟਰ ਮਾਰਚ ਤੋਂ ਰੋਕਣ ਦੀਆਂ ਕੋਸ਼ਿਸਾਂ ਸਰਕਾਰਾਂ ਦੀ ਮਾੜੀ ਸੋਚ ਦਰਸਾਂਉਂਦਾ ਹੈ।ਮਨਪ੍ਰੀਤ ਸਿੰਘ ਬੰਟੀ ਨੇ ਕਿਹਾ ਕਿ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦੇ ਖਿਲਾਫ ਸ਼ਾਤਮਈ ਢੰਗ ਨਾਲ ਕੱਢੇ ਜਾਣ ਵਾਲੇ ਟਰੈਕਟਰ ਮਾਰਚ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਜਾਂ ਤਾਂ ਖੇਤੀਬਾੜੀ ਬਿਲਾਂ ਨੂੰ ਰੱਦ ਕਰਨ ਦਾ ਐਲਾਨ ਕਰ ਦੇਵੇ।ਨਹੀਂ ਤਾਂ ਇਹ ਮਾਰਚ ਇੱਕ ਨਵਾਂ ਇਤਿਹਾਸ ਜਰੂਰ ਸਿਰਜੇਗਾ।

About Author

Leave A Reply

WP2Social Auto Publish Powered By : XYZScripts.com