Friday, May 9

ਬੇਸਿੱਟਾ ਮੀਟਿੰਗਾਂ ਰਾਹੀਂ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ-ਬੰਟੀ

ਲੁਧਿਆਣਾ (ਸੰਜੇ ਮਿੰਕਾ, ਵਿਸ਼ਾਲ)-ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਿਸਾਨਾਂ ਦੇ ਨਾਲ ਕੀਤੀਆਂ ਜਾ ਰਹੀਆਂ ਬੇਨਤੀਜਾ ਮੀਟਿੰਗਾਂ ਰਾਹੀਂ ਅੰਦੋਲਨਕਾਰੀਆਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਪਾਰੀ ਵਰਗ ਦੇ ਆਗੂ ਮਨਪ੍ਰੀਤ ਸਿੰਘ ਬੰਟੀ ਨੇ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਦੀ ਸ਼ੁਰੂ ਤੋਂ ਹੀ ਇੱਕੋ ਮੰਗ ਹੈ ਕਿ ਤਿੰਨੋ ਬਿੱਲ ਰੱਦ ਹੋਣੇ ਚਾਹੀਦੇ ਹਨ।ਪ੍ਰੰਤੂ ਫਿਰ ਵੀ ਕੇਂਦਰ ਸਰਕਾਰ ਗੱਲਬਾਤ ਦੇ ਨਾਮ ਤੇ 9 ਮੀਟੰਗਾਂ ਕਰ ਚੁੱਕੀ ਹੈ ਤੇ ਸਾਰੀਆਂ ਹੀ ਮੀਟੰਗਾਂ ਬੇਸਿੱਟਾ ਰਹਿਣ ਤੋਂ ਸਾਫ ਸਿੱਧ ਹੁੰਦਾ ਹੈ ਕਿ   ਸਰਕਾਰ ਇਨ੍ਹਾਂ ਮੀਟੰਗਾਂ ਦੁਆਰਾ  ਜਿੱਥੇ ਕਿਸਾਨਾਂ ਦੀ ਸਹਿਣਸ਼ੀਲਤਾ ਨੂੰ ਭੰਗ ਕਰਨਾ ਚਹੁੰਦੀ ਹੈ ਉੱਥੇ ਹੀ ਕੇਂਦਰ ਦੀ ਕੋਸ਼ਿਸ਼ਾਂ ਹਨ ਕਿ ਗੱਲਬਾਤ ਰਾਹੀਂ ਅਜਿਹੇ ਹਾਲਾਤ ਬਣਾਏ ਜਾਣ ਕਿ  ਕਿਸਾਨ ਆਗੂਆਂ ਨੂੰ ਹੀ ਦੋਫਾੜ ਕੀਤਾ ਜਾ ਸਕੇ। ਪਰੰਤੂ ਸਰਕਾਰ ਇਹ ਨੀ ਜਾਣਦੀ ਕਿ ਇਨ੍ਹਾਂ ਬਿਲਾਂ ਖਿਲਾਫ ਸਿਰਫ ਕਿਸਾਨ ਜਥੇਬੰਦੀਆਂ ਹੀ ਨਹੀਂ ਸਗੋਂ, ਪੂਰੇ ਦੇਸ਼ ਦੇ ਲੋਕ ਇਕਜੁੱਟ ਹੋ ਚੁੱਕੇ ਹਨ। ਜਿਸਦਾ ਖ਼ਮਿਆਜ਼ਾ ਕੇਂਦਰ ਦੀ ਭਾਜਪਾ ਸਰਕਾਰ ਨੂੰ ਜਰੂਰ ਭੁਗਤਣਾ ਪਏਗਾ। ਬੰਟੀ ਨੇ ਕਿਹਾ ਕਿ ਸਰਕਾਰ ਅੰਦੋਲਨ ਕਾਰੀਆਂ ਦਾ ਹੋਰ ਇਮਤਿਹਾਨ ਨਾ ਲਵੇ।ਕਿਓਂਕਿ ਅਗਰ ਕਿਸਾਨਾਂ ਦੇ ਸਬਰ ਦਾ ਬੰਨ ਟੁੱਟ ਗਿਆ ਤਾਂ ਸਰਕਾਰ ਟੁੱਟਣ ਲੱਗਿਆਂ ਵੀ ਦੇਰ ਨੀ ਲੱਗਣੀ।

About Author

Leave A Reply

WP2Social Auto Publish Powered By : XYZScripts.com