
- ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ‘ਚ ਕਾਲਜ਼ ਦੇ ਚੋਣ ਸਾਖ਼ਰਤਾ ਕਲੱਬ ਮੈਂਬਰ ਲੈ ਸਕਦੇ ਹਨ ਹਿੱਸਾ
- ਰਾਸ਼ਟਰੀ ਵੋਟਰ ਦਿਵਸ ਮੌਕੇ ਜੇਤੂਆਂ ਨੂੰ ਰਾਜ ਪੱਧਰ ‘ਤੇ ਕੀਤਾ ਜਾਵੇਗਾ ਸਨਮਾਨਿਤ – ਜ਼ਿਲ੍ਹਾ ਚੋਣ ਅਫ਼ਸਰ
ਲੁਧਿਆਣਾ, (ਸੰਜੇ ਮਿੰਕਾ,ਮਦਨਲਾਲ ਗੁਗਲਾਨੀ) – ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਲੁਧਿਆਣਾ ਵੱਲੋਂ ‘ਸੰਵਿਧਾਨ ਅਧਾਰਤ ਲੋਕਤੰਤਰ’ ਮੁਹਿੰਮ ਤਹਿਤ ਆਦਰਸ਼ ਚੋਣ ਜ਼ਾਬਤਾ ਵਿਸ਼ੇ ‘ਤੇ ਗੂਗਲ ਫਾਰਮਜ਼ ਰਾਹੀਂ ਆਨਲਾਈਨ ਕੁਇਜ਼ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਸ੍ਰੀ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਕੁਇਜ਼ (ਮੁਕਾਬਲੇ) ਵਿੱਚ ਭਾਗ ਲੈਣ ਲਈ ਕਾਲਜ਼ ਦੇ ਚੋਣ ਸਾਖ਼ਰਤਾ ਕਲੱਬ (ਈ.ਐਲ.ਸੀ.) ਦੇ ਮੈਂਬਰਾਂ ਨੂੰ 22 ਦਸੰਬਰ, 2020 ਦਿਨ ਮੰਗਲਵਾਰ ਨੂੰ ਦੁਪਹਿਰ 12:30 ਵਜੇ ਸੱਦਾ ਦਿੱਤਾ ਜਾਂਦਾ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਇਹ ਕੁਇਜ਼ ਮੁਕਾਬਲਾ ਭਾਰਤ ਚੋਣ ਕਮਿਸ਼ਨ ਦੇ ਚੋਣ ਜ਼ਾਬਤਾ ਮੈਨੂਅਲ ਦੇ ਆਧਾਰ ‘ਤੇ ਹੋਵੇਗਾ ਜੋਕਿ ਇਸ ਲਿੰਕ ‘ਤੇ ਪ੍ਰਾਪਤ ਕੀਤਾ ਜਾ ਸਕਦਾ ਹੈ। ਮੁਕਾਬਲੇ ਵਿੱਚ ਭਾਗ ਲੈਣ ਸਬੰਧੀ ਉਨ੍ਹਾ ਦੱਸਿਆ ਕਿ ਇਹ ਮੁਕਾਬਲਾ ਚੋਣ ਸਾਖ਼ਰਤਾ ਕਲੱਬ ਦੇ ਮੈਬਰਾਂ (ਕਾਲਜ ਦੇ ਵਿਦਿਆਰਥੀ) ਲਈ ਹੋਵੇਗਾ, ਪੇਪਰ ਦਾ ਲਿੰਕ https://ludhiana.nic.in ਦੀ ਵੈਬਸਾਈਟ ‘ਤੇ 15 ਮਿੰਟ ਪਹਿਲਾਂ ਸ਼ੇਅਰ ਕੀਤਾ ਜਾਵੇਗਾ ਤੇ ਮੁਕਾਬਲਾ ਸ਼ੁਰੂ ਕਰਨ ਲਈ ਲਿੰਕ ‘ਤੇ ਕਲਿੱਕ ਕਰਨਾ ਹੋਵੇਗਾ। ਉਨ੍ਹਾਂ ਦੱਸਿਆ ਕਿ 30 ਸਵਾਲਾਂ ਲਈ 30 ਮਿੰਟ ਦਾ ਸਮਾਂ ਦਿੱਤਾ ਜਾਵੇਗਾ ਤੇ ਇਸ ਤੋਂ ਇਲਾਵਾ ਪਹਿਲੇ ਤਿੰਨ ਜੇਤੂ ਮੈਂਂਬਰ(ਵਿਦਿਆਰਥੀ) ਹੀ 27 ਦਸੰਬਰ, 2020 ਨੂੰ ਰਾਜ ਪੱਧਰੀ ਆਨਲਾਈਨ ਮੁਕਾਬਲੇ ਵਿੱਚ ਭਾਗ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਜੇਕਰ ਇੱਕ ਤੋਂ ਵੱਧ ਪ੍ਰਤੀਯੋਗੀ ਦੇ ਬਰਾਬਰ ਨੰਬਰ ਆਉਂਦੇ ਹਨ ਤਾਂ ਜੇਤੂਆਂ ਦੀ ਚੋਣ ਲਾਟਰੀ ਰਾਹੀਂ ਕੀਤੀ ਜਾਵੇਗੀ। ਇਸ ਤੋ਼ ਇਲਾਵਾ ਰਾਜ ਪੱਧਰ ‘ਤੇ ਜੇਤੂਆਂ ਨੂੰ ਰਾਸ਼ਟਰੀ ਵੋਟਰ ਦਿਵਸ ਮੌਕੇ ਰਾਜ ਪੱਧਰ ‘ਤੇ ਸਨਮਾਨਿਤ ਕੀਤਾ ਜਾਵੇਗਾ।