- ਗੁ-ਦੁਖਨਿਵਾਰਣ ਸਾਹਿਬ ਵਿਖੇ ਨਮਸਤਕ ਹੋ ਕੇ ਕੀਤਾ ਸ਼ੁਕਰਾਨਾ
ਲੁਧਿਆਨਾ,(ਸੰਜੇ ਮਿੰਕਾ,ਵਿਸ਼ਾਲ)-ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਂਡ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਰਣਜੀਤ ਸਿੰਘ ਢਿੱਲੋਂ ਨੂੰ ਪਾਰਟੀ ਪ੍ਰਤੀ ਉਨਾਂ ਦੀ ਵਫਾਦਾਰੀ, ਇਮਨਾਦਾਰੀ ਨਾਲ ਕੀਤੇ ਗਏ ਕੰਮਾਂ ੳਤੇ ਉਨਾਂ ਦੀ ਸੇਵਾ ਨੂੰ ਦੇਖਦਿਆਂ ਸ੍ਰੋਮਣੀ ਅਕਾਲੀ ਦਲ ਲੁਧਿਆਣਾ ਸ਼ਹਿਰੀ ਦਾ ਮੁੜ ਤੋਂ ਪ੍ਰਧਾਨ ਲਗਾਇਆ ਗਿਆ।ਪ੍ਰਧਾਨ ਬਣਨ ਤੇ ਰਣਜੀਤ ਸਿੰਘ ਢਿੱਲੋਂ ਨੇ ਸਭ ਤੋਂ ਪਹਿਲਾਂ ਸਾਥੀਆਂ ਸਮੇਤ ਗੁ.ਦੁਖਨਿਵਾਰਣ ਸਾਹਿਬ ਵਿਖੈ ਨਮਸਤਕ ਹੋਏ।ਅਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ।ਇਸ ਮੌਕੇ ਗੁ.ਸਾਹਿਬ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਜੀ ਵੱਲੋਂ ਉਨਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਢਿੱਲੋਂ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਜੋ ਪੂਰਨ ਭਰੋਸਾ ਪਾਰਟੀ ਹਾਈਕਮਾਂਡ ਨੇ ਇੱਕ ਨਿਮਾਣੇ ਵਰਕਰ ਤੇ ਕੀਤਾ ਹੈ ਮੈਂ ਉਸ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਂਉਂਦਾ ਹੋਇਆ ਸਭ ਨੂੰ ਬਰਾਬਰ ਬਣਦਾ ਮਾਣ ਸਤਿਕਾਰ ਦੇਵਾਂਗਾ।ਤਾਂ ਜੋ ਪਾਰਟੀ ਦੀ ਚੜਦੀ ਕਲਾ ਲਈ ਕੰਮ ਕੀਤਾ ਜਾ ਸਕੇ।ਇਸ ਮੌਕੇ ਜੱਥੇਦਾਰ ਨੇਕ ਸਿੰਘ ਸੇਖੇਵਾਲ, ਬੀਬੀ ਸੁਰਿੰਦਰ ਕੌਰ ਦਿਆਲ ਪ੍ਰਧਾਨ ਇਸਤਰੀ ਵਿੰਗ, ਅਵਤਾਰ ਸਿੰਘ ਸੈਕਟਰੀ, ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ ਹੈਪੀ, ਮਨਪ੍ਰੀਤ ਸਿੰਘ ਬੰਟੀ, ਕੁਲਦੀਪ ਸਿੰਘ ਦੁਆ, ਨੂਰਜੋਤ ਸਿੰਘ ਮੱਕੜ, ਸਿਮਰਨਜੀਤ ਸਿੰਘ ਹਨੀ, ਅਰਵਿੰਦਰ ਸਿੰਘ ਧੰਜਲ,ਵਿੱਕੀ ਮਲਹੋਤਰਾ, ਇਸ਼ਪ੍ਰੀਤ ਸਿੰਘ, ਕੰਵਲਪ੍ਰੀਤ ਸਿੰਘ, ਜਤਿੰਦਰ ਸਿੰਘ, ਜਸਦੀਫ ਸਿਘ ਕਉਂਕੇ, ਹਰਜੋਤ ਹੈਰੀ, ਚਮਕੌਰ ਸਿੰਘ ਆਦਿ ਹਾਜਿਰ ਸਨ।