ਲੁਧਿਆਣਾ, (ਸੰਜੇ ਮਿੰਕਾ)-ਸ਼੍ਰੀ ਗੁਰਸ਼ਰਨਦੀਪ ਸਿੰਘ ਗਰੇਵਾਲ ਪੀ.ਪੀ.ਐਸ, ਐਸ.ਐਸ.ਪੀ, ਖੰਨਾ ਜੀ ਨੇ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੰਨਾ ਪੁਲਿਸ ਵੱਲੋ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਅਧੀਨ ਸ਼੍ਰੀ ਹਰਦੀਪ ਸਿੰਘ ਪੀ.ਪੀ.ਐਸ. ਡੀ.ਐਸ.ਪੀ, ਪਾਇਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਥਾਣੇਦਾਰ ਨੱਛਤਰ ਸਿੰਘ ਮੁੱਖ ਅਫਸਰ ਥਾਣਾ ਦੌਰਾਹਾ ਦੀ ਨਿਗਰਾਨੀ ਹੇਠ ਕੱਲ ਮਿਤੀ 04.12.2020 ਨੂੰ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਬਰਾਏ ਸਪੈਸ਼ਲ ਨਾਕਾ-ਬੰਦੀ ਰਾਜਵੰਤ ਹਸਪਤਾਲ, ਜੀ.ਟੀ. ਰੋਡ ਦੌਰਾਹਾ ਵਿਖੇ ਮੌਜੂਦ ਸੀ ਤਾਂ ਇੱਕ ਕਾਰ ਮਾਰਕਾ ਵਰਨਾ ਰੰਗ ਚਿੱਟਾ ਨੰਬਰ ਯੂ.ਕੇ.-07-ਏ.ਜੈਡ.-6333 ਸ਼ੱਕ ਦੀ ਬਿਨ੍ਹਾ ਪਰ ਰੋਕਿਆ, ਜਿਸ ਵਿੱਚ 3 ਵਿਅਕਤੀ ਸਵਾਰ ਸਨ। ਕਾਰ ਵਿੱਚ (1) ਅਰਸਦ ਪੁੱਤਰ ਸਾਇਦ, (2) ਮੁਹੰਮਦ ਇਮਰਾਨ ਪੁੱਤਰ ਮੁਹੰਮਦ ਬਾਬੂ ਅਤੇ (3) ਫਰਮਾਨ ਪੁੱਤਰ ਅਬਦੁਲ ਹਮੀਦ ਵਾਸੀਆਨ ਮੁਹੱਲਾ ਧਰਮਪੁਰਾ, ਥਾਣਾ ਸਰਦਨਾ, ਜਿਲਾ ਮੇਰਠ, ਯੂ.ਪੀ, ਸਵਾਰ ਸਨ। ਸ਼ੱਕ ਹੋਣ ਪਰ ਕਾਰ ਵਰਨਾ ਦੀ ਤਲਾਸ਼ੀ ਕਰਨ ਪਰ ਡਿੱਗੀ ਵਿੱਚੋ ਕੁੱਲ 57700 ਨਸ਼ੀਲ਼ੀਆਂ ਗੋਲੀਆ (ਐਮਪਰਾਜੋਲਿਮ, ਐਲਪਰਾਨੋਫ-05, ਟ੍ਰਾਮਾਡੋਲ, ਕਲੋਵੀਡੋਕ 100-ਐਸ.ਆਰ ਅਤੇ ਲੋਮੋਟਿਲ) ਬ੍ਰਾਮਦ ਹੋਈਆ।ਦੋਸ਼ੀਆਨ ਉਕਤਾਨ ਦੇ ਖਿਲਾਫ ਮੁਕੱਦਮਾ ਨੰਬਰ 145 ਮਿਤੀ 04.12.2020 ਜੁਰਮ 22/25/61/85 ਐਨ.ਡੀ.ਪੀ.ਐਸ. ਐਕਟ ਥਾਣਾ ਦੌਰਾਹਾ ਦਰਜ ਕਰਕੇ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ।ਦੋਸ਼ੀ ਮੁਹੰਮਦ ਇਮਰਾਨ ਨੇ ਦੌਰਾਨੇ ਪੁੱਛ ਗਿੱਛ ਦੱਸਿਆ ਕਿ ਉਸਦੀ ਮੇਰਠ ਵਿਖੇ ਮੈਡੀਕਲ ਦੀ ਦੁਕਾਨ ਹੈ, ਜੋ ਇਹ ਨਸ਼ੀਲੀਆ ਗੋਲੀਆ ਉਹ ਮੇਰਠ ਤੋਂ ਲੈ ਕੇ ਆਏ ਸੀ ਅਤੇ ਜਲੰਧਰ ਦੇ ਕਿਸੇ ਵਿਅਕਤੀ ਨਾਲ ਫੋਨ ਪਰ ਰਾਬਤਾ ਕਰਕੇ ਉਸ ਨੂੰ ਇਹ ਨਸ਼ੀਲੀਆਂ ਗੋਲੀਆ ਅੱਗੇ ਮਹਿੰਗੇ ਭਾਅ ਵਿੱਚ ਸਪਲਾਈ ਕਰਨੀਆ ਸਨ।ਜਿਨ੍ਹਾ ਪਾਸੋ ਪੁੱਛਗਿੱਛ ਜਾਰੀ ਹੈ ਕਿ ਇਹ ਗੋਰਖ ਧੰਦਾ ਕਿੰਨੀ ਦੇਰ ਤੋਂ ਕਰ ਰਹੇ ਸਨ ਤੇ ਕਿੰਨ੍ਹਾ-ਕਿੰਨ੍ਹਾ ਵਿਅਕਤੀਆਂ ਨੂੰ ਹੁਣ ਤੱਕ ਸਪਲਾਈ ਕੀਤਾ ਹੈ। ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਗ੍ਰਿਫਤਾਰ ਦੋਸ਼ੀ :-
1) ਅਰਸ਼ਦ ਪੁੱਤਰ ਸਾਇਦ
2) ਮੁਹੰਮਦ ਇਮਰਾਨ ਪੁੱਤਰ ਮੁਹੰਮਦ ਬਾਬੂ
3) ਫਰਮਾਨ ਪੁੱਤਰ ਅਬਦੁਲ ਹਮੀਦ ਵਾਸੀਆਨ ਮੁਹੱਲਾ ਧਰਮਪੁਰਾ,ਥਾਣਾ ਸਰਦਨਾ, ਜਿਲਾ ਮੇਰਠ
ਯੂ.ਪੀ.।
ਬ੍ਰਾਮਦਗੀ :- ਕੁੱਲ 57700 ਨਸ਼ੀਲ਼ੀਆਂ ਗੋਲੀਆ (ਐਮਪਰਾਜੋਲਿਮ, ਐਲਪਰਾਨੋਫ-05,
ਟ੍ਰਾਮਾਡੋਲ, ਕਲੋਵੀਡੋਕ100-ਐਸ.ਆਰ ਅਤੇ ਲੋਮੋਟਿਲ)।