
- ਕਿਹਾ! ਰਹਿਣ-ਬਸੇਰਿਆਂ ‘ਚ ਬਿਜਲੀ, ਪਾਣੀ ਤੇ ਸਫਾਈ ਦੇ ਕੀਤੇ ਜਾਣ ਢੁੱਕਵੇਂ ਪ੍ਰਬੰਧ
- ਲੋੜ ਅਨੁਸਾਰ ਲੰਗਰ ਵੀ ਕਰਵਾਇਆ ਜਾਵੇ ਮੁਹੱਈਆ
ਲੁਧਿਆਣਾ, (ਸੰਜੇ ਮਿੰਕਾ) – ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਸੱਭਰਵਾਲ ਦੀ ਪ੍ਰਧਾਨਗੀ ਹੇਠ ਰਹਿਣ-ਬਸੇਰਾ ਸਬੰਧੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਧੀਕ ਕਮਿਸ਼ਨਰ, ਸਾਰੇ ਜ਼ੋਨਲ ਕਮਿਸ਼ਨਰਜ਼, ਨਿਗਰਾਨ ਇੰਜੀਨਿਅਰਜ਼ ਬੀ.ਐਂਡ.ਆਰ/ਓ.ਐਂਡ.ਐਮ ਅਤੇ ਜੀ.ਐਮ. ਸਿਟੀ ਬੱਸ ਵੀ ਹਾਜਰ ਸਨ। ਵਧੀਕ ਕਮਿਸ਼ਨਰ(ਆਰ) ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਲੁਧਿਆਣਾ ਸ਼ਹਿਰ ਵਿੱਚ 4 ਰਹਿਣ-ਬਸੇਰੇ ਬਣੇ ਹੋਏ ਹਨ। ਨਾਇਟ ਸ਼ੈਲਟਰਾ ਦੀ ਹਾਲਤ ਬਾਰੇ ਪੁੱਛਣ ਤੇ ਸ਼੍ਰੀ ਰਾਹੂਲ ਗਗਨੇਜਾ ਅਤੇ ਸ਼੍ਰੀ ਤੀਰਥ ਬਾਂਸਲ, ਨਿਗਰਾਨ ਇੰਜੀਨਿਅਰਜ਼ ਵੱਲੋ ਦੱਸਿਆ ਗਿਆ ਕਿ ਨਾਇਟ ਸ਼ੈਲਟਰਾ ਵਿੱਚ ਸਫਾਈ, ਬਿਸਤਰੇ, ਬਾਥਰੂਮ ਦਾ ਕੰਮ ਪੂਰੀ ਤਰ੍ਹਾਂ ਮੁਕਮੰਲ ਹੈ। ਨਗਰ ਨਿਗਮ ਕਮਿਸ਼ਨਰ ਵੱਲੋ ਰਹਿਣ-ਬਸੇਰਿਆ ਵਿੱਚ ਲਾਈਟਾਂ, ਪੀਣ ਵਾਲੇ ਪਾਣੀ, ਬਿਸਤਰੇ ਅਤੇ ਕੰਬਲਾਂ ਦਾ ਪੂਰਾ ਪ੍ਰਬੰਧ ਕਰਨ ਲਈ ਨਿਗਰਾਨ ਇੰਜੀਨਿਅਰਜ਼ ਨੂੰ ਹਦਾਇਤ ਕੀਤੀ ਗਈ। ਉਨ੍ਹਾਂ ਸਾਰੇ ਮੁੱਖ ਸਫਾਈ ਨਿਰੀਖਕਾਂ ਨੂੰ ਆਪਣੇ ਜ਼ੋਨ ਵਿੱਚ ਪੈਂਦੇ ਰਹਿਣ-ਬਸੇਰੀਆ ਦੀ ਸਫਾਈ ਦਾ ਪੂਰਾ ਧਿਆਣ ਦੇਣ ਵੀ ਹਦਾਇਤ ਕੀਤੀ। ਉਨ੍ਹਾਂ ਸਯੁੰਕਤ ਕਮਿਸ਼ਨਰ(ਐਸ) ਨੂੰ 100-100 ਮਾਸਕ, ਹੈਂਡ ਸੈਨੀਟਾਇਜਰ ਅਤੇ ਥਰਮਲ ਸਕੈਨਰ ਰੱਖਣ ਲਈ ਕਿਹਾ। ਇਸ ਤੋਂ ਇਲਾਵਾ ਉਨ੍ਹਾਂ ਸਾਰੇ ਜੋਨਲ ਕਮਿਸ਼ਨਰਜ਼ ਅਤੇ ਨਿਗਰਾਨ ਇੰਜੀਨਿਅਰਜ਼ ਨੂੰ ਆਪਣੇ ਏਰੀਏ ਵਿੱਚ ਪੈਂਦੇ ਰਹਿਣ-ਬਸੇਰੀਆਂ ਦੀ ਚੈਕਿੰਗ ਕਰਨ ਦੀ ਹਦਾਇਤ ਕੀਤੀ ਗਈ। ਉਨ੍ਹਾਂ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਬੇਘਰ ਵਿਅਕਤੀਆਂ ਅਤੇ ਔਰਤਾਂ ਨੂੰ ਰਹਿਣ-ਬਸੇਰਿਆਂ ਵਿੱਚ ਲਿਆਉਣ ਲਈ ਜੀ.ਐਮ. ਸਿੱਟੀ ਬੱਸ ਨੂੰ 4 ਬੱਸਾਂ ਦਾ ਪ੍ਰਬੰਧ ਕਰਨ ਲਈ ਕਿਹਾ ਅਤੇ ਮੈਡੀਕਲ ਚੈਕਅਪ ਕਰਨ ਲਈ ਨਗਰ ਨਿਗਮ ਦੇ ਡਾਕਟਰਾਂ ਦੀ ਡਿਊਟੀ ਲਗਾਈ ਗਈ ਹੈ। ਕਮਿਸ਼ਨਰ ਵੱਲੋਂ ਰਹਿਣ-ਬਸੇਰੀਆਂ ਵਿੱਚ ਰਹਿਣ ਵਾਲੇ ਵਿਅਕਤੀਆਂ ਅਤੇ ਔਰਤਾ ਲਈ ਨਿੱਜੀ ਤੋਰ ਤੇ 40 ਕੰਬਲ ਦੇਣ ਲਈ ਕਿਹਾ ਗਿਆ। ਸ੍ਰੀ ਸੱਭਰਵਾਲ ਵੱਲੋਂ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸ਼ਹਿਰ ਵਿੱਚ ਮੋਜੂਦ ਐਨ.ਜੀ.ਓਜ਼/ਗੁਰਦੁਆਰਾ ਸਾਹਿਬ ਨਾਲ ਸੰਪਰਕ ਕਰਕੇ ਰਹਿਣ-ਬਸੇਰੀਆਂ ਵਿੱਚ ਰਹਿਣ ਵਾਲੇ ਵਿਅਕਤੀਆਂ ਲਈ ਜ਼ਰੂਰਤ ਅਨੁਸਾਰ ਲੰਗਰ ਦਾ ਪ੍ਰਬੰਧ ਵੀ ਕੀਤਾ ਜਾਵੇ।