Friday, May 9

ਵਿਜੈ ਦਾਨਵ ਵਲੋਂ ਹਲਕਾ ਉਤਰੀ ਤੇ ਮਿਆਦ ਪੂਰੀ ਹੋ ਚੁੱਕੇ ਪੁੱਲ ਦਾ ਕੀਤਾ ਦੌਰਾ

ਲੁਧਿਆਣਾ,(ਸੰਜੇ ਮਿੰਕਾ ਵਿਸ਼ਾਲ)-ਮੌਜੂਦਾ ਸਮੇਂ ਵਿਚ ਨਗਰ ਨਿਗਮ ਲੁਧਿਆਣਾ ਤੇ ਜ਼ਿਲਾ ਪ੍ਰਸ਼ਾਸ਼ਨ ਲਾਪਰਵਾਹ ਹੋ ਚੁੱਕੇ ਹਨ ਤੇ ਉਨਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਤੇ ਪ੍ਰੇਸ਼ਾਨੀਆਂ ਤੋਂ ਕੋਈ ਲੈਣਾ ਦੇਣਾ ਨਹੀਂ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਵਿਜੈ ਦਾਨਵ ਵਲੋਂ ਅੱਜ ਹਲਕਾ ਉਤਰੀ ਦੇ ਬੁੱਢੇ ਨਾਲੇ ਤੇ ਬਣੇ ਮਿਆਦ ਪੂਰੀ ਕਰ ਚੁੱਕੇ ਪੁੱਲ ਦਾ ਦੌਰਾਨ ਕਰਨ ਤੋਂ ਬਾਅਦ ਕੀਤਾ। ਉਨਾਂ ਕਿਹਾ ਕਿ ਨਿਗਮ ਪ੍ਰਸ਼ਾਸ਼ਨ ਜਾਣ ਬੁੱਝ ਕੇ ਆਪਣੀ ਜਿੰਮੇਵਾਰੀ ਤੋਂ ਭੱਜ ਰਿਹਾ ਹੈ ਤੇ ਨਿਗਮ ਪ੍ਰਸ਼ਾਸ਼ਨ ਵਲੋਂ ਆਪਣੀ ਕਾਰਗੁਜ਼ਾਰੀ ਦੇ ਨਾਮ ਤੇ ਸਿਰਫ਼ ਖਾਨਾਪੂਰਤੀ ਕਰਦੇ ਹੋਏ ਪੁਲ ਉਤੋਂ ਦੀ ਭਾਰੀ ਵਾਹਨਾਂ ਦੀ ਆਵਾਜਾਈ ਰੋਕਣ ਲਈ ਵੱਡੇ ਵੱਡੇ ਪੱਥਰ ਰੱਖ ਕੇ ਪੂਰੀ ਕੀਤੀ ਹੈ। ਉਨ•ਾਂ ਕਿਹਾ ਕਿ ਜੇਕਰ ਇਸ ਮਿਆਦ ਪੂਰੀ ਕਰ ਚੁੱਕੇ ਪੁੱਲ ਤੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਜਿਸ ਵਿਚ ਸੈਂਕੜੇ ਲੋਕ ਆਪਣੀ ਜਾਨ ਗਵਾ ਸਕਦੇ ਹਨ ਤੇ ਅਣਗਣਿਤ ਜ਼ਖਮੀ ਹੋ ਸਕਦੀ ਹੈ ਪ੍ਰੰਤੂ ਫ਼ਿਰ ਵੀ ਨਿਗਮ ਪ੍ਰਸ਼ਾਸ਼ਨ ਲੋਕਾਂ ਦੀ ਜਾਨ ਨੂੰ ਮੌਤ ਦੇ ਮੂੰਹ ਵਿਚ ਪਾ ਕੇ ਆਪਣੀਆਂ ਅੱਖਾਂ ਬੰਦ ਕਰੀ ਬੈਠਾ ਹੈ। ਉਨਾਂ ਕਿਹਾ ਕਿ ਲੁਧਿਆਣਾ ਵਿਚ ਸਮਾਰਟ ਸਿਟੀ ਦੇ ਪ੍ਰੋਜੈਕਟ ਕਿਸ ਰਫ਼ਤਾਰ ਨਾਲ ਕੰਮ ਕਰ ਰਹੇ ਹੋਣ ਤਾਂ ਉਹ ਬੁੱਢੇ ਨਾਲ ਦੀ ਤਸਵੀਰ ਤੇ ਸਥਿਤੀ ਤੋਂ ਸਾਫ਼ ਹੋ ਜਾਂਦਾ ਹੈ। ਉਨਾਂ ਕਿਹਾ ਕਿ ਅਖ਼ਬਾਰਾਂ ਵਿਚ ਆਏ ਦਿਨ ਖ਼ਬਰਾਂ ਲੱਗਦੀਆਂ ਹਨ ਕਿ ਬੁੱਢੇ ਨਾਲ ਦੀ ਸਥਿਤੀ ਬਿਹਤਰ ਕਰਨ ਲਈ ਆਏ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ ਜਾਂ ਖਰਚੇ ਜਾਣਗੇ ਉਨਾਂ ਕਿਹਾ ਕਿ ਕਰੋੜਾ ਰੁਪਏ ਖਰਚੇ ਗਏ ਹਨ ਜਾਂ ਨਹੀਂ ਪਰ ਬੁੱਢੇ ਨਾਲ ਦੀ ਸਥਿਤੀ ਵਿਚ ਕੋਈ ਸੁਧਾਰ ਨਹੀਂ ਹੋਇਆ ਹੈ। ਉਨਾਂ ਕਿਹਾ ਕਿ ਹਲਕਾ ਉਤਰੀ ਤੋਂ ਵਿਧਾਇਕ ਪਿਛਲੇ 30 ਸਾਲਾਂ ਤੋਂ ਵਿਧਾਇਕ ਬਣੇ ਹੋਏ ਹਨ ਤੇ ਇਸ ਮਿਆਦ ਪੂਰੀ ਚੁੱਕ ਪੁੱਲ ਦੀ ਹਾਲਤ ਦੇਖਣ ਦੀ ਸਾਫ਼ ਜ਼ਾਹਿਰ ਹੋ ਜਾਂਦੀ ਹੈ ਕਿ ਉਨਾਂ ਦੀ ਕਾਰਗੁਜ਼ਾਰੀ ਕੀ ਹੈ। ਉਨਾਂ ਨਿਗਮ ਪ੍ਰਸ਼ਾਸ਼ਨ ਨੂੰ ਸਖ਼ਤ ਸ਼ਬਦਾਂ ਵਿਚ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਨਿਗਮ ਹੁਣ ਜਿਆਦਾ ਦੇਰ ਲੋਕਾਂ ਨੂੰ ਬੇਵਕੂਫ਼ ਨਹੀਂ ਬਣਾ ਸਕੇਗਾ ਕਿਉਂਕਿ ਹੁਣ ਲੁਧਿਆਣਾ ਦੇ ਲੋਕ ਆਪਣੇ ਹੱਕਾਂ ਲਈ ਜਾਗਰੂਕ ਹੋ ਚੁੱਕੇ ਹਨ ਤੇ ਹਰ ਕੀਮਤ ਤੇ ਆਪਣੇ ਹੱਕ ਲੈ ਕੇ ਹੀ ਰਹਿਣਗੇ। ਉਨਾਂ ਨਿਗਮ ਪ੍ਰਸ਼ਾਸ਼ਨ ਨੂੰ ਸਖ਼ਤ ਸ਼ਬਦਾਂ ਵਿਚ ਚੇਤਾਨਵੀ ਦਿੰਦੇ ਹੋਏ ਕਿਹਾ ਕਿ ਜੇਕਰ ਇਸ ਪੁੱਲ ਦਾ ਕੰਮ ਜਲਦੀ ਹੀ ਸ਼ੁਰੂ ਨਹੀਂ ਕੀਤਾ ਗਿਆ ਤਾਂ ਉਹ ਇਸ ਲਈ ਸੰਘਰਸ਼ ਕਰਨ ਤੋਂ ਵੀ ਪਿੱਛੇ ਨਹੀਂ ਹੱਟਣਗੇ। 

About Author

Leave A Reply

WP2Social Auto Publish Powered By : XYZScripts.com