- ਪੇਂਡੂ ਖੇਤਰਾਂ ਵਿੱਚ ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਵਿਕਾਸ ਲਈ ਕੀਤਾ ਜਾਵੇਗਾ ਨਿਰੰਤਰ ਸਹਿਯੋਗ – ਡਾ.ਰਾਜੀਵ ਸਿਵਾਚ
ਲੁਧਿਆਣਾ, (ਸੰਜੇ ਮਿੰਕਾ) – ਡਾ. ਰਾਜੀਵ ਸਿਵਾਚ ਚੀਫ ਜਨਰਲ ਮੈਨੇਜਰ ਨਾਬਾਰਡ, ਪੰਜਾਬ ਖੇਤਰੀ ਦਫਤਰ, ਚੰਡੀਗੜ੍ਹ ਵੱਲੋਂ ਆਪਣੀ ਲੁਧਿਆਣਾ ਫੇਰੀ ਦੌਰਾਨ ਪਿੰਡ ਨੂਰਪੁਰ ਬੇਟ, ਲੁਧਿਆਣਾ ਵਿਖੇ ਨੂਰਪੁਰ ਬੇਟ ਮਲਟੀਪਰਪਜ਼ ਸਹਿਕਾਰੀ ਸਭਾ ਦਾ ਦੌਰਾ ਕੀਤਾ। ਉਨ੍ਹਾਂ ਇਸ ਮੌਕੇ ਸੁਸਾਇਟੀ ਦੇ ਨਵੇਂ ਦਫਤਰੀ ਭਵਨ ਦਾ ਉਦਘਾਟਨ ਵੀ ਕੀਤਾ। ਡਾ.ਰਾਜੀਵ ਨੇ ਸੁਸਾਇਟੀ ਵੱਲੋਂ ਕਿਸਾਨਾਂ ਨੂੰ ਘੱਟ ਕੀਮਤ ਵਾਲੇ ਕਰਜ਼ੇ ਪ੍ਰਦਾਨ ਕਰਨ ਦੇ ਖੇਤਰ ਵਿੱਚ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਨਾਬਾਰਡ ਵੱਲੋਂ ਦਿਹਾਤੀ ਖੇਤਰਾਂ ਵਿੱਚ ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਵਿਕਾਸ ਲਈ ਨਿਰੰਤਰ ਸਹਿਯੋਗ ਕੀਤਾ ਜਾਵੇਗਾ। ਇਸ ਮੌਕੇ ਸਹਾਇਕ ਰਜਿਸਟਰਾਰ ਲੁਧਿਆਣਾ, ਐਮ.ਡੀ. ਡੀ.ਸੀ.ਸੀ.ਬੀ, ਡੀ.ਐਮ. ਡੀ.ਸੀ.ਸੀ.ਬੀ. ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।ਇਸ ਤੋਂ ਪਹਿਲਾਂ ਚੀਫ ਜਨਰਲ ਮੈਨੇਜਰ ਨਾਬਾਰਡ ਵੱਲੋਂ ਗਡਵਾਸੂ, ਲੁਧਿਆਣਾ ਦਾ ਵੀ ਦੌਰਾ ਕੀਤਾ। ਉਨ੍ਹਾਂ ਗਡਵਾਸੂ ਦੇ ਵਾਈਸ ਚਾਂਸਲਰ ਨਾਲ ਮੀਟਿੰਗ ਕੀਤੀ ਅਤੇ ਗਡਵਾਸੂ ਦੇ ਸੀਨੀਅਰ ਅਧਿਕਾਰੀਆਂ (ਵਿਗਿਆਨੀ /ਪ੍ਰੋਫੈਸਰ/ਵੈਟਰਨਰੀ ਡਾਕਟਰ) ਦੀ ਮੀਟਿੰਗ ਨੂੰ ਵੀ ਸੰਬੋਧਿਤ ਕੀਤਾ। ਉਨ੍ਹਾਂ “towards climate resilient livestock production system in Punjab”ਂ ਪ੍ਰਾਜੈਕਟ ਦਾ ਦੌਰਾ ਕੀਤਾ ਜੋਕਿ ਐਨ.ਏ.ਐਫ.ਸੀ.ਸੀ ਅਧੀਨ ਨਾਬਾਰਡ ਦੇ ਫੰਡਾਂ ਨਾਲ ਗਡਵਾਸੂ ਵਿਖੇ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਗਡਵਾਸੂ ਦੇ ਕਾਲਜ ਆਫ ਫਿਸ਼ਰੀ ਅਤੇ ਮਲਟੀਸਪੇਸ਼ਲਿਟੀ ਵੈਟਰਨਰੀ ਹਸਪਤਾਲ ਦਾ ਦੌਰਾ ਵੀ ਕੀਤਾ।