Friday, March 14

ਨਗਰ ਨਿਗਮ ਵੱਲੋ ਸੁਰੂ ਕੀਤੀ ਸਕੀਮ ਚੇਂਜ ਆਫ ਲੈਂਡ ਯੂਜ ਦਾ ਲਾਭ ਉਠਾਓ – ਮੇਅਰ ਬਲਕਾਰ ਸਿੰਘ ਸੰਧੂ

  • ਘੁਮਾਰ ਮੰਡੀ ਅਤੇ ਜਵਾਹਰ ਨਗਰ ਕੈਂਪ ਦੇ ਦੁਕਾਨਦਾਰਾਂ ਵੱਲੋਂ ਲਾਹਾ ਲੈਣ ਲਈ ਕੀਤਾ ਧੰਨਵਾਦ

ਲੁਧਿਆਣਾ, (ਸੰਜੇ ਮਿੰਕਾ) – ਨਗਰ ਨਿਗਮ ਮੇਅਰ ਸ੍ਰ. ਬਲਕਾਰ ਸਿੰਘ ਸੰਧੂ ਵਲੋਂ ਦੁਕਾਨਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਿਗਮ ਵੱਲੋਂ ਸ਼ੁਰੂ ਕੀਤੀ ਗਈ ਸਕੀਮ ਚੇਂਜ ਆਫ ਲੈਂਡ ਯੂਜ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਜ਼ਿਕਰਯੋਗ ਹੈ ਕਿ ਨਗਰ ਨਿਗਮ ਲੁਧਿਆਣਾ ਵਲੋਂ ਲੁਧਿਆਣਾ ਸ਼ਹਿਰ ਦੇ ਸਮੂਹ ਦੁਕਾਨਦਾਰਾਂ/ ਇੰਡਸਟਰਲੀਅਸਟ/ ਇਸਟੀਚਿਉਸ਼ਨ ਨੂੰ ਇੱਕ ਵੱਡੀ ਰਾਹਤ ਦਿੰਦੇ ਹੋਏ ਚੇਂਜ ਆਫ ਲੈਂਡ ਯੂਜ (ਉਹ ਦੁਕਾਨਦਾਰ ਜਿਨਾਂ ਵਲੋਂ ਰਿਹਾਇਸ਼ੀ ਸਕੀਮਾਂ ਵਿੱਚ ਕਾਰੋਬਾਰ ਕੀਤਾ ਜਾ ਰਿਹਾ ਸੀ) ਦੀ ਮੁੰਹਿਮ ਆਰੰਭੀ ਸੀ। ਮੇਅਰ ਸ੍ਰੀ ਸੰਧੂ ਨੇ ਦੱਸਿਆ ਕਿ ਸ਼ੁਰੂਆਤੀ ਦੌਰ ਵਿੱਚ ਦੁਕਾਨਦਾਰ ਵੀਰਾਂ ਨੂੰ ਇਸ ਬਾਰੇ ਸਮਝ ਨਾ ਹੋਣ ਕਰਕੇ ਇਸ ਮੁੰਹਿਮ ਦਾ ਵਿਰੋਧ ਪ੍ਰਦਰਸ਼ਨ ਕੀਤਾ ਸੀ, ਪਰ ਹੁਣ ਜਦੋਂ ਦੁਕਾਨਦਾਰ ਵੀਰਾਂ ਨੇ ਇਸ ਚੇਜ ਆਫ ਲੈਂਡ ਯੂਜ਼ ਦੀ ਕ੍ਰਿਆ ਬਾਰੇ ਜਾਣਕਾਰੀ ਲਈ ਤਾਂ ਉਹਨਾਂ ਵਲੋਂ ਬਿਨਾਂ ਕਿਸੇ ਪ੍ਰੈਸ਼ਰ/ਦਬਾਅ ਦੇ ਆਪਣੀਆਂ ਦੁਕਾਨਾਂ ਨੂੰ ਰੈਗੂਲਰਾਈਜ਼ਡ ਜਾਂ ਚੇਜ ਆਫ ਲੈਂਡ ਯੂਜ ਕਰਵਾਉਣ ਵਾਸਤੇ ਚੈਕ ਉਨ੍ਹਾਂ ਦੇ ਦਫਤਰ ਵਿੱਚ ਖੁੱਦ ਪੇਸ਼ ਹੋ ਕੇ ਦਿੱਤੇ ਹਨ। ਮੇਅਰ ਵੱਲੋਂ ਸਾਰੇ ਘੁਮਾਰ ਮੰਡੀ ਅਤੇ ਜਵਾਹਰ ਨਗਰ ਕੈਂਪ ਦੇ ਦੁਕਾਨਦਾਰ ਵੀਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਵਲੋਂ ਇਸ ਮੁੰਹਿਮ ਦਾ ਲਾਭ ਲੈਂਦੇ ਹੋਏ ਕੋਵਿਡ-19 ਦੀ ਮਹਾਮਾਰੀ ਕਾਰਨ ਆਪਣੀ ਰਾਸ਼ੀ ਕਿਸ਼ਤਾਂ ਵਿੱਚ ਜਮ੍ਹਾਂ ਕਰਵਾਉਣੀ ਸ਼ੁਰੂ ਕੀਤੀ ਹੈ।

About Author

Leave A Reply

WP2Social Auto Publish Powered By : XYZScripts.com