Saturday, August 15

ਦੇਸ਼ ਦੇ 80ਵੇਂ ਸਵਤੰਤਰਤਾ ਦਿਹਾੜੇ ਦੇ ਮੌਕੇ ਤੇ ਪ੍ਰਿੰਸੀਪਲ ਸ਼੍ਰੀਮਤੀ ਰਿਫ਼ਤ ਵਹਾਬ (ਸਟੇਟ ਅਵਾਰਡੀ) ਦਾ ਵਿਸ਼ੇਸ ਸਨਮਾਨ

ਮਾਲੇਰਕੋਟਲਾ (ਸੰਜੇ ਮਿੰਕਾ ) ਸਿੱਖਿਆ ਤੇ ਸਮਾਜ ਸੇਵਾ ਦੇ ਖੇਤਰ ਵਿੱਚ ਪਿਛਲੇ 21 ਸਾਲਾਂ ਤੋਂ ਸੇਵਾਵਾਂ ਨਿਭਾ ਰਹੇ ਓ-ਏਸਿਸ ਪਬਲਿਕ ਸਕੂਲ ਮਾਲੇਰਕੋਟਲਾ ਦੇ ਪ੍ਰਿੰਸੀਪਲ ਸ਼੍ਰੀਮਤੀ ਰਿਫ਼ਤ ਵਹਾਬ ਨੂੰ ਅੱਜ ਡਾ.ਜ਼ਾਕਿਰ ਹੁਸੈਨ ਸਟੇਡਿਅਮ ਮਾਲੇਰਕੋਟਲਾ ਵਿਖੇ 80ਵੇਂ ਸਵਤੰਤਰਤਾ ਦਿਵਸ ਸਮਾਰੋਹ ਮੌਕੇ ਤੇ ਡਾਕਟਰ ਬਲਬੀਰ ਸਿੰਘ , ਕੈਬਿਨੇਟ ਮੰਤਰੀ ਸਿਹਤ ਤੇ ਪਰਿਵਾਰ ਭਲਾਈ,ਮੈਡੀਕਲ ਸਿੱਖਿਆ ਤੇ ਖੋਜ ਅਤੇ ਚੋਣਾਂ,ਪੰਜਾਬ
ਸਰਕਾਰ ,ਮਾਨਯੋਗ ਐਮ ਐਲ ਏ ਮਾਲੇਰਕੋਟਲਾ ਡਾਕਟਰ ਜਮੀਲ -ਉਰ ਰਹਿਮਾਨ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਜ਼ਿਲਾ ਮਾਲੇਰਕੋਟਲਾ , ਸ਼੍ਰੀ ਵਿਰਾਜ ਸ਼ਿਆਮਕਰਨ ਤਿੜਕੇ ਵਲੋਂ ਵਿਸ਼ੇਸ ਸਨਮਾਨ ਅਤੇ ਯਾਦਗਾਰੀ ਚਿੰਨ ਨਾਲ ਸਨਮਾਨਤ ਕੀਤਾ ਗਿਆ । ਸ਼੍ਰੀਮਤੀ ਰਿਫ਼ਤ ਵਹਾਬ ਪਿਛਲੇ 21ਸਾਲਾਂ ਤੋਂ ਸਿੱਖਿਆ ਦੇ ਖੇਤਰ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਜਿਸਦੇ ਲਈ ਉਹ ਵਧਾਈ ਦੇ ਪਾਤਰ ਹਨ।ਸਮਾਜ ਸੇਵਾ ਵਿੱਚ ਵੀ ਉਹਨਾਂ ਦਾ ਯੋਗਦਾਨ ਸ਼ਲਾਘਾਯੋਗ ਹੈ।

About Author

Leave A Reply

WP2Social Auto Publish Powered By : XYZScripts.com