- ਸ਼ਰਤਾਂ ਦੀ ਉਲੰਘਣਾ ਕਰਨ ‘ਤੇ ਕੀਤੀ ਕਾਰਵਾਈ
ਲੁਧਿਆਣਾ, (ਸੰਜੇ ਮਿੰਕਾ) – ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਰੁਪਿੰਦਰ ਪਾਲ ਸਿੰਘ, ਪੀ.ਸੀ.ਐਸ. ਵੱਲੋਂ ਪਾਪਰਾ ਐਕਟ ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ”ਲੈਕ ਸਟਰੀਟ ਕਮਰਸ਼ੀਅਲ ਕਲੋਨੀ, ਮੁੱਲਾਂਪੁਰ ਦਾਖਾ ਦਾ ਲਾਇਸੰਸ ਰੱਦ ਕੀਤਾ ਗਿਆ ਹੈ। ਕਲੋਨਾਈਜ਼ਰ ਵਿਰੁੱਧ ਇਹ ਕਾਰਵਾਈ ਲਾਇਸੰਸ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਉਪਰੰਤ ਕੀਤੀ ਗਈ। ਵਧੀਕ ਡਿਪਟੀ ਕਮਿਸ਼ਨਰ ਰੁਪਿੰਦਰ ਪਾਲ ਸਿੰਘ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਨਗਰ ਕੌਂਸਲ, ਮੁੱਲਾਂਪੁਰ ਦਾਖਾ ਦੀ ਹਦੂਦ ਅੰਦਰ ਲੈਕ ਸਟਰੀਟ ਕਮਰਸ਼ੀਅਲ ਕਲੋਨੀ ਦੇ ਕਲੋਨਾਈਜ਼ਰ ਵਲੋਂ ਈ.ਡੀ.ਸੀ. ਦੀ ਬਣਦੀ ਕਿਸ਼ਤ ਨੰਬਰ 5 ਜਮ੍ਹਾਂ ਨਹੀਂ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਕਲੋਨਾਈਜ਼ਰ ਨੂੰ ਪੱਤਰ ਵਿਵਹਾਰ ਰਾਹੀਂ ਵਾਰ-ਵਾਰ ਸੂਚਿਤ ਕੀਤਾ ਗਿਆ ਪਰ ਉਨ੍ਹਾਂ ਪੱਤਰਾਂ ਨੂੰ ਦਰਕਿਨਾਰ ਕਰਦਿਆਂ 31-10-2024 ਤੱਕ ਈ.ਡੀ.ਸੀ. ਦੀ ਬਣਦੀ ਡਿਊ ਕਿਸ਼ਤ ਜਮ੍ਹਾਂ ਨਹੀਂ ਕਰਵਾਈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਲੋਨਾਈਜ਼ਰ ਵਲੋਂ ਈ.ਡੀ.ਸੀ. ਦੀ ਬਣਦੀ ਕਿਸ਼ਤ ਜਮ੍ਹਾਂ ਨਾ ਕਰਵਾਕੇ ਪਾਪਰਾ ਐਕਟ 1995 ਦੀਆਂ ਧਾਰਾਵਾਂ ਦੀ ਉਲੰਘਣਾ ਕੀਤੀ ਹੈ ਜਿਸਦੇ ਤਹਿਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਰੁਪਿੰਦਰ ਪਾਲ ਸਿੰਘ ਵੱਲੋਂ ਇਹ ਵੀ ਕਿਹਾ ਗਿਆ ਕਿ ਜੇਕਰ ”ਲੈਕ ਸਟਰੀਟ ਕਮਰਸ਼ੀਅਲ ਕਲੋਨੀ ਦੇ ਕਲੋਨਾਈਜ਼ਰ ਵੱਲੋਂ ਈ.ਡੀ.ਸੀ. ਦੀ ਬਣਦੀ ਡਿਊ ਕਿਸ਼ਤ ਤੁਰੰਤ ਜਮ੍ਹਾਂ ਕਰਵਾ ਦਿੱਤੀ ਜਾਂਦੀ ਹੈ ਤਾਂ ਇਸ ਸਬੰਧੀ ਨਰਮੀ ਵਰਤੀ ਜਾ ਸਕਦੀ ਹੈ।