Thursday, March 13

ਰੋਟਰੀ ਕਲੱਬ ਦੇ ਪ੍ਰਧਾਨ ਸ੍ਰੀ ਮੁਹੰਮਦ ਖਾਲਿਦ ਨੇ ਝੰਡਾ ਲਹਿਰਾਇਆ

ਮਾਲੇਰ ਕੋਟਲਾ (ਸੰਜੇ ਮਿੰਕਾ)ਅੱਜ ਆਜ਼ਾਦੀ ਦਿਵਸ ਦੇ ਮੌਕੇ ਤੇ ਸਥਾਨਕ ਸਕੂਲ ਫਾਰ ਬਲਾਇੰਡ ਐਂਡ ਡਿਸੇਬਲਡ ਵਿੱਚ ਰੋਟਰੀ ਕਲੱਬ ਦੇ ਪ੍ਰਧਾਨ ਸ੍ਰੀ ਮੁਹੰਮਦ ਖਾਲਿਦ ਨੇ ਝੰਡਾ ਲਹਿਰਾਇਆ।ਉਹਨਾਂ ਆਜ਼ਾਦੀ ਪ੍ਰਾਪਤੀ ਲਈ ਆਜ਼ਾਦੀ ਘੁਲਾਟੀਆਂ ਦੇ ਯੋਗਦਾਨ ਤੇ ਚਾਨਣਾ ਪਾਇਆ। ਸੋਹਰਾਬ ਪਬਲਿਕ ਸਕੂਲ ਅਤੇ ਸਕੂਲ ਫਾਰ ਬਲਾਇੰਡ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਸੁਣਾ ਕੇ ਪ੍ਰੋਗਰਾਮ ਨੂੰ ਚਾਰ ਚੰਨ ਲਗਾ ਦਿੱਤੇ ।ਇਸ ਮੌਕੇ ਤੇ ਪ੍ਰਧਾਨ ਸ੍ਰੀ ਮੁਹੰਮਦ ਖਾਲਿਦ ਨੇ ਵਿਦਿਆਰਥੀਆਂ ਨੂੰ ਬੂਟ ਵੰਡੇ ।ਕਲੱਬ ਦੇ ਸਕੱਤਰ ਪ੍ਰਿੰਸੀਪਲ ਸ੍ਰੀ ਅਸਰਾਰ ਨਿਜਾਮੀ ਨੇ ਮੰਚ ਦਾ ਸੰਚਾਲਨ ਬੜੇ ਵਧੀਆ ਢੰਗ ਨਾਲ ਕੀਤਾ। ਪੀ ਡੀ ਜੀ ਸ੍ਰੀ ਅਮਜਦ ਅਲੀ ਅਤੇ ਸ੍ਰੀ ਮੁਹੰਮਦ ਰਫੀਕ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ।ਇਸ ਮੌਕੇ ਤੇ ਕਲੱਬ ਦੇ ਵਿੱਤ ਸਕੱਤਰ ਅਬਦੁਲ ਹਲੀਮ ਐਮ ਡੀ ਮਿਲਕੋ ਵੈਲ ,ਅਸਿਸਟੈਂਟ ਗਵਰਨਰ ਸ੍ਰੀ ਹਾਕਮ ਸਿੰਘ ਰਾਣੂ ਉਪ ਪ੍ਰਧਾਨ ਐਡਵੋਕੇਟ ਸ੍ਰੀ ਮੁਹੰਮਦ ਇਕਬਾਲ ਅਹਿਮਦ, ਸਕੂਲ ਫਾਰ ਬਲਾਇੰਡ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸ੍ਰੀ ਉਸਮਾਨ ਸਿਦੀਕੀ ,ਕੋ ਚੇਅਰਮੈਨ ਨਿਸਾਰ ਅਹਿਮਦ ਥਿੰਦ, ਸੈਕਟਰੀ ਜਗਤ ਸਿੰਘ ਠਾਕੁਰ ,ਪ੍ਰਿੰਸੀਪਲ ਸੋਹਨ ਲਾਲ ਸਿੰਗਲਾ , ਰਾਸ਼ਿਦ ਸ਼ੇਖ, ਮੁਹੰਮਦ ਜਮੀਲ, ਇਰਸ਼ਾਦ ਅਹਿਮਦ ਬਲਵਿੰਦਰ ਸਿੰਘ ਭਾਟੀਆ ,ਅਬਦੁਲ ਗਫਾਰ ,ਮੁਹੰਮਦ ਯਾਸੀਨ ,ਡਾਕਟਰ ਅਬਦੁਲ ਸ਼ਕੂਰ, ਡਾਕਟਰ ਮੁਹੰਮਦ ਸ਼ਬੀਰ, ਸੁਪਰਡੈਂਟ ਅਬਦੁਲ ਸਤਾਰ ,ਤਨਵੀਰ ਅਹਿਮਦ ਫਾਰੂਕੀ ,ਡਾਕਟਰ ਮੁਹੰਮਦ ਸ਼ਮਸ਼ਾਦ ਸਾਦੂ,ਸੈਕਟਰੀ ਮੁਹੰਮਦ ਜਮੀਲ ਵੀ ਹਾਜ਼ਰ ਸਨ ।

About Author

Leave A Reply

WP2Social Auto Publish Powered By : XYZScripts.com