- ਚਾਹਵਾਨ ਉਮੀਦਵਾਰ ਡੇਅਰੀ ਸਿਖਲਾਈ ਕੇਂਦਰ ਬੀਜਾ ਵਿਖੇ ਟ੍ਰੇਨਿੰਗ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ – ਡਿਪਟੀ ਡਾਇਰਕੈਟਰ ਦਲਬੀਰ ਕੁਮਾਰ
ਲੁਧਿਆਣਾ, (ਸੰਜੇ ਮਿੰਕਾ) – ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਮਾਨਯੋਗ ਡਾਇਰੈਕਟਰ ਡੇਅਰੀ ਕੁਲਦੀਪ ਸਿੰਘ ਜਸੋਵਾਲ ਦੀ ਯੋਗ ਅਗਵਾਈ ਹੇਠ ਡੇਅਰੀ ਵਿਕਾਸ ਵਿਭਾਗ ਵਲੋਂ ਡੇਅਰੀ ਉਤਪਾਦ (ਦੁੱਧ ਤੋਂ ਦੁੱਧ ਪਦਾਰਥ ਬਨਾਉਣ ਦੀ ਸਿਖਲਾਈ ) ਸਿਖਲਾਈ ਜਲਦ ਹੀ ਸੁਰੂ ਕੀਤੀ ਜਾ ਰਹੀ ਹੈ । ਜਿਸ ਬਾਰੇ ਸਰਕਾਰ ਵਲੋਂ ਟੀਚਾ ਵੀ ਦੇ ਦਿੱਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆ ਡਿਪਟੀ ਡਾਇਰੈਕਟਰ ਡੇਅਰੀ ਲੁਧਿਆਣਾ ਦਲਬੀਰ ਕੁਮਾਰ ਵਲੋਂ ਦੱਸਿਆ ਗਿਆ ਕਿ ਸਿਖਲਾਈ ਕਰਨ ਦੇ ਚਾਹਵਾਨ ਉਮੀਦਵਾਰ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਲੁਧਿਆਣਾ ਦੇ ਦਫਤਰ ਜੋ ਕਿ ਡੇਅਰੀ ਸਿਖਲਾਈ ਕੇਂਦਰ ਬੀਜਾ ਵਿਖੇ ਸਥਿਤ ਹੈ, ਵਿਖੇ ਆ ਕੇ ਆਪਣੇ ਆਪ ਨੂੰ ਸਿਖਲਾਈ ਲਈ ਰਜਿਸਟਰ ਕਰਵਾ ਸਕਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਵਿਭਾਗ ਵਲੋਂ ਡੇਅਰੀ ਸਿਖਲਾਈ ਪ੍ਰੋਗਰਾਮ ਵੀ ਚੱਲ ਰਹੇ ਹਨ ਜਿਸਦੇ ਤਹਿਤ 2 ਹਫ਼ਤੇ ਦੇ ਸਿਖਲਾਈ ਕੋਰਸ ਦਾ ਚੌਥਾ ਬੈਚ ਮਿਤੀ 12-6-2023 ਤੋਂ ਸੁਰੂ ਕੀਤਾ ਜਾ ਰਿਹਾ ਹੈ ਅਤੇ 4 ਹਫਤੇ ਦੇ ਡੇਅਰੀ ਉਦਮ ਸਿਖਲਾਈ ਦਾ ਦੂਸਰਾ ਬੈਚ ਮਿਤੀ 03-7-2023 ਨੂੰ ਸੁਰੂ ਹੋਵੇਗਾ ਜਿਸ ਦੀ ਇੰਟਰਵਿਊ ਮਿਤੀ 28-6-2023 ਨੂੰ ਹੋਵੇਗੀ।
ਡਿਪਟੀ ਡਾਇਰੈਕਟਰ ਦਲਬੀਰ ਕੁਮਾਰ ਨੇ ਦੱਸਿਆ ਕਿ ਵਿਭਾਗ ਵਲੋਂ ਸ਼ਹਿਰਾਂ ਵਿੱਚ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਵੀ ਲਗਾਤਾਰ ਲਗਾਏ ਜਾ ਰਹੇ ਹਨ । ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਡੇਅਰੀ ਵਿਕਾਸ ਵਿਭਾਗ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ। ਵਧੇਰੇ ਜਾਣਕਾਰੀ ਲਈ ਵਿਭਾਗ ਦੇ ਸੰਪਰਕ ਨੰਬਰ 01628-299322 -264566 ਜਾਂ ਅਧਿਕਾਰੀ ਦੇ ਪਰਸਨਲ ਨੰ 81461-00543 ਉੱਤੇ ਵੀ ਸੰਪਰਕ ਕਰ ਸਕਦੇ ਹਨ ।