Saturday, May 10

ਚੇਅਰਮੈਨ ਪੰਜਾਬ ਮੰਡੀ ਬੋਰਡ/ ਜ.ਸੂਬਾ ਸਕੱਤਰ ਪੰਜਾਬ ਮਾਨਯੋਗ ਹਰਚੰਦ ਸਿੰਘ ਬਰਸਟ ਜੀ ਨਾਲ ਚੇਅਰਮੈਨ/ ਜਿਲ੍ਹਾ ਪ੍ਰਧਾਨ ਸ਼ਰਨ ਪਾਲ ਸਿੰਘ ਮੱਕੜ ਅਤੇ ਦਿਹਾਤੀ ਦੇ ਉਪ ਪ੍ਰਧਾਨ ਗੁਰਦਰਸ਼ਨ ਸਿੰਘ ਕੁਹਲੀ ਹੋਰਾਂ ਦੀ ਵਿਕਾਸ ਕਾਰਜਾਂ ਨੂੰ ਲੈ ਕੇ ਅਹਿਮ ਮੀਟਿੰਗ

ਲੁਧਿਆਣਾ (ਸੰਜੇ ਮਿੰਕਾ) ਅੱਜ ਚੇਅਰਮੈਨ ਪੰਜਾਬ ਮੰਡੀ ਬੋਰਡ/ਜ. ਸੂਬਾ ਸਕੱਤਰ ਸ੍ਰ ਹਰਚੰਦ ਸਿੰਘ ਬਰਸਟ ਜੀ ਦੇ ਮੰਡੀ ਬੋਰਡ ਦਫ਼ਤਰ ਮੋਹਾਲੀ ਵਿਖੇ ਚੇਅਰਮੈਨ ਜਿਲ੍ਹਾ ਵਿੱਤ ਅਤੇ ਯੋਜਨਾ ਕਮੇਟੀ/ਜਿਲ੍ਹਾ ਪ੍ਰਧਾਨ ਲੁਧਿਆਣਾ ਸ਼ਰਨ ਪਾਲ ਸਿੰਘ ਮੱਕੜ ਅਤੇ ਦਿਹਾਤੀ ਦੇ ਉਪ ਪ੍ਰਧਾਨ ਗੁਰਦਰਸ਼ਨ ਸਿੰਘ ਕੁਹਲੀ ਹੋਰਾਂ ਨੇ ਪੁੱਜ ਕੇ ਜਿਲ੍ਹਾ ਲੁਧਿਆਣਾ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸਭ ਤੋਂ ਪਹਿਲਾਂ ਜਲੰਧਰ ਵਿੱਚ ਹੋਈਆਂ ਲੋਕ ਸਭਾ ਦੀਆਂ ਜ਼ਿਮਨੀ ਚੋਣਾਂ ਦੀ ਬੇਮਿਸਾਲ ਜਿੱਤ ਉਪਰ ਚੇਅਰਮੈਨ/ਸੂਬਾ ਸਕੱਤਰ ਸ੍ਰ ਹਰਚੰਦ ਸਿੰਘ ਬਰਸਟ ਜੀ ਨੂੰ ਮੁਬਾਰਕਾਂ ਦਿੰਦੇ ਹੋਏ ਮੂੰਹ ਮਿੱਠਾ ਕਰਵਾਇਆ ਗਿਆ। ਆਉਣ ਵਾਲੀਆਂ ਕਾਰਪੋਰੇਸ਼ਨ ਚੌਣਾਂ ਦੇ ਮੱਦੇਨਜ਼ਰ ਜਿਲ੍ਹਾ ਪ੍ਰਧਾਨ ਸ਼ਰਨ ਪਾਲ ਸਿੰਘ ਮੱਕੜ ਨੇ ਜ.ਸੂਬਾ ਸਕੱਤਰ ਹੋਰਾਂ ਨਾਲ ਵਿਚਾਰ ਚਰਚਾ ਕੀਤੀ ਗਈ ਅਤੇ ਚੌਣਾਂ ਦੇ ਸਬੰਧ ਵਿੱਚ ਜਿਲ੍ਹਾ ਲੁਧਿਆਣਾ ਦੇ ਵਲੰਟੀਅਰਜ਼ ਬਾਰੇ ਸੁਝਾਅ ਦਿੱਤੇ ਗਏ ਤਾਂ ਕਿ ਕਾਰਪੋਰੇਸ਼ਨ ਚੌਣਾਂ ਵਿੱਚ ਅਸੀਂ ਜਿੱਤ ਪ੍ਰਾਪਤ ਕਰਕੇ ਆਪਣੀ ਪਾਰਟੀ ਦਾ ਮੇਅਰ ਬਣਾਵਾਂਗੇ। ਇਸ ਤੋਂ ਇਲਾਵਾ ਸ੍ਰ ਹਰਚੰਦ ਸਿੰਘ ਬਰਸਟ ਜੀ ਨੂੰ ਜਿਲ੍ਹਾ ਲੁਧਿਆਣਾ ਵਿੱਚ ਚਲ ਰਹੇ ਕਾਰਜਾਂ ਦੀ ਪੂਰੀ ਜਾਣਕਾਰੀ ਦਿੱਤੀ ਗਈ ਅਤੇ  ਮੰਡੀ ਬੋਰਡ ਨਾਲ ਸਬੰਧਿਤ ਜੋ ਸੜਕਾਂ ਬਣਨ ਵਾਲੀਆਂ ਹਨ ਉਨ੍ਹਾਂ ਸੜਕਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇੰਨਾਂ ਸੜਕਾਂ ਬਾਰੇ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ ਗਿਆ। ਜਿਲ੍ਹਾ ਲੁਧਿਆਣਾ ਅੰਦਰ ਜਿਹੜੀਆਂ ਲਿੰਕ ਸੜਕਾਂ ਮੰਡੀ ਬੋਰਡ ਦੇ ਅਧੀਨ ਆਉਂਦੀਆਂ ਹਨ ਉਨ੍ਹਾਂ ਸੜਕਾਂ ਵਿਚੌਂ ਕੁਝ ਕੁ ਸੜਕਾਂ ਦੇ ਐਸਟੀਮੇਟ ਵੀ ਚੇਅਰਮੈਨ ਮੰਡੀ ਬੋਰਡ ਹੋਰਾ ਨੂੰ ਦਿੱਤੇ ਗਏ।

About Author

Leave A Reply

WP2Social Auto Publish Powered By : XYZScripts.com