Sunday, May 11

ਯੂਨੀਕ ਹੈਲਥ ਕੇਅਰ ਸੈਂਟਰ ਵਲੋਂ ਗੁਰੂ ਨਾਨਕ ਕਲੋਨੀ ‘ਚ ਵਿਸ਼ੇ਼ਸ਼ ਕੈਂਪ ਆਯੋਜਿਤ

  • ਜਨਰਲ ਮੈਡੀਕਲ ਅਤੇ ਡੈਂਟਲ ਕੇਅਰ ਸਬੰਧੀ ਮੁਫ਼ਤ ਸੇਵਾਵਾਂ ਦਿੱਤੀਆਂ

ਲੁਧਿਆਣਾ, (ਸੰਜੇ ਮਿੰਕਾ) – ਯੂਨੀਕ ਹੈਲਥ ਕੇਅਰ ਸੈਂਟਰ ਗੁਰੂ ਨਾਨਕ ਕਲੋਨੀ ਬਲਾਕ ਏ, ਗਿੱਲ ਰੋਡ ਲੁਧਿਆਣਾ ਵਲੋਂ ਮੁਫ਼ਤ ਜਨਰਲ ਮੈਡੀਕਲ ਅਤੇ ਡੈਂਟਲ ਕੇਅਰ ਕੈਂਪ ਲਗਾਇਆ ਗਿਆ। ਇਸ ਕੈਂਪ ਡਾਕਟਰ ਸ਼ਿੰਗਾਰਾ ਸਿੰਘ ਸਾਬਕਾ ਸਿਵਲ ਸਰਜਨ ਦੀ ਸਮੁੱਚੀ ਟੀਮ, ਜਿਸ ਵਿੱਚ ਡਾ ਹਰਤੇਜਕਰਨ ਸਿੰਘ, ਡਾ ਹਰਤੇਜਵਰਨ ਸਿੰਘ, ਡਾ ਅਨਮੋਲ ਭਾਟੀਆ ਅਤੇ ਡਾ ਸਾਕਸ਼ੀ ਸਿੰਗਲਾ ਵੱਲੋਂ ਆਏ ਹੋਏ ਮਰੀਜ਼ਾਂ ਦੀ ਸਿਹਤ ਦਾ ਨੀਰੀਖਣ ਕਰਨ ਤੋਂ ਇਲਾਵਾ, ਦੰਦਾਂ ਦੀ ਸੰਭਾਲ, ਸੰਤੁਲਿਤ ਭੋਜਨ ਖਾਣ ਅਤੇ ਰੋਜ਼ਾਨਾ ਸੈਰ ਕਰਨ ਦੀ ਮਹੱਤਤਾ ਬਾਰੇ ਜਾਣੂੰ ਕਰਵਾਇਆ ਗਿਆ।ਇਹ ਕੈਂਪ ਪ੍ਰਧਾਨ ਸੁਰਜਨ ਸਿੰਘ ਇੰਜਨੀਅਰ ਦੀ ਯੋਗ ਅਗਵਾਈ ਅਤੇ ਦੇਖ-ਰੇਖ ਅਧੀਨ ਲਗਾਇਆ ਗਿਆ। ਇਸ ਕੈਂਪ ਵਿੱਚ ਹਰੇਕ ਉਮਰ ਦੇ ਲਗਭਗ ਇਕ ਸੋ ਤੋਂ ਵੱਧ ਮਰੀਜ਼ਾਂ ਦਾ ਨਰੀਖਣ ਕੀਤਾ ਗਿਆ।

About Author

Leave A Reply

WP2Social Auto Publish Powered By : XYZScripts.com