Thursday, March 13

ਐਮਪੀ ਅਰੋੜਾ ਨੇ ਹੋਰਨਾਂ ਨਾਲ ਡੀਐਮਸੀਐਚ ਆਊਟਰੀਚ ਪ੍ਰੋਗਰਾਮ ਤਹਿਤ ਮੋਬਾਈਲ ਵੈਨ ਕਲੀਨਿਕ ਦਾ ਕੀਤਾ ਉਦਘਾਟਨ

ਲੁਧਿਆਣਾ, (ਸੰਜੇ ਮਿੰਕਾ) : ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ (ਰਾਜ ਸਭਾ) ਸੰਜੀਵ ਅਰੋੜਾ ਨੇ ਕੁਲਵਿੰਦਰ ਸਿੰਘ, ਚੀਫ਼ ਜਨਰਲ ਮੈਨੇਜਰ, ਐਨਟੀਪੀਸੀ ਲਿਮਟਿਡ, ਸੁਦਰਸ਼ਨ ਸ਼ਰਮਾ, ਮੀਤ ਪ੍ਰਧਾਨ, ਅੰਮ੍ਰਿਤ ਨਾਗਪਾਲ, ਮੀਤ ਪ੍ਰਧਾਨ, ਪ੍ਰੇਮ ਗੁਪਤਾ, ਸਕੱਤਰ, ਡੀਐਮਸੀਐਚ, ਡਾ. ਵਿਸ਼ਵ ਮੋਹਨ ਅਤੇ ਹੋਰਨਾਂ ਦੇ ਨਾਲ ਸ਼ੁੱਕਰਵਾਰ ਨੂੰ ਇੱਥੇ ਹੀਰੋ ਡੀਐਮਸੀ ਹਾਰਟ ਇੰਸਟੀਚਿਊਟ ਵਿਖੇ ਮੋਬਾਈਲ ਵੈਨ ਕਲੀਨਿਕ ਦਾ ਉਦਘਾਟਨ ਕੀਤਾ। ਇਹ ਮੋਬਾਈਲ ਵੈਨ ਕਲੀਨਿਕ ਡੀਐਮਸੀਐਚ ਆਊਟਰੀਚ ਪ੍ਰੋਗਰਾਮ ਦੇ ਤਹਿਤ ਐਨਟੀਪੀਸੀ ਲਿਮਿਟੇਡ ਦੇ ਸਹਿਯੋਗ ਨਾਲ ਸਥਾਪਿਤ ਕੀਤਾ ਗਿਆ ਹੈ। ਇਸ ਦੌਰਾਨ, ਅਰੋੜਾ ਜੋ ਕਿ ਪਿਛਲੇ ਲਗਭਗ 25 ਸਾਲਾਂ ਤੋਂ ਡੀਐਮਸੀਐਚ ਦੇ ਗਵਰਨਿੰਗ ਬੋਰਡ ਦੇ ਮੈਂਬਰ ਵੀ ਹਨ ਅਤੇ ਸਿਹਤ ਸੁਧਾਰਾਂ ਨਾਲ ਸਬੰਧਤ ਵੱਖ-ਵੱਖ ਮੀਟਿੰਗਾਂ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ, ਨੇ ਆਸ ਪ੍ਰਗਟਾਈ ਕਿ ਨਵਾਂ ਸ਼ੁਰੂ ਕੀਤਾ ਗਿਆ ਮੋਬਾਈਲ ਵੈਨ ਕਲੀਨਿਕ ਲੋੜਵੰਦ ਲੋਕਾਂ ਨੂੰ ਘਰ-ਘਰ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਲਈ ਇੱਕ ਵਰਦਾਨ ਸਾਬਤ ਹੋਵੇਗਾ।   ਅਰੋੜਾ ਨੇ ਡੀਐਮਸੀਐਚ ਆਊਟਰੀਚ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਸਿਹਤ ਸੰਭਾਲ ਸੇਵਾਵਾਂ ਦੀ ਮੰਗ ਕਰਨ ਵਾਲੇ ਲੋੜਵੰਦ ਲੋਕਾਂ ਲਈ ਇੱਕ ਚੰਗੀ ਪਹਿਲ ਕਰਾਰ ਦਿੱਤਾ। ਨਾਲ ਹੀ ਅਰੋੜਾ ਨੇ ਡਾਕਟਰਾਂ ਵੱਲੋਂ ਕੀਤੇ ਜਾ ਰਹੇ ਚੰਗੇ ਕੰਮ ਦੀ ਸ਼ਲਾਘਾ ਕੀਤੀ ਅਤੇ ਸਿਹਤ ਸੇਵਾਵਾਂ ਨੂੰ ਸਸਤੀ ਬਣਾਉਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਹੋਰਨਾਂ ਨਾਲ ਮਿਲ ਕੇ ਨਵੇਂ ਲਾਂਚ ਕੀਤੇ ਮੋਬਾਈਲ ਵੈਨ ਕਲੀਨਿਕ ਦਾ ਪੂਰੀ ਤਰ੍ਹਾਂ ਨਾਲ ਨਿਰੀਖਣ ਕੀਤਾ। ਮੋਬਾਈਲ ਵੈਨ ਕਲੀਨਿਕ ਸਾਰੀਆਂ ਲੋੜੀਂਦੀਆਂ ਚੀਜ਼ਾਂ ਨਾਲ ਪੂਰੀ ਤਰ੍ਹਾਂ ਲੈਸ ਹੈ, ਉਨ੍ਹਾਂ ਕਿਹਾ, “ਮੈਨੂੰ ਆਸ ਹੈ ਕਿ ਮੋਬਾਈਲ ਵੈਨ ਕਲੀਨਿਕ ਆਉਣ ਵਾਲੇ ਸਮੇਂ ਵਿੱਚ ਸਫਲਤਾ ਪ੍ਰਾਪਤ ਕਰੇਗਾ।” ਅਰੋੜਾ ਨੇ ਲੋਕਾਂ ਨੂੰ ਡੀਐਮਸੀਐਚ ਮੋਬਾਈਲ ਵੈਨ ਕਲੀਨਿਕ ਦਾ ਪੂਰਾ ਲਾਭ ਲੈਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇਕਰ ਅੱਜ ਸ਼ੁਰੂ ਕੀਤਾ ਗਿਆ ਮੋਬਾਈਲ ਵੈਨ ਕਲੀਨਿਕ ਸਫ਼ਲ ਰਿਹਾ ਤਾਂ ਉਹ ਭਵਿੱਖ ਵਿੱਚ ਅਜਿਹੇ ਮੋਬਾਈਲ ਵੈਨ ਕਲੀਨਿਕਾਂ ਦੀ ਗਿਣਤੀ ਵਧਾਉਣ ਦਾ ਸੁਝਾਅ ਦੇਣਗੇ। ਉਨ੍ਹਾਂ ਨੇ ਡੀਐਮਸੀਐਚ, ਲੁਧਿਆਣਾ ਵਿਖੇ ਮੋਬਾਈਲ ਵੈਨ ਕਲੀਨਿਕ ਸਥਾਪਤ ਕਰਨ ਵਿੱਚ ਸਹਿਯੋਗ ਲਈ ਐਨਟੀਪੀਸੀ ਲਿਮਟਿਡ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ, “ਇਹ ਐਨਟੀਪੀਸੀ ਲਿਮਟਿਡ ਦੁਆਰਾ ਦੁਖੀ ਮਨੁੱਖਤਾ ਲਈ ਕੀਤਾ ਗਿਆ ਇੱਕ ਬਹੁਤ ਹੀ ਨੇਕ ਕੰਮ ਹੈ।” ਨਵੀਂ ਲਾਂਚ ਕੀਤੀ ਗਈ ਮੋਬਾਈਲ ਵੈਨ ਕਲੀਨਿਕ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਜਾਂਚ ਅਤੇ ਇਲਾਜ ਲਈ ਵੱਖ-ਵੱਖ ਮੈਡੀਕਲ ਉਪਕਰਣਾਂ ਨਾਲ ਲੈਸ ਹੈ। ਵੈਨ ਵਿੱਚ ਫੌਰੀ ਤੌਰ ‘ਤੇ ਖੂਨ ਦੀ ਜਾਂਚ ਲਈ ਉਪਕਰਣ ਵੀ ਹਨ ਅਤੇ ਇਹ ਮੁੱਖ ਤੌਰ ‘ਤੇ ਔਰਤਾਂ ਲਈ ਮਦਦਗਾਰ ਹੋਵੇਗਾ। ਹਸਪਤਾਲ ਦੇ ਡਾਕਟਰ ਅਤੇ ਸਟਾਫ਼ ਮੋਬਾਈਲ ਵੈਨ ਕਲੀਨਿਕ ਵਿੱਚ ਜਾ ਕੇ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨਗੇ।

About Author

Leave A Reply

WP2Social Auto Publish Powered By : XYZScripts.com