Wednesday, March 12

17 ਸਾਲਾ ਸੁਖਮਨੀ ਬਰਾੜ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਕਾਵਿ-ਪੁਸਤਕ ਭੇਂਂਟ

  • ਮੁੱਖ ਮੰਤਰੀ ਮਾਨ ਵਲੋਂ ਬੱਚੀ ਦੀ ਹੌਸਲਾ ਅਫਜਾਈ ਕਰਦਿਆਂ ਭਵਿੱਖ ਲਈ ਦਿੱਤੀਆਂ ਸੁ਼ਭ ਕਾਮਨਾਵਾਂ
  • ਆਸ ਪ੍ਰਗਟਾਈ! ਨੌਜਵਾਨ ਪੀੜ੍ਹੀ ਨੂੰ ਸਾਹਿਤ ਵੱਲ ਕਰੇਗੀ ਪ੍ਰੇਰਿਤ

ਲੁਧਿਆਣਾ, (ਸੰਜੇ ਮਿੰਕਾ) – 17 ਸਾਲਾ ਸੁਖਮਨੀ ਬਰਾੜ ਨੇ ਅੰਗਰੇਜ਼ੀ ਕਾਵਿ ਪੁਸਤਕ ਬੀਤੇ ਕੱਲ੍ਹ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਨੂੰ ਭੇਂਟ ਕੀਤੀ। ਮੁੱਖ ਮੰਤਰੀ ਮਾਨ ਵਲੋਂ ਬੱਚੀ ਦੀ ਹੌਸਲਾ ਅਫਜਾਈ ਕਰਦਿਆਂ ਭਵਿੱਖ ਲਈ ਸੁ਼ਭ ਕਾਮਨਾਵਾਂ ਦਿੱਤੀਆਂ। ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਵਲੋਂ ਸੁਖਮਨੀ ਦੇ ਮਾਪਿਆਂ ਦੀ ਵੀ ਸ਼ਲਾਘਾ ਕੀਤੀ ਗਈ ਜਿਨ੍ਹਾਂ ਆਪਣੀ ਬੱਚੀ ਨੂੰ ਪੁਸਤਕ ਰਾਹੀਂ ਆਪਣੇ ਵਿਚਾਰ ਪ੍ਰਗਟ ਕਰਨ ਲਈ ਉਤਸ਼ਾਹਤਿ ਕੀਤਾ। ਉਨ੍ਹਾਂ ਕਿਹਾ ਕਿ ਇਹ ਇੱਕ ਡੂੰਘੀ ਅਤੇ ਵਿਚਾਰਨ ਵਾਲੀ ਪੁਸਤਕ ਹੈ ਜੋ ਲੋਕਾਂ ਦੇ ਮਨਾਂ ਅੰਦਰ ਦੀਆਂ ਆਵਾਜ਼ਾਂ ਬਾਰੇ ਅਮਿੱਟ ਛਾਪ ਛੱਡੇਗੀ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਦੇ ਯੁਗ ਵਿੱਚ ਇੱਕ ਅਦੁੱਤੀ ਕਿਤਾਬ ਲਿਖੀ ਹੈ ਅਤੇ ਉਮੀਦ ਕੀਤੀ ਕਿ ਉਹ ਨੌਜਵਾਨ ਪੀੜ੍ਹੀ ਨੂੰ ਸਾਹਿਤ ਵੱਲ ਪ੍ਰੇਰਿਤ ਕਰੇਗੀ। ਕਾਬਿਲੇਗੌਰ ਹੈ ਕਿ ਸੁਖਮਨੀ ਬਰਾੜ ਵਲੋਂ ‘ਫਸਾਡ’ ਸਿਰਲੇਖ ਹੇਠ ਲਿਖੀ ਅੰਗਰੇਜ਼ੀ ਕਾਵਿ ਪੁਸਤਕ ਨੂੰ ਬੀਤੇ ਦਿਨੀਂ ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ.ਐਸ.ਪੀ. ਸਿੰਘ ਅਤੇ ਉੱਘੇ ਪੰਜਾਬੀ ਕਵੀ ਪ੍ਰੋ: ਗੁਰਭਜਨ ਸਿੰਘ ਗਿੱਲ ਦੀ ਹਾਜ਼ਰੀ ਵਿੱਚ ਸਥਾਨਕ ਸਰਕਟ ਹਾਊਸ ਵਿਖੇ ਰੀਲੀਜ ਕੀਤਾ ਗਿਆ ਸੀ। ਇਹ ਸੁਖਮਨੀ ਦੀ ਦੂਜੀ ਕਾਵਿ-ਪੁਸਤਕ ਹੈ,  ਪਹਿਲੀ ਪੁਸਤਕ ਦਾ ਸਿਰਲੇਖ ‘ਲੌਸਟ ਇਨ ਦ ਨਾਈਟ ਸਕਾਈ’ ਸੀ। ਸੁਖਮਨੀ ਨੂੰ ਇਸ ਪੁਸਤਕ ਲਈ ਪ੍ਰੇਰਿਤ ਕਰਨ ਪਿੱਛੇ ਉਸਦੇ ਪਿਤਾ ਥਾਣੇਦਾਰ ਅਮਨਦੀਪ ਸਿੰਘ ਬਰਾੜ, ਮਾਤਾ ਹਰਪ੍ਰੀਤ ਕੌਰ ਬਰਾੜ ਅਤੇ ਵੱਡੀ ਭੈਣ ਨਾਨਕੀ ਬਰਾਣ ਦਾ ਵਿਸ਼ੇਸ਼ ਯੋਗਦਾਨ ਰਿਹਾ।

About Author

Leave A Reply

WP2Social Auto Publish Powered By : XYZScripts.com