
ਲੁਧਿਆਣਾ (ਸੰਜੇ ਮਿੰਕਾ) ਸਿਹਤ ਵਿਭਾਗ ਪੰਜਾਬ ਵੱਲੋ ਜਾਰੀ ਹੁਕਮਾਂ ਮੁਤਾਬਿਕ ਸਿਵਲ ਸਰਜਨ ਡਾ ਹਿਤਿੰਦਰ ਕੌਰ ਦੇ ਦਿਸਾ ਨਿਰਦੇਸਾਂ ਤਹਿਤ ਜਿਲ੍ਹੇ ਭਰ ਦੇ ਸਰਕਾਰੀ ਸਿਹਤ ਕੇਦਰਾਂ ਅਤੇ ਆਮ ਲੋਕਾਂ ਨੂੰ ਡੇਗੂ ਦੇ ਬਚਾਅ ਸਬੰਧੀ ਟੀਮਾਂ ਵਲੋ ਜਾਗਰੂਕ ਕੀਤਾ ਜਾ ਰਿਹਾ ਹੈ।ਇਸ ਮੁਹਿੰਮ ਤਹਿਤ ਅੱਜ ਜਿੰਨਾਂ ਥਾਂਵਾ ਤੇ ਡੇਗੂ ਦੇ ਮਰੀਜ਼ ਪਾਏ ਗਏ ਸਨ ਉਨਾਂ ਥਾਂਵਾਂ ਤੇ ਸਪਰੇ ਕਰਨ ਦੇ ਨਾਲ ਨਾਲ ਪੁਲਿਸ ਲਾਇਨ, ਨਿਊ ਵਿਸਨੂੰਪੁਰੀ, ਨਿਊ ਸੁਭਾਸ ਨਗਰ ਆਦਿ ਵਿਚ ਸਪਰੇ ਕੀਤੀ ਗਈ।ਇਸ ਮੌਕੇ ਟੀਮ ਵਲੋ ਲੋਕਾਂ ਨੂੰ ਜਾਗਰੁਕ ਕਰਦੇ ਦੱਸਿਆ ਕਿ ਡੇਗੂ ਏਡੀਜ਼ ਨਾਮ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ।ਇਹ ਮੱਛਰ ਦਿਨ ਵੇਲੇ ਕੱਟਦਾ ਹੈ।ਟੀਮ ਨੇ ਡੇਗੂ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਜੇਕਰ ਵਿਅਕਤੀ ਨੂੰ ਤੇਜ਼ ਬੁਖਾਰ, ਸਿਰ ਦਰਦ, ਮਾਸ ਪੇਸੀਆ ਵਿਚ ਦਰਦ, ਚਮੜੀ ਤੇ ਦਾਣੇ ਹੋਣਾ, ਅੱਖਾਂ ਦੇ ਪਿਛਲੇ ਪਾਸੇ ਦਰਦ, ਮਸੂੜਿਆ ਅਤੇ ਨੱਕ ਵਿਚੋ ਖੂਨ ਦਾ ਵਗਣਾ ਡੇਗੂ ਦੇ ਲੱਛਣ ਹੋ ਸਕਦੇ ਹਨ।ਕੂਲਰਾਂ ,ਗਮਲਿਆ, ਫਰਿੱਜ਼ਾ ਦੇ ਪਿਛਲੇ ਪਾਸੇ ਲੱਗੀਆਂ ਟਰੇਆ ਵਿਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ, ਬੁਖਾਰ ਹੋਣ ਦੀ ਹਾਲਤ ਡਾਕਟਰ ਦੀ ਸਲਾਹ ਨਾਲ ਦਵਾਈ ਲਈ ਜਾਵੇ।ਡੇਗੂ ਦੀ ਬਿਮਾਰੀ ਤੋ ਬਚਣ ਲਈ ਆਪਣੇ ਘਰਾਂ ਅਤੇ ਆਲੇ ਦੁਆਲੇ ਵੀ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ।ਇਸ ਮੌਕੇ ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਡੇਗੂ ਨੂੰ ਪੈਦਾ ਹੋਣ ਰੋਕਣ ਲਈ ਲੋਕ ਸਿਹਤ ਵਿਭਾਗ ਦੀਆਂ ਟੀਮਾਂ ਦਾ ਸਹਿਯੋਗ ਕਰਨ।ਉਨਾਂ ਕਿਹਾ ਕਿ ਡੇਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਕੂਲਰਾਂ ਅਤੇ ਗਮਲਿਆਂ ਆਦਿ ਵਿਚੋ ਪਾਣੀ ਕੱਢਕੇ ਸੁੱਕਰਵਾਰ ਦਾ ਦਿਨ ਡਰਾਈ ਡੇਅ ਵਜੋ ਮਨਾਇਆ ਜਾਵੇ।ਡੇਗੂ ਦੇ ਖਾਤਮੇ ਦਾ ਪ੍ਰਣ ਕਰੀਏ ਅਤੇ ਸਮਾਜ ਨੂੰ ਤੰਦਰੁਸਤ ਅਤੇ ਆਪਣੇ ਆਪ ਨੂੰ ਸਿਹਤਮੰਦ ਬਣਾਈਏ।