Saturday, May 10

‘ਉਡਾਰੀਆਂ’ ਬਾਲ ਮੇਲੇ ਰਾਹੀਂ ਹੋਈ ਬੱਚਿਆਂ ਦੇ ਬਹੁਰੰਗੀ ਉਡਣਯੋਗ ਖੰਭਾਂ ਦੀ ਪਛਾਣ

  • 14-20 ਨਵੰਬਰ ਤੱਕ ਹੋਏ ਬਾਲ ਵਿਕਾਸ ਮੇਲੇ ਦਾ ਅੱਜ ਸ਼ਾਨਦਾਰ ਸਮਾਪਨ ਹੋਇਆ

ਦੋਰਾਹਾ/ਲੁਧਿਆਣਾ, (ਸੰਜੇ ਮਿੰਕਾ) –  ਡਾਇਰੈਕਟਰ ਸਮਾਜਿਕ ਸਰੁੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ 14 ਨਵੰਬਰ, 2022 ਤੋਂ ਸ਼ੁਰੂ ਹੋਏ ਬਾਲ ਵਿਕਾਸ ਮੇਲੇ ਦਾ ਅੱਜ ਸ਼ਾਨਦਾਰ ਸਮਾਪਨ ਹੋਇਆl ਸੀ.ਡੀ.ਪੀ.ਓ, ਦੋਰਾਹਾ ਸ਼੍ਰੀ ਰਾਹੁਲ ਅਰੋੜਾ ਨੇ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮੇਲਾ ਜਿੱਥੇ ਬੱਚਿਆਂ ਦੇ ਬਹੁਪੱਖੀ ਵਿਕਾਸ ਅਤੇ ਉਨ੍ਹਾਂ ਦੇ ਹਰ ਪੱਖੋਂ ਵੱਖ- ਵੱਖ ਮੁੱਢਲੇ ਬਚਪਨ ਦੇ ਵਿਸ਼ਿਆਂ ਲਈ ਜਾਗਰੂਕਤਾ ਦਾ ਅਹਿਮ ਵਸੀਲਾ ਸਾਬਤ ਹੋਇਆ ਉੱਥੇ ਹੀ ਉਨ੍ਹਾਂ ਦੇ ਮਾਪਿਆਂ, ਦਾਦਾ-ਦਾਦੀ ਅਤੇ ਹੋਰ ਰਿਸ਼ਤੇਦਾਰਾਂ ਨੂੰ ਵੀ ਬੱਚਿਆਂ ਦੀਆਂ ਉਭਰਦੀਆਂ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ  ਦੀਆਂ ਰੰਗਲੀਆਂ ਸੋਚਾਂ ਤੋਂ ਵੀ ਜਾਣੂੰ ਕਰਵਾ ਗਿਆ l ਇਸ ਦੇ ਨਾਲ-ਨਾਲ ਉਨ੍ਹਾਂ ਦੇ ਬੱਚਿਆਂ ਦੇ ਸ਼ਰੀਰਕ, ਮਾਨਸਿਕ ਅਤੇ ਮਨੋਵਿਗਾਨਕ ਸਤਿਥੀ ਤੇ ਚਾਨਣਾ ਪਾਉਣ ਦਾ ਨਵੇਕਲਾ ਕਦਮ ਸਾਬਤ ਹੋਇਆ l ਉਨ੍ਹਾਂ ਦੱਸਿਆ ਕਿ ਬੱਚਿਆਂ ਦੀ ਆਪਣੇ ਸਮੂਹ ਨਾਲ ਮਿਲਵਰਤਣ ਦੀ ਸੋਚ ਅਤੇ ਤਾਲਮੇਲ ਦੀ ਭਾਵਨਾ ਉਜਾਗਰ ਹੁੰਦੀ ਹੋਈ ਪਤਾ ਲੱਗੀ ਅਤੇ ਉਨ੍ਹਾਂ ਇਹ ਵੀ ਦੱਸਿਆ ਕਿ ਕਵਿਤਾ ਮੁਕਾਬਲੇ, ਡਾਂਸ ਅਤੇ ਹੋਰ ਸਰਗਰਮੀਆ ਵੇਖ ਕੇ ਮਾਪੇ ਜਿੱਥੇ ਉਤਸ਼ਾਹਤ ਸਨ ਓਥੇ ਉਨ੍ਹਾਂ ਨੂੰ ਆਪਣੇ ਬੱਚੇ ਦੀਆਂ ਸੁਧਾਰਨਯੋਗ ਕਮੀਆਂ ਦਾ ਵੀ ਗਿਆਨ ਹੋਇਆ  ਜਿਸ ਨਾਲ ਉਨ੍ਹਾਂ ਨੂੰ ਪਿੰਡ ਦੀਆਂ ਆਂਗਣਵਾੜੀ ਵਰਕਰਾਂ, ਸਕੂਲ ਅਧਿਆਪਕਾਂ ਅਤੇ ਹੋਰ ਬੱਚਿਆਂ ਦੇ ਮਾਪਿਆਂ ਨਾਲ ਇਕ ਮੰਚ ਤੇ ਗੱਲ-ਬਾਤ ਕਰਨ ਦਾ ਮੌਕਾ ਵੀ ਪ੍ਰਾਪਤ ਹੋਇਆ l ਹਰ ਬੱਚਾ ਆਪਣੇ ਪੱਧਰ ਤੇ ਕਿਵੇਂ ਵਿਸ਼ੇਸ਼ ਹੈ ਅਤੇ ਉਸ ਵਿੱਚ ਹੋਰ ਸੁਧਾਰ ਕਿਵੇਂ  ਲਿਆਂਦਾ ਜਾ ਸਕਦਾ ਹੈ,ਦੇ ਵਿਸ਼ੇ ਤੇ ਵਿਚਾਰ-ਵਟਾਂਦਰਾ ਵੀ ਹੋਇਆ l ਸੋਂ ਵਿਭਾਗ ਰਾਹੀਂ ਉਲੀਕਿਆ ਇਹ 14-20 ਨਵੰਬਰ ਤੱਕ ਦਾ ਸੱਤ ਰੋਜ਼ਾ ਤਿਓਹਾਰ ਨਨ੍ਹੇ ਫਰਿਸ਼ਤਿਆ ਲਈ ਉਨ੍ਹਾਂ ਦੇ ਉਡਾਰੀਮਾਰਨ ਯੋਗ ਖੰਭਾਂ ਲਈ ਵਿਸ਼ਾਲ ਆਸਮਾਨ ਛੱਡ ਗਿਆ ਹੈ l

About Author

Leave A Reply

WP2Social Auto Publish Powered By : XYZScripts.com