Saturday, May 9

ਸਿਵਲ ਸਰਜਨ ਵੱਲੋ ਰਾਤ ਸਮੇ ਕੀਤੀ ਗਈ ਸਿਵਲ ਹਸਪਤਾਲ ਦੀ ਅਚਨਚੇਤ ਚੈਕਿੰਗ

ਲੁਧਿਆਣਾ, (ਸੰਜੇ ਮਿੰਕਾ) ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਜੀ ਦੇ ਦਿਸਾਂ ਨਿਰਦੇਸ਼ਾਂ ਹੇਠ ਸਿਵਲ ਸਰਜਨ ਡਾ ਹਿਤਿੰਦਰ ਕੌਰ ਵੱਲੋ ਅੱਜ ਰਾਤ ਸਮੇ ਸਿਵਲ ਹਸਪਤਾਲ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ। ਸਿਵਲ ਸਰਜਨ ਵੱਲੋ ਲੇਬਰ ਰੂਮ ਦਾ ਦੌਰਾ ਕਰਕੇ ਉਥੇ ਦੀ ਵਰਕਿੰਗ ਚੈਕ ਕੀਤੀ ਗਈ। ਉਨਾ ਕਿਹਾ ਕਿ ਰਾਤ ਸਮੇ ਸਿਵਲ ਹਸਪਤਾਲ ਦੀ ਚੈਕਿੰਗ ਕਰਨ ਦਾ ਮੁੱਖ ਉਦੇਸ਼ ਰਾਤ ਸਮੇਂ ਦਿੱਤੀਆ ਜਾ ਰਹੀਆ ਸੇਵਾਵਾ ਦਾ ਨਿਰੀਖਣ ਕਰਨਾ ਹੈ। ਉਨਾ ਕਿਹਾ ਸਰਕਾਰ ਵੱਲੋ ਦਿੱਤੀਆ ਜਾ ਰਹੀਆ ਸੇਵਾਵਾ ਦੀ ਸਮੇ ਸਮੇ ਤੇ ਸਮੀਖਿਆ ਬਹੁਤ ਜਰੂਰੀ ਹੈ। ਇਸ ਮੌਕੇ ਉਨਾ ਵੱਲੋ ਲੇਬਰ ਰੂਮ ਦੀ ਕਾਰਜਸ਼ੈਲੀ ਨੂੰ ਵਾਚਿਆ ਗਿਆ। ਸਿਵਲ ਸਰਜਨ ਵੱਲੋ ਜਣੇਪੇ ਦੇ ਲਈ ਆਈਆ ਗਰਭਵਤੀ ਔਰਤਾ ਨਾਲ ਗੱਲਬਾਤ ਕੀਤੀ ਗਈ ਅਤੇ ਉਨਾ ਤੋ ਹਸਪਤਾਲ ਵੱਲੋ ਦਿੱਤੀਆ ਜਾ ਰਹੀਆ ਸੇਵਾਵਾ ਦੇ ਸਬੰਧ ਵਿੱਚ ਜਾਣਕਾਰੀ ਲਈ ਗਈ। ਮਰੀਜ਼ ਨਾਲ ਵਾਰਤਾ ਦੌਰਾਨ ਹਸਪਤਾਲ ਵਿੱਚ ਆ ਰਹੀਆ ਮੁਸ਼ਕਲਾਂ ਦੇ ਸਬੰਧ ਵਿੱਚ ਵੀ ਜਾਣਕਾਰੀ ਹਾਸਲ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਵੱਲੋ ਐਮਰਜੈਸੀ,ਟਰੋਮਾ ਵਾਰਡ ਆਦਿ ਦਾ ਦੌਰਾ ਕੀਤਾ ਗਿਆ । ਇਸ ਦੌਰਾਨ ਵੱਖ ਵੱਖ ਵਿਭਾਗਾਂ ਵਿਚ ਪਾਈਆਂ ਗਈਆਂ ਕਮੀਆਂ ਪੇਸ਼ੀਆਂ ਨੂੰ ਦੂਰ ਕਰਨ ਲਈ ਉਥੇ ਮੌਜੂਦ ਸਟਾਫ ਨੂੰ ਸ਼ਖਤ ਹਿਦਾਇਤਾਂ ਜਾਰੀ ਕਰਦੇ ਇਨਾਂ ਨੂੰ ਜਲਦ ਪੂਰਾ ਕਰਵਾਉਣ ਲਈ ਕਿਹਾ ਗਿਆ।ਉਨਾ ਕਿਹਾ ਕਿ ਸਿਵਲ ਹਸਪਤਾਲ ਵਿਚ ਵੀ ਲੋਕਾਂ ਨੂੰ ਬਣਦੀਆ ਸਿਹਤ ਸਹੂਲਤਾਂ ਦੇਣ ਲਈ ਸਰਕਾਰ ਦੀ ਵਚਨਬਧਤਾ ਹੈ।

About Author

Leave A Reply

WP2Social Auto Publish Powered By : XYZScripts.com