ਲੁਧਿਆਣਾ (ਸੰਜੇ ਮਿੰਕਾ)- ਪੰਜਾਬ ਸਰਕਾਰ ਵਲੋ ਆਮ ਲੋਕਾਂ ਦੀ ਸਿਹਤ ਸਹੂਲਤ ਜਿਲਾ ਲੁਧਿਆਣਾ ਵਿੱਚ ਲਗਭਗ 9 ਮੁਹੱਲਾ ਕਲੀਨਿਕ (ਆਮ ਆਦਮੀ ਕਲੀਨਿਕ) ਖੋਲ ਦਿੱਤੇ ਗਏ ਹਨ। ਜਿੰਨਾਂ ਵਿਚ ਆਮ ਲੋਕਾਂ ਨੂੰ ਬਣਦੀਆਂ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆ ਹਨ। ਸਹਿਰ ਵਿੱਚ ਹੋਰ ਆਮ ਆਦਮੀ ਕਲੀਨਿਕਾਂ ਖੋਲਣ ਲਈ ਅੱਜ ਸਿਵਲ ਸਰਜਨ ਡਾ ਹਿਤਿੰਦਰ ਕੌਰ ਅਤੇ ਹਲਕਾ ਵਿਧਾਇਕ ਮਦਨ ਲਾਲ ਬੱਗਾ ਆਪਣੇ ਹਲਕੇ ਪੈਦੇ ਕੁੰਦਨਪੁਰੀ ਅਤੇ ਨਿਊ ਸਿਵਪੁਰੀ ਵਿਚ ਬਣੀਆਂ ਬਿਲਡਿੰਗਾਂ ਦਾ ਸਾਂਝੇ ਤੇ ਦੌਰਾ ਕਰਦੇ ਆਮ ਲੋਕਾਂ ਦੀ ਸਿਹਤ ਸਹੂਲਤ ਲਈ ਇਨਾਂ ਬਿਲਡਿੰਗਾਂ ਵਿੱਚ ਆਮ ਆਦਮੀ ਕਲੀਨਿਕ ਖੋਲਣ ਤੇ ਸਾਂਝੇ ਤੌਰ ਤੇ ਸਹਿਮਤੀ ਪ੍ਰਗਟਾਈ।ਇਸ ਮੌਕੇ ਸਿਵਲ ਸਰਜਨ ਡਾ. ਹਿਤਿੰਦਰ ਕੌਰ ਕਲੇਰ ਨੇ ਦੱਸਿਆ ਕਿ ਵਿਧਾਇਕ ਸ੍ਰੀ ਮਦਨ ਲਾਲ ਬੱਗਾ ਦੇ ਹਲਕੇ ਵਿਚ ਆਉਦੀਆਂ ਬਿਲਡਿੰਗਾਂ ਨੂੰ ਦੇਖਿਆ ਗਿਆ ਹੈ, ਇਹਨਾਂ ਬਿਲਡਿੰਗਾਂ ਵਿੱਚ ਆਉਣ ਵਾਲੇ ਵਿਚ ਆਮ ਆਦਮੀ ਕਲੀਨਿਕਾਂ ਖੋਲੀਆਂ ਜਾ ਸਕਦੀਆਂ ਹਨ। ਉਨਾਂ ਕਿਹਾ ਇਨਾਂ ਕਲੀਨਿਕਾਂ ਦੇ ਸ਼ੁਰੂ ਹੋ ਜਾਣ ਦੇ ਨਾਲ ਵੀ ਆਮ ਲੋਕਾਂ ਨੂੰ ਛੋਟੇ ਇਲਾਜ ਦੇ ਲਈ ਦੂਰ ਹਸਪਤਾਲਾਂ ਵਿਚ ਜਾਣਾ ਨਹੀ ਪਵੇਗਾ ਅਤੇ ਉਨਾਂ ਦਾ ਇਲਾਜ ਨੇੜੇ ਬਣੇ ਆਮ ਆਦਮੀ ਕਲੀਨਿਕਾਂ ਦੇ ਵਿਚ ਹੀ ਹੋ ਜਾਇਆ ਕਰੇਗਾ।ਸਿਵਲ ਸਰਜਨ ਅਨੁਸਾਰ ਪਹਿਲੇ ਫੇਜ਼ ਵਿਚ ਜਿਲਾ ਲੁਧਿਆਣਾ ਦੇ ਵਿਚ ਕੁੱਲ 9 ਆਮ ਆਦਮੀ ਕਲੀਨਿਕ ਸੁ਼ਰੂ ਕੀਤੀਆਂ ਗਈਆਂ ਸਨ। ਉਨਾਂ ਵਿਚੋ ਲੁਧਿਆਣਾ ਸਹਿਰ ਵਿਚ 6 ਕਲੀਨਿਕਾਂ ਚਲ ਰਹੀਆ ਹਨ। ਉਨਾਂ ਕਿਹਾ ਕਿ ਆਮ ਲੋਕਾਂ ਲਈ ਸਿਹਤ ਸਹੂਲਤਾਂ ਵਿਚ ਵਾਧਾ ਕਰਨਾ ਪੰਜਾਬ ਸਰਕਾਰ ਦਾ ਵਧੀਆ ਉਪਰਾਲਾ ਹੈ।
Previous Articleਮੁੱਖ ਮੰਤਰੀ ਦੀ ਪਤਨੀ ਤੇ ਭੈਣ ਨੇ ਬੀਬੀ ਮਾਣੂੰਕੇ ਨਾਲ ਕੀਤੀਆਂ ਵਿਚਾਰਾਂ