- ਛਾਪੇਮਾਰੀ ਦੌਰਾਨ 4 ਸਿਲੰਡਰ ਵੀ ਕੀਤੇ ਜ਼ਬਤ
ਲੁਧਿਆਣਾ, (ਸੰਜੇ ਮਿੰਕਾ) – ਖ਼ੁਰਾਕ ਸਪਲਾਈਜ ਵਿਭਾਗ ਵੱਲੋਂ ਘਰੇਲੂ ਗੈਸ ਦੀ ਦੁਰਵਰਤੋਂ ਅਤੇ ਕਾਲਾਬਜ਼ਾਰੀ ਨੂੰ ਰੋਕਣ ਲਈ ਕਾਰਵਾਈ ਕਰਦਿਆਂ ਅੱਜ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਛਾਪੇਮਾਰੀ ਕੀਤੀ ਗਈ। ਇਸ ਸੰਬਧੀ ਜਾਣਕਾਰੀ ਦਿੰਦਿਆਂ ਡੀ ਐਫ ਐਸ ਸੀ ਲੁਧਿਆਣਾ ਪੂਰਬੀ ਸ੍ਰੀਮਤੀ ਸ਼ਿਫਾਲੀ ਚੋਪੜਾ ਨੇ ਦੱਸਿਆ ਕਿ ਵਿਂਭਾਗ ਵੱਲੋਂ ਖ਼ੁਰਾਕ ਸਪਲਾਈ ਅਫਸਰ ਸ੍ਰੀ ਲਖਵੀਰ ਸਿੰਘ ਦੀ ਅਗਵਾਈ ਵਿੱਚ ਗਠਿਤ ਟੀਮਾਂ ਨੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਛਾਪੇਮਾਰੀ ਕੀਤੀ ਅਤੇ ਕਾਰਵਾਈ ਕਰਦਿਆਂ ਸਮਰਾਲਾ ਚੌਂਕ ਤੋਂ ਜਲੰਧਰ ਬਾਈਪਾਸ ਇਲਾਕੇ ਵਿੱਚ ਢਾਬਿਆਂ, ਫਾਸਟ ਫੂਡ ਦੁਕਾਨਾਂ ਅਤੇ ਗੈਸ ਏਜੰਸੀਆਂ ਆਦਿ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਇੱਕ ਸੂਚਨਾ ਦੇ ਅਧਾਰ ‘ਤੇ ਸਥਾਨਕ ਬਹਾਦੁਰਕੇ ਰੋਡ ਏਰੀਏ ਵਿੱਚ ਰੇਡ ਦੌਰਾਨ ਮੌਕੇ ‘ਤੇ 4 ਘਰੇਲੂ ਗੈਸ ਸਿਲੰਡਰ, ਕੰਡਾ ਅਤੇ ਬਾਂਸਰੀ ਆਦਿ ਵੀ ਜਬਤ ਕੀਤੇ ਗਏ। ਉਨ੍ਹਾਂ ਚਿਤਾਵਨੀ ਦਿੱਤੀ ਕਿ ਘਰੇਲੂ ਗੈਸ ਦੀ ਦੁਰਵਰਤੋਂ ਅਤੇ ਕਾਲਾਬਜਾਰੀ ਦੀ ਰੋਕਥਾਮ ਲਈ ਅਜਿਹੀਆਂ ਕਾਰਵਾਈਆਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ ਅਤੇ ਦੋਸ਼ੀ ਵਿਅਕਤੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਨ੍ਹਾਂ ਟੀਮਾਂ ਵਿੱਚ ਸਹਾਇਕ ਖ਼ੁਰਾਕ ਸਪਲਾਈ ਅਫਸਰ ਸ੍ਰੀਮਤੀ ਦਮਨਜੀਤ ਕੌਰ, ਨਿਰੀਖਕ ਸ੍ਰੀ ਅਸ਼ੀਸ਼ ਕੁਮਾਰ, ਪਰਵਿੰਦਰ ਲੱਧੜ, ਰਾਜੇਸ਼ ਕੁਮਾਰ, ਕੁਲਦੀਪ ਸਿੰਘ, ਮਨਦੀਪ ਸਿੰਘ ਆਦਿ ਨਿਰੀਖਕ ਸ਼ਾਮਲ ਸਨ।