Friday, May 9

ਹਲਕਾ ਪੂਰਬੀ ਦੇ ਸਾਬਕਾ ਵਿਧਾਇਕ ਸੰਜੇ ਤਲਵਾੜ ਜੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਸੋਨਿਆ ਗਾਂਧੀ ਨੂੰ ਈ.ਡੀ. ਵੱਲੋਂ ਪੁੱਛਗਿੱਛ ਲਈ ਵਾਰ-ਵਾਰ ਬੁਲਾਏ ਜਾਣ ਦੇ ਵਿਰੋਧ ਵਿਚ ਸੱਤਿਆਗ੍ਰਹਿ

ਲੁਧਿਆਣਾ (ਸੰਜੇ ਮਿੰਕਾ)- ਹਲਕਾ ਪੂਰਬੀ ਦੇ ਸਾਬਕਾ ਵਿਧਾਇਕ ਸੰਜੇ ਤਲਵਾੜ ਜੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਸੋਨਿਆ ਗਾਂਧੀ ਨੂੰ ਈ.ਡੀ. ਵੱਲੋਂ ਪੁੱਛਗਿੱਛ ਲਈ ਵਾਰ-ਵਾਰ ਬੁਲਾਏ ਜਾਣ ਦੇ ਵਿਰੋਧ ਵਿਚ ਹਲਕਾ ਪੂਰਬੀ ਦੇ ਕੌਂਸਲਰ, ਵਾਰਡ ਇੰਚਾਰਜ, ਬਲਾਕ ਪ੍ਰਧਾਨ, ਵਾਰਡ ਪ੍ਰਧਾਨ, ਅਹੁੰਦੇਦਾਰਾ ਅਤੇ ਵਰਕਰਾ ਵੱਲੋਂ ਸਮਰਾਲਾ ਚੌਕ ਵਿੱਚ ਸੱਤਿਆਗ੍ਰਹਿ ਕੀਤਾ ਗਿਆ।ਸੱਤਿਆਗ੍ਰਹਿ ਦੀ ਅਗਵਾਈ ਕਰਦਿਆ ਹਲਕਾ ਪੂਰਬੀ ਦੇ ਸਾਬਕਾ ਵਿਧਾਇਕ ਸੰਜੇ ਤਲਵਾੜ ਜੀ ਨੇ ਕਿਹਾ ਕਿ ਭਾਰਤ ਦੇ ਲੋਕਤੰਤਰ ਦੇ ਇਤਿਹਾਸ ਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਸੱਤਾਧਾਰੀ ਧਿਰ ਵੱਲੋਂ ਵਿਰੋਧੀ ਧਿਰ ਦੀ ਆਵਾਜ ਨੂੰ ਦਬਾਉਣ ਦੀ ਕੋਸ਼ਿਸ਼ ਹੀ ਨਹੀ ਕੀਤੀ ਜਾ ਰਹੀ ਸੱਗੋ ਉਸ ਆਵਾਜ ਨੂੰ ਪੂਰੀ ਤਰਾਂ੍ਹ ਖਤਮ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ।ਉਨਾਂ੍ਹ ਕਿਹਾ ਕਿ ਭਾਜਪਾ ਆਗੂ ਵਾਰ-ਵਾਰ ਕਹਿੰਦੇ ਹਨ ਕਿ ਉਹ ਕਾਂਗਰਸ ਮੁੱਕਤ ਭਾਰਤ ਚਾਹੁੰਦੇ ਹਨ, ਇਹ ਬਿਆਨ ਭਾਜਪਾ ਦੀ ਤਾਨਾਸ਼ਾਹੀ ਸੋਚ ਨੂੰ ਦਰਸ਼ਾਉਂਦਾ ਹੈ ਪਰ ਭਾਜਪਾ ਜਿਨੀ ਜਿਆਦਾ ਕੋਸ਼ਿਸ ਕਾਂਗਰਸ ਪਾਰਟੀ ਦਾ ਨੁਕਸਾਨ ਕਰਨ ਲਈ ਕਰੇਗੀ ਕਾਂਗਰਸ ਪਾਰਟੀ ਉਹਨੀ ਹੀ ਜਿਆਦਾ ਮਜਬੂਤ ਹੋਵੇਗੀ।ਕਾਂਗਰਸ ਪਾਰਟੀ ਦੀ ਵਿਚਾਰਧਾਰਾ ਮਜਬੂਤ ਹੈ।ਕਾਂਗਰਸ ਪਾਰਟੀ ਨੇ ਪਹਿਲਾ ਅਜਾਦੀ ਲਈ ਕੀਤੇ ਗਏ ਸੰਘਰਸ਼ ਦੌਰਾਨ ਅਤੇ ਫਿਰ ਅਜਾਦੀ ਤੋਂ ਬਾਅਦ ਦੇਸ਼ ਨੂੰ ਮਜਬੂਤ ਕਰਨ ਲਈ ਹਮੇਸ਼ਾ ਹੀ ਯੋਗਦਾਨ ਦਿੱਤਾ ਹੈ।ਅਸੀ ਹਮੇਸ਼ਾ ਹੀ ਭਾਜਪਾ ਦੀ ਇਸ ਤਾਨਾਸ਼ਾਹੀ ਸੋਚ ਦੇ ਖਿਲਾਫ ਡੱਟੇ ਰਹਾਗੇ।ਇਸ ਸੱਤਿਆਗ੍ਰਹਿ ਵਿੱਚ ਕੌਂਸਲਰ ਸੁਖਦੇਵ ਬਾਵਾ, ਕੌਂਸਲਰ ਹਰਜਿੰਦਰ ਪਾਲ ਲਾਲੀ, ਕੌਂਸਲਰ ਨਰੇਸ਼ ਉੱਪਲ, ਕੌਂਸਲਰ ਉਮੇਸ਼ ਸ਼ਰਮਾ, ਕੌਂਸਲਰ ਪਤੀ ਵਿਪਨ ਵਿਨਾਇਕ, ਕੌਂਸਲਰ ਮੋਨੂੰ ਖਿੰਡਾ, ਕੌਂਸਲਰ ਪਤੀ ਹੈਪੀ ਰੰਧਾਵਾ, ਕੌਂਸਲਰ ਪਤੀ ਸਰਬਜੀਤ ਸਿੰਘ, ਕੌਂਸਲਰ ਪਤੀ ਸਤੀਸ਼ ਮਲਹੋਤਰਾਂ, ਕੌਂਸਲਰ ਪਤੀ ਗੋਰਵ ਭੱਟੀ, ਸਾਬਕਾ ਕੌਂਸਲਰ ਵਰਿੰਦਰ ਸਹਿਗਲ, ਵਾਰਡ ਇੰਚਾਰਜ ਜਗਦੀਸ਼ ਲਾਲ, ਹਰਜਿੰਦਰ ਸਿੰਘ ਬਲਾਕ ਪ੍ਰਧਾਨ, ਸੁਰਿੰਦਰ ਕੌਰ ਬਲਾਕ ਪ੍ਰਧਾਨ, ਮਨਮੀਤ ਕੌਰ ਬਲਾਕ ਪ੍ਰਧਾਨ, ਮੁਨਿਸ਼ ਕਾਲੀਆ, ਕਿੱਕੀ ਮਲਹੋਤਰਾਂ, ਧਰਮਵੀਰ ਗੋਇਲ, ਬਾਉ ਰਾਮ, ਲਵਲੀ ਮਨੋਚਾ, ਲਵ ਬਾਂਸਲ, ਲੱਕੀ ਮੱਕੜ, ਰਾਜ ਸਭਰਵਾਲ, ਡਾ. ਯੂਸਫ ਮਸੀਹ, ਸੰਨੀ ਪਹੁੱਜਾ, ਸੁਰਿੰਦਰ ਕੁਮਾਰ, ਬਿਰੀ ਚੋਧਰੀ, ਸੋਮਨਾਥ ਵਰਮਾ, ਜੈ ਸ਼ੰਕਰ ਯਾਦਵ, ਸੋਨਿਆ ਧਵਨ, ਨਵੀਨ ਕੁਮਾਰ, ਸੰਜੇ ਸ਼ਰਮਾ, ਰਮਨ ਉਬਰਾਏ, ਪ੍ਰਦੀਪ ਤਪਿਆਲ, ਲਾਭ ਸਿੰਘ, ਵਿਕਰਮ ਸਿੰਘ, ਅਸ਼ੌਕ ਕੁਮਾਰ, ਕੰਵਲਜੀਤ ਸਿੰਘ ਬੋਬੀ, ਕਪਿਲ ਮਹਿਤਾ, ਸਾਗਰ ਉੱਪਲ, ਗੁਰਜੋਤ ਸਿੰਘ, ਅੰਕਿਤ ਮਲਹੋਤਰਾ, ਚੀਰਾਗ ਕਾਲੜਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਹੁੰਦੇਦਾਰ ਅਤੇ ਵਰਕਰ ਹਾਜਰ ਸਨ।

About Author

Leave A Reply

WP2Social Auto Publish Powered By : XYZScripts.com