Saturday, May 10

ਲੁਧਿਆਣਾ ‘ਚ ਪਲਸ ਪੋਲੀਓ ਮੁਹਿੰਮ ਦਾ ਅਗਾਜ਼

  • ਐਸ.ਐਨ.ਆਈ.ਡੀ. ਤਹਿਤ 19 ਤੋਂ 23 ਜੂਨ ਤੱਕ 0-5 ਸਾਲ ਦੇ ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਰੋਕੂ ਬੂੰਦਾਂ – ਸਿਵਲ ਸਰਜਨ ਡਾ. ਐਸ.ਪੀ. ਸਿੰਘ

ਲੁਧਿਆਣਾ, (ਸੰਜੇ ਮਿੰਕਾ) – ਜ਼ਿਲ੍ਹੇ ਭਰ ਵਿੱਚ 19 ਜੂਨ ਤੋ 23 ਜੂਨ, 2022 ਤੱਕ ਚੱਲਣ ਵਾਲੇ ਸਬ-ਰਾਸ਼ਟਰੀ ਟੀਕਾਕਰਨ ਦੌਰ (ਐਸ.ਐਨ.ਆਈ.ਡੀ.) ਦੀ ਸ਼ੁਰੂਆਤ ਅੱਜ ਸਿਵਲ ਸਰਜਨ ਡਾ ਐਸ ਪੀ ਸਿੰਘ ਵੱਲੋ ਸਿਵਲ ਹਸਪਤਾਲ ਲੁਧਿਆਣਾ ਵਿਖੇ ਬੱਚਿਆ ਨੂੰ ਬੂੰਦਾਂ ਪਿਲਾਕੇ ਕੀਤੀ ਗਈ। ਇਸ ਸਬੰਧੀ ਸਿਵਲ ਸਰਜਨ ਡਾ.ਐਸ.ਪੀ. ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਵਲੋ ਮੁਕੰਮਲ ਤਿਆਰੀਆਂ ਕਰ ਲਈਆਂ ਗਈਆ ਹਨ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ 0-5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾ ਪਿਲਾਈਆਂ ਜਾਣਗੀਆਂ ਜਿਸਦੇ ਤਹਿਤ ਕਰੀਬ 1500 ਟੀਮਾਂ ਵੱਲੋਂ 860912 ਘਰਾਂ ਦਾ ਦੌਰਾ ਕਰਦਿਆਂ ਕਰੀਬ 352765 ਬੱਚਿਆਂ ਨੂੰ ਕਵਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਜਿਲ੍ਹੇ ਭਰ ਦੇ ਲਗਭਗ 952 ਹਾਈਰਿਸਕ ਖੇਤਰਾਂ ਵਿੱਚ ਪੰਜ ਦਿਨ ਚੱਲੇਗੀ ਜਿਸ ਵਿੱਚ ਸ਼ਹਿਰ, ਸਾਹਨੇਵਾਲ, ਕੂੰਮਕਲਾ ਅਤੇ ਪੈਰੀ ਅਰਬਨ ਸ਼ਾਮਲ ਹਨ ਅਤੇ ਆਮ ਖੇਤਰਾਂ ਵਿਚ ਇਹ ਮੁਹਿੰਮ ਤਿੰਨ ਦਿਨ ਚੱਲੇਗੀ। ਇਸ ਮੌਕੇ ਜਿਲਾ ਟੀਕਾਕਰਨ ਅਫਸਰ ਡਾ ਮਨੀਸ਼ਾ ਖੰਨਾ, ਸੀਨੀਅਰ ਮੈਡੀਕਲ ਅਫਸਰ ਡਾ ਅਮਰਜੀਤ ਕੌਰ, ਵਿਸ਼ਵ ਸਿਹਤ ਸੰਗਠਨ ਤੋ ਡਾ ਨਵੇਦਿਤਾ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

About Author

Leave A Reply

WP2Social Auto Publish Powered By : XYZScripts.com