
ਲੁਧਿਆਣਾ (ਸੰਜੇ ਮਿੰਕਾ)- ਹਲਕਾ ਪੂਰਬੀ ਦੇ ਵਾਰਡ ਨੰ-15 ਵਿੱਚ ਪੈਂਦੇ ਨਿਊ ਪੁਨਿਤ ਨਗਰ ਮੁੱਹਲੇ ਦੀ ਗੱਲੀ ਨੰ-06 ਵਿੱਚ ਖਾਲੀ ਪਏ ਪਲਾਟ ਵਿੱਚ ਮਿਟੀ ਭਰਨ ਸਮੇਂ ਪਿਛਲੇ ਮਕਾਨ ਉੱਪਰ ਪਲਾਟ ਦੀ ਢਿਗੀ ਦੀਵਾਰ ਦੇ ਕਾਰਣ ਪੰਜ ਸਾਲ ਦੇ ਬੱਚੇ ਅਦਿਤਯ ਦੀ ਕੱਲ ਮੋਤ ਹੋ ਗਈ ਸੀ।ਜਿਸ ਦਾ ਅੱਜ ਪੋਸਟਮਾਰਮ ਕਰਵਾਉਣ ਤੋਂ ਬਾਅਦ ਸੰਸਕਾਰ ਕਰ ਦਿੱਤਾ ਗਿਆ।ਸਾਬਕਾ ਵਿਧਾਇਕ ਸੰਜੇ ਤਲਵਾੜ ਜੀ ਵੱਲੋਂ ਕੱਲ ਵਾਪਰੇ ਹਾਦਸੇ ਵਾਲੀ ਥਾਂ੍ਹ ਤੇ ਅੱਜ ਜਾ੍ਹ ਕੇ ਸਾਰੀ ਜਾਣਕਾਰੀ ਲੈਂਦੇ ਹੋਏ ਮ੍ਰਿਤਕ ਬੱਚੇ ਦੇ ਪਰਿਵਾਰ ਨਾਲ ਦੁੱਖ ਸਾਝਾ ਕਰਦੇ ਹੋਏ ਹਮਦਰਦੀ ਪ੍ਰਗਟ ਕੀਤੀ ਅਤੇ ਪਰਿਵਾਰ ਦੀ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ ਦਿੱਤਾ।ਇਸ ਮੌਕੇ ਤੇ ਸਰਕਾਰ ਨੂੰ ਕੋਸਦੇ ਹੋਏ ਉਨ੍ਹਾਂ ਕਿਹਾ ਕਿ ਬੜੀ ਸ਼ਰਮਨਾਕ ਗੱਲ ਹੈ ਕਿ ਆਮ ਪਾਰਟੀ ਦੀ ਸਰਕਾਰ ਜਿਸ ਨੇ ਆਮ ਆਦਮੀ ਦੇ ਨਾਮ ਤੇ ਵੋਟਾ ਲੈ ਕੇ ਸਰਕਾਰ ਬਣਾਈ ਹੈ, ਉਸ ਸਰਕਾਰ ਦਾ ਕੋਈ ਵੀ ਨੁਮਾਇੰਦਾ, ਜਿਲਾਂ੍ਹ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਅਤੇ ਆਮ ਆਦਮੀ ਪਾਰਟੀ ਦਾ ਹਲਕਾ ਵਿਧਾਇਕ ਇਨਾਂ੍ਹ ਵਿਚੋ ਕਿਸੇ ਨੇ ਵੀ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੇ ਗਰੀਬ ਪਰਿਵਾਰ ਨਾਲ ਦੁੱਖ ਵਿੱਚ ਖੜਣ ਦੀ ਆਪਣੀ ਜਿੰਮੇਵਾਰੀ ਨਹੀ ਨਿਭਾਈ।ਉਨਾਂ੍ਹ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਬੱਚੇ ਦੇ ਪਰਿਵਾਰ ਦੀ ਘੱਟੋ-ਘੱਟ 10 ਲੱਖ ਰੁਪਏ ਦੀ ਮਾਲੀ ਸਹਾਇਤਾ ਕੀਤੀ ਜਾਵੇ ਅਤੇ ਦੋਸ਼ੀਆ ਖਿਲਾਫ ਬਣਦੀ ਕਾਰਵਾਈ ਜਲਦੀ ਤੋਂ ਜਲਦੀ ਕੀਤੀ ਜਾਵੇ।ਇਸ ਦੁੱਖ ਦੀ ਘੜੀ ਵਿੱਚ ਕੌਂਸਲਰ ਸਤੀਸ਼ ਮਲਹੋਤਰਾਂ, ਅੰਕਿਤ ਮਲਹੋਤਰਾਂ, ਰਜਿੰਦਰ ਸਿੰਘ ਧਾਰੀਵਾਲ ਅਤੇ ਇਲਾਕਾ ਨਿਵਾਸੀ ਵੀ ਪਰਿਵਾਰ ਨਾਲ ਦੁੱਖ ਸਾਝਾ ਕਰਨ ਲਈ ਪਹੁੰਚੇ।