Saturday, May 10

ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਸੰਗੀਤਮਈ ਸਾਹਿੱਤਕ ਪ੍ਰੋਗਰਾਮ 8 ਮਈ ਸ਼ਾਮ 6 ਵਜੇ ਹੋਵੇਗਾ- ਡਾਃ ਚਰਨਕੰਵਲ ਸਿੰਘ

ਲੁਧਿਆਣਾਃ(ਸੰਜੇ ਮਿੰਕਾ) – ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਸੰਗੀਤਮਈ ਸਾਹਿੱਤਕ ਪ੍ਰੋਗਰਾਮ 8 ਮਈ ਸ਼ਾਮ 6 ਵਜੇ ਹੋਵੇਗਾ ਇਹ ਜਾਣਕਾਰੀ ਇੰਸਟੀਚਿਊਟ ਦੇ ਆਨਰੇਰੀ ਡਾਇਰੈਕਟਰ ਡਾਃ ਚਰਨਕੰਵਲ ਸਿੰਘ
ਨੇ ਦਿੰਦਿਆਂ ਦੱਸਿਆ ਕਿ ਪਿੱਪਲ ਪੱਤੀਆਂ ਨਾਮ ਹੇਠ ਹੋ ਰਹੇ ਇਸ ਸਮਾਗਮ ਵਿੱਚ ਇੰਸਟੀਚਿਊਟ ਦੇ ਕਲਾਕਾਰ ਸਾਹਿੱਤਕ ਗੀਤਾਂ ਦਾ ਗਾਇਨ ਕਰਨਗੇ। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਕਰਨਗੇ। ਡਾਃ ਚਰਨ ਕੰਵਲ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਸ਼ਾਮਿਲ ਸਾਰੇ ਕਲਾਕਾਰਾਂ, ਸਾਜ਼ਿੰਦਿਆਂ ਤੇ ਪ੍ਰਬੰਧਕਾਂ ਨੂੰ ਪ੍ਰੋਃ ਗੁਰਭਜਨ ਸਿੰਘ ਗਿੱਲ ਵੱਲੋਂ ਕਾਵਿ ਪੁਸਤਕਾਂ ਨਾਲ ਸਨਮਾਨਿਤ ਕੀਤਾ ਜਾਵੇਗਾ।

About Author

Leave A Reply

WP2Social Auto Publish Powered By : XYZScripts.com