Saturday, May 10

ਕੂੜੇ ਅਤੇ ਪੱਤਿਆਂ ਨੂੰ ਅੱਗ ਲਾਉਣ ਵਾਲਿਆਂ ਖ਼ਿਲਾਫ਼ ਨਿਗਮ ਦੀ ਸਿਹਤ ਸ਼ਾਖਾ ਨੇ ਕੀਤੀ ਸਖਤੀ ਦੀ ਤਿਆਰੀ

  • ਸਫ਼ਾਈ ਦੇ ਨਾਲ ਨਾਲ ਕੂੜੇ ਅਤੇ ਪੱਤਿਆਂ ਨੂੰ ਅੱਗ ਲਾਉਣ ਵਾਲਿਆਂ ਦਾ ਕੀਤਾ ਜਾ ਰਿਹਾ ਹੈ ਚਲਾਨ : ਜ਼ੋਨਲ ਕਮਿਸ਼ਨਰ ਡਾ ਪੂਨਮਪ੍ਰੀਤ ਕੌਰ

ਲੁਧਿਆਣਾ,(ਸੰਜੇ ਮਿੰਕਾ) – ਲੁਧਿਆਣਾ ਸ਼ਹਿਰ ਦੀਆਂ ਸੜਕਾਂ ਅਤੇ ਖਾਲੀ ਪਲਾਟਾਂ ਵਿੱਚ ਕੂੜੇ ਅਤੇ ਦਰੱਖਤਾਂ ਦੇ ਪੱਤਿਆਂ ਨੂੰ ਲਗਾਈ ਜਾ ਰਹੀ ਅੱਗ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਨਗਰ ਨਿਗਮ ਵੱਲੋਂ ਸਖ਼ਤੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਜਾਰੀ ਕੀਤੀਆਂ ਹੋਈਆਂ ਹਦਾਇਤਾਂ ਅਨੁਸਾਰ ਨਗਰ ਨਿਗਮ ਕਮਿਸ਼ਨਰ ਸ਼੍ਰੀ ਪ੍ਰਦੀਪ ਕੁਮਾਰ ਸੱਭਰਵਾਲ ਵਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਦੇ ਤਹਿਤ ਨਗਰ ਨਿਗਮ ਜ਼ੋਨ ਸੀ ਦੇ ਜ਼ੋਨਲ ਕਮਿਸ਼ਨਰ ਡਾ ਪੂਨਮਪ੍ਰੀਤ ਕੌਰ ਨੇ ਜ਼ੋਨ ਦੀ ਸਿਹਤ ਸ਼ਾਖਾ ਦੇ ਅਫਸਰਾਂ ਅਤੇ ਮੁਲਾਜ਼ਮਾਂ ਨਾਲ ਮੀਟਿੰਗ ਕਰ ਜਿੱਥੇ ਜ਼ੋਨ ਅਧੀਨ ਆਉਂਦੇ ਇਲਾਕਿਆਂ ਨੂੰ ਕੂੜਾ ਮੁਕਤ ਕਰਨ ਦੇ ਨਿਰਦੇਸ਼ ਦਿੱਤੇ ਉਸਦੇ ਨਾਲ ਹੀ ਉਨ੍ਹਾਂ ਸੀਐਸਆਈ ਰਜਿੰਦਰ ਕੁਮਾਰ ਸਮੇਤ ਸਮੂਹ ਸੈਨੇਟਰੀ ਇੰਸਪੈਕਟਰਾਂ ਨੂੰ ਸਿਹਤ ਸ਼ਾਖਾ ਦੇ ਸਮੂਹ ਮੁਲਾਜ਼ਮਾਂ ਦੀਆਂ ਜ਼ਿੰਮੇਵਾਰੀਆਂ ਫਿਕਸ ਕਰਨ ਲਈ ਕਿਹਾ। ਜ਼ੋਨਲ ਕਮਿਸ਼ਨਰ ਨੇ ਸਾਫ ਕੀਤਾ ਕਿ ਵੱਖ ਵੱਖ ਸੜਕਾਂ ਅਤੇ ਇਲਾਕਿਆਂ ਵਿੱਚ ਸਫ਼ਾਈ ਕਰਨ ਵਾਲੇ ਮੁਲਾਜ਼ਮ ਅੱਗ ਲਗਾਉਣ ਵਾਲਿਆਂ ਤੇ ਨਜ਼ਰ ਰੱਖਣ ਅਤੇ ਜਿੱਥੇ ਵੀ ਕੋਈ ਕੂੜੇ ਜਾਂ ਦਰੱਖਤਾਂ ਦੇ ਪੱਤਿਆਂ ਨੂੰ ਅੱਗ ਲਗਾਉਂਦਾ ਫੜਿਆ ਜਾਂਦਾ ਹੈ ਉਸ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਉਨ੍ਹਾਂ ਅਦਾਰਿਆਂ / ਵਿਅਕਤੀਆਂ ਦਾ ਚਲਾਨ ਕਰ ਨਿਯਮਾਂ ਅਨੁਸਾਰ ਜੁਰਮਾਨਾ ਵਸੂਲ ਕੀਤਾ ਜਾਵੇ। ਪਿਛਲੇ ਮਹੀਨੇ ਹੀ ਵਡੇ ਪੱਧਰ ਤੇ ਪੱਤਿਆਂ ਨੂੰ ਲਗਾਈ ਅੱਗ ਵਾਸਤੇ ਏ ਟੀ ਆਈ ਕਾਲਜ ਦਾ ਚਲਾਨ ਕੀਤਾ ਗਿਆ ਸੀ । ਇਸ ਮੌਕੇ ਤੇ ਮੀਟਿੰਗ ਵਿਚ ਸੀ ਐੱਸ ਆਈ ਰਜਿੰਦਰ ਕੁਮਾਰ, ਐੱਸ ਆਈ ਗੁਰਵਿੰਦਰ ਸਿੰਘ ਸੇਖੋਂ, ਐਸ ਆਈ ਅਮਨਦੀਪ ਸਿੰਘ ਗਿੱਲ, ਐੱਸ ਆਈ ਕਮਲਜੀਤ ਸਿੰਘ, ਐਸ ਆਈ ਜਗਜੀਤ ਸਿੰਘ, ਐੱਸ ਆਈ ਕੁਲਵਿੰਦਰ ਸਿੰਘ ਤੋਂ ਇਲਾਵਾ ਸਿਹਤ ਸ਼ਾਖਾ ਦੇ ਮੁਲਾਜ਼ਮ ਹਾਜ਼ਰ ਸਨ।

About Author

Leave A Reply

WP2Social Auto Publish Powered By : XYZScripts.com