Saturday, May 10

ਪੰਜਾਬ ਸਰਕਾਰ ਵੱਲੋਂ ਡੀਪੂਆਂ ਤੋਂ ਗਰੀਬ ਪਰਿਵਾਰਾ ਨੂੰ ਮਿਲਣ ਵਾਲਾ ਰਾਸ਼ਨ ਗਰੀਬ ਪਰਿਵਾਰਾਂ ਦੇ ਘਰ-ਘਰ ਤੱਕ ਪਹੁੰਚਾਉਣ ਲਈ ਸ਼ੁਰੂ ਕੀਤੀ ਗਈ ਡੋਰ ਸਟੈਪ ਡਿਲੀਵਰੀ ਯੋਜਨਾ ਸਬੰਧੀ

ਲੁਧਿਆਣਾ (ਸੰਜੇ ਮਿੰਕਾ)   – ਕੱਲ ਪੰਜਾਬ ਸਰਕਾਰ ਵੱਲੋਂ ਡੀਪੂਆਂ ਤੋਂ ਗਰੀਬ ਪਰਿਵਾਰਾ ਨੂੰ ਮਿਲਣ ਵਾਲਾ ਰਾਸ਼ਨ ਗਰੀਬ ਪਰਿਵਾਰਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਜਿਹੜੀ ਨਵੀ ਯੋਜਨਾ ਡੋਰ ਸਟੈਪ ਡਿਲੀਵਰੀ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ, ਉਸ ਐਲਾਨ ਦਾ ਮੈ ਸੁਆਗਤ ਕਰਦਾ ਹਾਂ ਅਤੇ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀ ਗਰੀਬ ਲੋਕਾਂ ਦੀ ਪਰੇਸ਼ਾਨੀ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕਾਂ ਦੇ ਹਿੱਤ ਵਿੱਚ ਇਹ ਫੈਸਲਾ ਲਿਆ ਹੈ।ਮੱੁਖ ਮੰਤਰੀ ਸਾਹਿਬ ਮੈ ਇਹ ਆਸ ਕਰਦਾ ਹਾਂ ਕਿ ਤੁਸੀ ਇਸ ਯੋਜਨਾ ਦੇ ਅਧੀਨ ਗਰੀਬ ਲੋਕਾਂ ਨੂੰ ਦਿੱਤਾ ਜਾਣ ਵਾਲਾ ਇਹ ਰਾਸ਼ਨ ਹਰ ਉਸ ਗਰੀਬ ਪਰਿਵਾਰ ਤੱਕ ਜਰੂਰ ਪਹੁੰਚ ਕਰੋਗੇ ਜਿਸ ਪਰਿਵਾਰ ਨੂੰ ਇਸ ਰਾਸ਼ਨ ਦੀ ਜਰੂਰਤ ਹੈ, ਪਰ ਉਹ ਗਰੀਬ ਪਰਿਵਾਰ ਨੈਸ਼ਨਲ ਫੂਡ ਸਕਿਉਰਿਟੀ ਐਕਟ 2013 ਤਹਿਤ ਲਾਗੂ ਹੋਣ ਵਾਲੀਆ ਸ਼ਰਤਾ ਪੂਰੀਆ ਜਰੂਰ ਕਰਦਾ ਹੋਵੇ।ਇਹ ਰਾਸ਼ਨ ਲੈਣ ਲਈ ਨੈਸ਼ਨਲ ਫੂਡ ਸਕਿਉਰਿਟੀ ਐਕਟ 2013 ਤਹਿਤ ਲਾਗੂ ਹੋਣ ਵਾਲੀਆ ਸ਼ਰਤਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:- 1. ਲਾਭਪਾਤਰੀ ਜਾਂ ਉਸ ਦੇ ਪਰਿਵਾਰ ਦਾ ਕੋਈ ਵੀ ਮੈਬਰ ਸਰਕਾਰੀ ਨੋਕਰੀ ਨ ਕਰਦਾ ਹੋਵੇ 2. ਲਾਭਪਾਤਰੀ ਜਾਂ ਉਸਦੇ ਪਰਿਵਾਰ ਦੀ 2.5 ਏਕੜ ਨਹਿਰੀ/ਚਾਹੀ ਜਾਂ 5 ਏਕੜ ਤੋਂ ਵੱਧ ਬਰਾਨੀ ਜਮੀਨ ਅਤੇ ਸੇਮ ਨਾਲ ਸੰਬੰਧਿਤ ਇਲਾਕੇ ਵਿੱਚ 5 ਏਕੜ ਤੋਂ ਵੱਧ ਜਮੀਨ ਨ ਹੋਵੇ 3. ਲਾਭਪਾਤਰੀ ਜਾਂ ਉਸਦੇ ਪਰਿਵਾਰ ਦੀ ਕਿਸੇ ਵੀ ਕਾਰੋਬਾਰ ਜਾਂ ਕਿਰਾਏ ਜਾਂ ਵਿਆਜ ਤੋ ਸਲਾਨਾ ਆਮਦਨ 60,000 ਰੁਪਏ ਤੋ ਜਿਆਦਾ ਨਹੀ ਹੋਣੀ ਚਾਹੀਦੀ 4. ਲਾਭਪਾਤਰੀ ਜਾਂ ਉਸਦੇ ਪਰਿਵਾਰ ਕੋਲ ਸ਼ਹਿਰੀ ਖੇਤਰ ਵਿੱਚ 100 ਵ: ਗਜ ਤੋ ਵੱਧ ਰਿਹਾਇਸ਼ੀ ਮਕਾਨ/750 ਵ: ਫੁੱਟ ਤੋ ਵੱਧ ਦਾ ਫਲੈਟ ਨਹੀ ਹੋਣਾ ਚਾਹੀਦਾ 5. ਲਾਭਪਾਤਰੀ ਜਾਂ ਉਸਦਾ ਪਰਿਵਾਰ ਦੇ ਮੈਂਬਰ ਆਪਣੇ ਆਧਾਰ ਨੰਬਰ, ਮੋਬਾਇਲ ਨੰਬਰ ਅਤੇ ਅਕਾਊਟ ਨੰਬਰ ਨੂੰ ਆਪਣੀ ਪਹਿਚਾਣ ਅਤੇ ਤਸਦੀਕ ਲਈ ਵਰਤਣ ਦੀ ਸਹਿਮਤੀ ਦਿੰਦਾ ਹੈ 6. ਲਾਭਪਾਤਰੀ ਜਾਂ ਉਸਦੇ ਪਰਿਵਾਰ ਦਾ ਕੋਈ ਵੀ ਮੈਬਰ ਆਮਦਨ ਕਰ ਦਾਤਾ/ਵੈਟ ਐਕਟ 2005/ ਜੀ.ਐਸ.ਟੀ ਅਧੀਨ ਰਜਿਸਟਰਡ ਵਿਅਕਤੀ/ਸਰਵਿਸ ਟੈਕਸ ਦਾਤਾ/ਪ੍ਰੋਫੈਸ਼ਨਲ ਦਾਤਾ ਨਹੀ ਹੈ 7. ਲਾਭਪਾਤਰੀ ਜਾਂ ਉਸਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਕੋਲ ਚਾਰ ਪਹੀਆ ਗੱਡੀ, ਜਾਂ ਘਰ ਵਿੱਚ ਏ.ਸੀ ਨਹੀ ਹੈ ਇਹ ਨਾ ਹੋਵੇ ਕਿ ਗਰੀਬ ਪਰਿਵਾਰਾ ਦਾ ਹੱਕ ਮਾਰ ਕੇ ਇਹ ਰਾਸ਼ਨ ਨੈਸ਼ਨਲ ਫੂਡ ਸਕਿਉਰਿਟੀ ਐਕਟ 2013 ਤਹਿਤ ਲਾਗੂ ਹੋਣ ਵਾਲੀਆ ਸ਼ਰਤਾ ਪੂਰੀਆ ਨਾ ਕਰਨ ਵਾਲੇ ਅਮੀਰ ਪਰਿਵਾਰਾ ਦੇ ਘਰਾ ਵਿੱਚ ਪਹੁੰਚ ਜਾਵੇ।ਜੇਕਰ ਇਹ ਰਾਸ਼ਨ ਗਰੀਬ ਪਰਿਵਾਰਾ ਦਾ ਹੱਕ ਮਾਰ ਕੇ ਅਮੀਰ ਪਰਿਵਾਰਾ ਦੇ ਘਰ ਵਿੱਚ ਪਹੁੰਚ ਜਾਦਾ ਹੈ, ਤਾਂ ਉਸ ਗਲਤੀ ਦੀ ਜਿੰਮੇਵਾਰੀ ਸਬੰਧਤ ਵਿਭਾਗ ਦੇ ਅਧਿਕਾਰੀਆ ਦੀ ਹੋਵੇਗੀ, ਜਾਂ ਪੰਜਾਬ ਸਰਕਾਰ ਦੇ ਨੁਮਾਇੰਦਿਆ ਦੀ ਹੋਵੇਗੀ।ਇਸ ਗੱਲ ਦਾ ਫੈਸਲਾ ਵੀ ਯੋਜਨਾ ਵਿੱਚ ਲਾਗੂ ਕੀਤੀਆ ਜਾਣ ਵਾਲੀਆ ਸ਼ਰਤਾ ਦੇ ਨਾਲ ਹੀ ਸ਼ਾਮਲ ਕੀਤਾ ਜਾਵੇ ਜੀ, ਤਾਂ ਕਿ ਗਰੀਬ ਪਰਿਵਾਰਾ ਦਾ ਹੱਕ ਉਨਾਂ੍ਹ ਨੂੰ ਦਿੱਤਾ ਜਾ ਸੱਕੇ।ਪਰ ਇਸ ਯੋਜਨਾ ਵਿੱਚ ਆਪ ਜੀ ਨੂੰ ਡੀਪੂ ਹੋਲਡਰਾਂ ਦੇ ਪਰਿਵਾਰਾ ਦੀ ਡੀਪੂ ਦੀ ਕਮਾਈ ਨਾਲ ਚੱਲ ਰਹੀ ਰੋਜੀ ਰੋਟੀ ਦਾ ਖਿਆਲ ਵੀ ਜਰੂਰ ਰੱਖਣਾ ਚਾਹੀਦਾ ਹੈ

About Author

Leave A Reply

WP2Social Auto Publish Powered By : XYZScripts.com