Thursday, March 13

ਮੀਡੀਆ ਸਾਥੀਆਂ ਦੇ ਧਿਆਨ ਹਿੱਤ,

ਲੁਧਿਆਣਾ (ਸੰਜੇ ਮਿੰਕਾ) – ਜ਼ਿਲ੍ਹੇ ਵਿੱਚ ਵਿਧਾਨ ਸਭਾ ਚੋਣਾਂ -2022 ਦੇ ਮਤਦਾਨ ਦੀ ਮੁਕੰਮਲਤਾ ਦੇ 48 ਘੰਟੇ ਪਹਿਲਾਂ (18 ਫਰਵਰੀ 2022 ਦੀ ਸ਼ਾਮ 6 ਵਜੇ ਤੋਂ ਸ਼ੁਰੂ ਹੋ ਕੇ 20 ਫਰਵਰੀ ਦੀ ਸ਼ਾਮ ਮਤਦਾਨ ਮੁਕੰਮਲ ਹੋਣ ਤੱਕ) ਇਲੈਕਟ੍ਰਾਨਿਕ ਮੀਡੀਆ (ਟੀਵੀ ਚੈਨਲ, ਸੋਸ਼ਲ ਮੀਡੀਆ, ਮੋਬਾਇਲ ਐਸ ਐਮ ਐਸ ਜਾਂ ਪ੍ਰੀ ਰਿਕਾਰਡਡ ਸੁਨੇਹੇ) ਆਦਿ ‘ਤੇ ਸਿਆਸੀ ਇਸ਼ਤਿਹਾਰਬਾਜ਼ੀ/ਪ੍ਰਚਾਰ ਤੇ ਪਾਬੰਦੀ ਰਹੇਗੀ।  ਐਪਰ, ਪ੍ਰਿੰਟ ਮੀਡੀਆ ਵਿੱਚ (ਈ- ਪੇਪਰ ਨਹੀਂ) 19 ਅਤੇ 20 ਫ਼ਰਵਰੀ ਨੂੰ ਛਪਣ ਵਾਲੇ ਸਿਆਸੀ ਇਸ਼ਤਿਹਾਰਾਂ ਲਈ ਮੀਡੀਆ ਸਰਟੀਫਿਕੇਸ਼ਨ ਤੇ ਮੋਨੀਟਰਿੰਗ ਕਮੇਟੀ (DPRO Office, District Administrative Complex, Ludhiana) ਪਾਸੋਂ ਅਗਾਊਂ ਪ੍ਰਵਾਨਗੀ ਲਾਜ਼ਮੀ ਹੋਵੇਗੀ।  ਆਸ ਹੈ ਆਪ ਜੀ ਇਸ ਲਈ ਪੂਰਣ ਸਹਿਯੋਗ ਦੇਵੋਗੇ।

About Author

Leave A Reply

WP2Social Auto Publish Powered By : XYZScripts.com