
ਲੁਧਿਆਣਾ (ਸੰਜੇ ਮਿੰਕਾ) – ਸਿਵਲ ਸਰਜਨ ਲੁਧਿਆਣਾ ਡਾ ਐਸਪੀ ਸਿੰਘ ਵੱਲੋ ਜਾਰੀ ਕੀਤੀਆ ਗਈਆ ਹਦਾਇਤਾਂ ਅਨੁਸਾਰ ਵੱਖ ਵੱਖ ਦੁਕਾਨਾਂ ਦੇ ਮਾਲਕਾਂ ਨੂੰ ਕੋਲ ਕੰਮ ਕਰਦੇ ਕਾਮੇ ਅਤੇ ਵਰਕਰਾਂ ਦੇ ਕੋਵਿਡ ਟੀਕਾਕਰਨ ਦੇ ਸਰਟੀਫਿਕੇਟ ਆਪਣੇ ਕੋਲ ਰੱਖਣ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ ਗੁਰਪ੍ਰੀਤ ਸਿੰਘ ਜਿਲਾ ਸਿਹਤ ਅਫਸਰ ਨੇ ਦੱਸਿਆ ਕਿ ਜਿੰਨਾਂ ਲੋਕਾਂ ਖਾਸ ਤੌਰ ਤੇ ਦੁਕਾਨਾਂ ਆਦਿ ਵਿਚ ਕੰਮ ਕਰਨ ਵਾਲੇ ਕਾਮੇ ਅਤੇ ਵਰਕਰ ਹਨ। ਉਨਾਂ ਕੋਲ ਦੂਸਰੀ ਡੋਜ਼ ਦਾ ਸਰਟੀਫਿਕੇਟ ਹੋਣਾ ਜਰੂਰੀ ਹੈ।ਇਸ ਦੇ ਸਬੰਧ ਵਿਚ ਸਿਹਤ ਵਿਭਾਗ ਵਲੋ ਕਿਸੇ ਸਮੇ ਵੀ ਚੈਕਿੰਗ ਕੀਤੀ ਜਾ ਸਕਦੀ ਹੈ।ਚੈਕਿੰਗ ਦੌਰਾਨ ਜਿੰਨਾ ਦੁਕਾਨਾਂ ਦੇ ਮਾਲਕਾਂ ਕੋਲ ਆਪਣੇ ਅਧੀਨ ਕੰਮ ਕਰਦੇ ਕਾਮਿਆਂ ਅਤੇ ਵਰਕਰਾਂ ਦੇ ਕੋਵਿਡ ਦੀ ਦੂਸਰੀ ਲੱਗੀ ਖੁਰਾਕ ਦੇ ਸਰਟੀਫਿਕੇਟ ਨਾ ਪਾਇਆ ਗਿਆ ਤਾਂ ਉਨਾਂ ਖਿਲਾਫ ਸਿਹਤ ਵਿਭਾਗ ਵਲੋ ਬਣਦੀ ਕਾਰਵਾਈ ਕੀਤੀ ਜਾਵੇਗੀ।ਜੇਕਰ ਕਿਸੇ ਦੁਕਾਨਦਾਰ ਵਲੋ ਦੁਕਾਨਾਂ ਤੇ ਕੰਮ ਕਰਦੇ ਕਾਮੇ ਅਤੇ ਵਰਕਰਾਂ ਦੇ ਟੀਕਾਕਰਨ ਨਹੀ ਕਰਵਾਇਆ ਤਾਂ ਇਸ ਦੀ ਜਿੰਮੇਵਾਰੀ ਦੁਕਾਨਦਾਰ ਦੀ ਹੋਵੇਗੀ।