- ਸਹਿਬਜਾਦਿਆਂ ਦਾ ਦਿਨ ਨਿਯੁਕਤ ਕਰਨ ਤੇ ਮੋਦੀ ਸਰਕਾਰ ਨੇ ਸਾਡਾ ਮਾਣ ਵਧਾਇਆ-ਗੋਸ਼ਾ
ਲੁਧਿਆਣਾ (ਸੰਜੇ ਮਿੰਕਾ, ਮਦਾਨ ਲਾਲ ਗੁਗਲਾਨੀ)- ਗੁਰਦਵਾਰਾ ਚੇਤਰਾਮ ਸਾਹਿਬ ਫੀਲਡ ਗੰਜ ਦੇ ਬਾਹਰ ਆਸ ਫਾਉਡੇਸ਼ਨ ਅਤੇ ਲੁਧਿਆਣਾ ਦੀ ਸੰਗਤ ਵਲੋ ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ ਵਿੱਚ ਪਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਵਲੋ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੁਝਾਰੂ ਸਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਦਿਨ 26 ਦਸੰਬਰ ਸਰਕਾਰੀ ਤੌਰ ਤੇ ਵੀਰ ਬਾਲ ਦਿਵਸ ਨਿਯੁਕਤ ਕਰਨ ਵਾਸਤੇ ਧੰਨਵਾਦ ਪੱਤਰ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਗੁਰਦੀਪ ਸਿੰਘ ਗੋਸ਼ਾ ਨੇ ਬੋਲਦੇ ਕਿਹਾ ਕਿ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦਾ ਦਿਨ ਮੁਕੱਰਰ ਕਰਨ ਤੇ ਪੰਜਾਬੀਆ ਦਾ ਮਾਣ ਵਧਾਇਆ ਮੋਦੀ ਸਰਕਾਰ ਨੇ ਇਸ ਤੋਂ ਪਹਿਲਾ ਸ਼੍ਰੀ ਕਰਤਾਰ ਪੁਰ ਸਾਹਿਬ ਗੁਰੂ ਨਾਨਕ ਸਾਹਿਬ ਚਰਨ ਛੋਹ ਅਸਥਾਨ ਦੇ ਰਸਤੇ ਖੋਲਣਾ ਫੇਰ ਸਹਿਬਜਾਦਿਆਂ ਦਾ ਦਿਨ ਮੁਕੱਰਰ ਕਰਨਾ ਇਕ ਸ਼ਲਾਘਾ ਯੋਗ ਕਦਮ ਹੈ ਇਸ ਤੋਂ ਸਾਬਿਤ ਹੁੰਦਾ ਮੋਦੀ ਸਰਕਾਰ ਭਾਜਪਾ ਸਰਕਾਰ ਭਾਰਤ ਦੀ ਪੰਜਾਬੀਆ ਦੀ ਅਤੇ ਦੁਨੀਆ ਭਰ ਵਿੱਚ ਵਸਦੇ ਭਾਰਤ ਵਸਿਆ ਦੀ ਭਾਵਨਾ ਦੀ ਕਦਰ ਦਿਲੋ ਕਰਦੇ ਹਨ ਅਸੀ ਓਹਨਾ ਦਾ ਧੰਨਵਾਦ ਪੱਤਰ ਲੱਖਾ ਦੀ ਗਿਣਤੀ ਵਿੱਚ ਸੰਗਤਾਂ ਤੋਂ ਦਸਖ਼ਤ ਕਰਾਉਣ ਲਈ ਮੁਹਿੰਮ ਦਾ ਅੱਜ ਆਗ਼ਾਜ਼ ਕੀਤਾ ਹੈ ਜਿੱਥੇ ਲੱਖਾ ਲੋਕਾ ਤੋ ਦਸਖ਼ਤ ਕਰਵਾ ਕੇ ਧੰਨਵਾਦ ਕਰਾ ਗਏ ਓਥੇ ਮੋਦੀ ਸਰਕਾਰ ਤੋਂ ਭਵਿਸ਼ ਵਿੱਚ ਉਮੀਦ ਵੀ ਰੱਖਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਭਖਦੇ ਮਸਲੇ ਵੀ ਮੋਦੀ ਸਰਕਾਰ ਹੱਲ ਕਰਵਾਏਗੀ ਅਤੇ ਪੰਜਾਬ ਅਤੇ ਦੇਸ਼ ਨੂੰ ਜਿੱਥੇ ਤਰੱਕੀ ਦੀ ਰਾਹ ਤੇ ਤੋਰੇਗੀ ਅਤੇ ਭਾਈਚਾਰਕ ਸਾਂਝ ਵਿੱਚ ਵੀ ਵਾਧਾ ਕਰੇਗੀ ਇਸ ਸਮੇਂ ਸੈਕੜੇ ਸੰਗਤਾਂ ਨੇ ਦਸਖ਼ਤ ਮਹਿਮ ਵਿੱਚ ਹਿਸਾ ਲਿਆ ਅਤੇ ਗੁਰੂ ਘਰ ਵਿੱਚ ਮੋਦੀ ਸਰਕਾਰ ਦੀ ਚੜਦੀਕਲਾ ਦੀ ਅਰਦਾਸ ਕੀਤੀ। ਇਸ ਮੌਕੇ ਤੇ ਉਚੇਚੇ ਤੋਰ ਤੇ ਤਜਿੰਦਰ ਸਿੰਘ ਟਿੰਕੂ ਸੋਨੂੰ ਜ਼ੀਰਾ ਜੀ ਤਰਨਦੀਪ ਸਿੰਘ ਸੰਨੀ ਕਰਨਬੀਰ ਸਿੰਘ ਡੁੱਗਰੀ ਮਲਕੀਤ ਸਿੰਘ ਸੇਠੀ ਮਨਪ੍ਰੀਤ ਸਿੰਘ ਆਸ਼ੀ ਜਸਦੇਵ ਸਿੰਘ ਹਰਪ੍ਰੀਤ ਸਿੰਘ ਬਾਬਰ ਕ੍ਰਿਸੀ ਪੱਪੂ ਖਾਨ ਰਜਤ ਠਾਕੁਰ ਜਗਜੀਤ ਸਿੰਘ ਤਜਿੰਦਰ ਸਿੰਘ ਸੋਨੂੰ ਹਰਪ੍ਰੀਤ ਸਿੰਘ ਦਿਲਬਾਗ ਸਿੰਘ ਪ੍ਰਭਜੀਤ ਸਿੰਘ ਹਰਬੰਸ ਸਿੰਘ ਹਨ ਸਿੰਘ ਬਬਨਦੀਪ ਸਿੰਘ ਖੁਸ਼ਵੰਤ ਸਿੰਘ ਹਰਜੀਤ ਸਿੰਘ ਸੁਰਿੰਦਰ ਸਿੰਘ ਚਰਨਜੀਤ ਸਿੰਘ ਗੁਰਮੀਤ ਸਿੰਘ ਗੁਰਦੇਵ ਸਿੰਘ ਮੇਜਰ ਸਿੰਘ ਹਰਮਨ ਕੁਮਾਰ ਦਲੀਪ ਕੁਮਾਰ ਰਹਮਿਤ ਖਾਨ ਬੌਬੀ ਜੀ