Friday, March 14

ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਜੀ ਵੱਲੋਂ ਹਲਕਾ ਪੂਰਬੀ ਵਿੱਚ ਕਰਵਾਏ ਜਾ ਰਹੇ ਵਿਕਾਸ ਦੇ ਕੰਮਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ

ਲੁਧਿਆਣਾ (ਸੰਜੇ ਮਿੰਕਾ) – ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਜੀ ਵੱਲੋਂ ਹਲਕਾ ਪੂਰਬੀ ਵਿੱਚ ਕਰਵਾਏ ਜਾ ਰਹੇ ਵਿਕਾਸ ਦੇ ਕੰਮਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਵਾਰਡ ਨੰ -15 ਵਿੱਚ ਲੱਗਭਗ 03 ਕਰੌੜ ਦੀ ਲਾਗਤ ਨਾਲ ਤਾਜਪੁਰ ਰੋਡ ਐਸ.ਟੀ.ਪੀ. ਪਲਾਟ ਤੋਂ ਲੈ ਕੇ ਟਿੱਬਾ ਰੋਡ ਤੱਕ ਬਨਣ ਵਾਲੀ ਨਵੀ ਲਿੰਕ ਰੋਡ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ।ਇਸ ਕੰਮ ਦਾ ਉਦਘਾਟਨ ਵਿਧਾਇਕ ਸੰਜੇ ਤਲਵਾੜ ਜੀ ਅਤੇ ਕੌਂਸਲਰ ਪਤੀ ਸਤੀਸ਼ ਮਲਹੋਤਰਾਂ ਜੀ ਵੱਲੋਂ ਕੀਤਾ ਗਿਆ।ਇਸ ਮੌਕੇ ਤੇ ਵਿਧਾਇਕ ਸੰਜੇ ਤਲਵਾੜ ਜੀ ਨੇ ਦੱਸਿਆ ਕਿ ਤਾਜਪੁਰ ਰੋਡ ਤੋਂ ਟਿੱਬਾ ਰੋਡ ਵੱਲ ਜਾਣ ਵਾਲੀ ਟ੍ਰੈਫਿਕ ਨੂੰ ਵਿਜੇ ਨਗਰ ਪੂਲੀ ਤੋਂ ਹੋ ਕੇ ਜਾਣਾ ਪੈਂਦਾ ਸੀ।ਇਸ ਨਵੀ ਲਿੰਕ ਰੋਡ ਦੇ ਬਨਣ ਦੇ ਨਾਲ ਹੀ ਤਾਜਪੁਰ ਰੋਡ ਤੋਂ ਟਿੱਬਾ ਰੋਡ ਅਤੇ ਰਾਹੋਂ ਰੋਡ ਵੱਲ ਜਾਣ ਵਾਲੀ ਟ੍ਰੈਫਿਕ ਇਸ ਨਵੀ ਲਿੰਕ ਰੋਡ ਤੋਂ ਹੋ ਕੇ ਨਿਕਲੇਗੀ।ਜਿਸ ਨਾਲ ਲੋਕਾਂ ਨੂੰ ਕਾਫੀ ਜਿਆਦਾ ਸਹੂਲਤ ਮਿਲੇਗੀ । ਲੋਕਾਂ ਦੇ ਸਮੇਂ ਅਤੇ ਪੈਟਰੋਲ ਦੀ ਬਚਤ ਵੀ ਹੋਵੇਗੀ।ਇਸ ਸੜਕ ਦਾ ਕੰਮ ਲੱਗਭਗ 4 ਮਹੀਨਿਆ ਵਿੱਚ ਮੁੱਕਮਲ ਕਰਵਾਇਆ ਜਾਵੇਗਾ।ਵਾਰਡ ਨੰ -15 ਵਿੱਚ ਹੀ ਕੱਲ ਸਵੇਰੇ ਲੱਗਭਗ 2.50 ਕਰੋੜ ਰੁਪਏ ਦੀ ਲਾਗਤ ਨਾਲ ਜੀ.ਕੇ. ਅਸਟੇਟ ਦੀਆ ਸੜਕਾ ਬਨਾਉਣ ਦੇ ਕੰਮ ਦੀ ਸ਼ੁਰੂਆਤ ਵੀ ਕਰਵਾਈ ਜਾਵੇਗੀ । ਇਸ ਤੋਂ ਇਲਾਵਾ ਇਸ ਵਾਰਡ ਵਿੱਚ ਪੈਂਦੇ ਮੁੱਹਲੇ ਪੁਨਿਤ ਨਗਰ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਸੇਰਾ ਸਕੀਮ ਅਧੀਨ ਮਾਲਕਾਨਾ ਹੱਕ ਦੇਣ ਲਈ ਸਰਵੇ ਕਰਵਾਇਆ ਗਿਆ ਹੈ।ਇਨ੍ਹਾਂ ਨੂੰ ਜਲਦੀ ਹੀ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਦੀਆ ਰਜਿਸਟਰੀਆ ਕਰਵਾਕੇ ਦਿੱਤੀਆ ਜਾਣਗੀਆ।ਇਸ ਮੌਕੇ ਤੇ ਅੰਕਿਤ ਮਲਹੋਤਰਾਂ , ਕਪਿਲ ਅਗਰਵਾਲ , ਮੋਨੂ ਜੁਨੇਜਾ , ਸੋਨੂ ਜੁਨੇਜਾ , ਮੋਬੀਨ ਕੁਰੇਸ਼ੀ , ਸੰਤ ਪ੍ਰਕਾਸ਼ , ਪ੍ਰਦੀਪ ਕੁਮਾਰ , ਸੰਜੀਵ ਕੁਮਾਰ , ਨਰੇਸ਼ ਕੁਮਾਰ , ਜੀਨੂ ਪਾਡੇ , ਸ਼ੋਭਾ ਲਤਾ , ਪ੍ਰੀਕਸ਼ਨ , ਸੁਰੇਸ਼ , ਸੁਖਵਿੰਦਰ ਸਿੰਘ , ਵਿਨੇ ਕੁਮਾਰ , ਗੋਲਡੀ , ਸੁਨੀਲ ਬਾਂਸਲ , ਰੋਕੀ ਕੁਮਾਰ , ਨਵੀਨ ਕੁਮਾਰ , ਹਰਜਿੰਦਰ ਸਿੰਘ , ਲੱਕੀ ਕੁਮਾਰ , ਲਖਵਿੰਦਰ ਸਿੰਘ , ਤਿਵਾਰੀ ਕੁਮਾਰ , ਰੀਨਾ ਰਾਣੀ , ਪਰਮੋਦ ਕੁਮਾਰ , ਦਿਨੇਸ਼ ਕੁਮਾਰ , ਅਮਰ ਕੁਮਾਰ , ਅਮਨ ਕੁਮਾਰ , ਤਨੀਸ਼ਾ ਰਾਣੀ , ਰਾਕੇਸ਼ ਕੁਮਾਰ , ਪੂਜਾ ਰਾਣੀ , ਰਿੱਕੀ ਕੁਮਾਰ , ਗੁਰਜੋਤ ਸਿੰਘ , ਪ੍ਰਦੀਪ ਅਗਰਵਾਲ , ਡਾ . ਯੂਸਫ ਮਸੀਹ , ਅਸ਼ੋਕ ਸੋਬਤੀ ਤੋਂ ਇਲਾਵਾ ਹੋਰ ਇਲਾਕਾ ਨਿਵਾਸੀ ਮੋਜੂਦ ਸਨ ।

About Author

Leave A Reply

WP2Social Auto Publish Powered By : XYZScripts.com