Friday, March 14

ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਜੀ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕੁਲੀਏਵਾਲ ਵਾਰਡ ਨੰ -16 , ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੋਤੀ ਨਗਰ ਵਾਰਡ ਨੰ -18 ਅਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੁਖਦੇਵ ਨਗਰ ਵਾਰਡ ਨੰ -23 ਵਿੱਚ ਨਵੇਂ ਬਣਾਏ ਜਾ ਰਹੇ ਸਮਾਰਟ ਕਲਾਸ ਰੂਮਾ ਵਿੱਚ ਨਵਾਂ ਫਰਨੀਚਰ ਖਰੀਦਣ ਲਈ ਤਿੰਨਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲਾ ਨੂੰ 5-5 ਲੱਖ ਰੁਪਏ ਦੀ ਗ੍ਰਾਂਟ ਭੇਟ ਕੀਤੀ

ਲੁਧਿਆਣਾ (ਸੰਜੇ ਮਿੰਕਾ) – ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਜੀ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕੁਲੀਏਵਾਲ ਵਾਰਡ ਨੰ -16 , ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੋਤੀ ਨਗਰ ਵਾਰਡ ਨੰ -18 ਅਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੁਖਦੇਵ ਨਗਰ ਵਾਰਡ ਨੰ -23 ਵਿੱਚ ਨਵੇਂ ਬਣਾਏ ਜਾ ਰਹੇ ਸਮਾਰਟ ਕਲਾਸ ਰੂਮਾ ਵਿੱਚ ਨਵਾਂ ਫਰਨੀਚਰ ਖਰੀਦਣ ਲਈ ਤਿੰਨਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲਾ ਨੂੰ 5-5 ਲੱਖ ਰੁਪਏ ਦੀ ਗ੍ਰਾਂਟ ਭੇਟ ਕੀਤੀ ਗਈ । ਇਸ ਮੌਕੇ ਤੇ ਵਿਧਾਇਕ ਸੰਜੇ ਤਲਵਾੜ ਜੀ ਨੇ ਦੱਸਿਆ ਕਿ ਹਲਕਾ ਪੂਰਬੀ ਵਿੱਚ ਰਹਿੰਦੇ ਪਰਿਵਾਰਾਂ ਦੇ ਬੱਚਿਆ ਨੂੰ ਸਰਕਾਰੀ ਸਕੂਲਾ ਵਿੱਚ ਚੰਗੀ ਅਤੇ ਸਸਤੀ ਸਿੱਖਿਆ ਦੇਣ ਦੇ ਉੱਪਰਾਲੇ ਕੀਤੇ ਜਾ ਰਹੇ ਹਨ।ਹਲਕਾ ਪੂਰਬੀ ਵਿੱਚ ਬਣੇ ਹੋਏ ਪੁਰਾਣੇ ਸਰਕਾਰੀ ਸਕੂਲਾ ਵਿੱਚ ਬੱਚਿਆ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੇਂ ਸਮਾਰਟ ਕਲਾਸ ਰੂਮ ਬਣਾਏ ਜਾ ਰਹੇ ਹਨ , ਨਵਾਂ ਫਰਨੀਚਰ ਮੰਗਵਾਇਆ ਜਾ ਰਿਹਾ ਹੈ।ਇਸ ਹਲਕੇ ਵਿੱਚ ਨਵੇਂ ਬਣਾਏ ਜਾ ਰਹੇ 11 ਸਰਕਾਰੀ ਸਮਾਰਟ ਸਕੂਲਾ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ।ਇਨ੍ਹਾਂ ਵਿੱਚੋ ਕਾਫੀ ਸਕੂਲਾ ਵਿੱਚ ਅਪ੍ਰੈਲ ਸੈਸ਼ਨ ਤੋਂ ਕਲਾਸਾ ਦੀ ਸ਼ੁਰੂਆਤ ਕਰਵਾਈ ਜਾਵੇਗੀ।ਇਨ੍ਹਾਂ ਸਕੂਲਾ ਵਿੱਚ ਬੱਚਿਆ ਦੀ ਸਹੂਲਤ ਲਈ ਸਾਰੇ ਪ੍ਰਬੰਧ ਕੀਤੇ ਜਾਣਗੇ । ਹਲਕਾ ਪੂਰਬੀ ਵਿੱਚ ਪੈਂਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗਹਿਲੇਵਾਲ ਅਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨਿਊ ਸੁਭਾਸ਼ ਨਗਰ ਵੀ ਫ਼ਰਨੀਚਰ ਦੀ ਖਰੀਦ ਕਰਨ ਲਈ 5-5 ਲੱਖ ਰੁਪਏ ਦੀ ਗ੍ਰਾਂਟ ਦੇ ਚੈਕ ਦਿੱਤੇ ਗਏ ਹਨ । ਇਸ ਮੌਕੇ ਕੌਂਸਲਰ ਉਮੇਸ਼ ਸ਼ਰਮਾ , ਕੌਂਸ਼ਲਰ ਵਨੀਤ ਭਾਟਿਆ , ਕੌਂਸ਼ਲਰ ਸੰਦੀਪ ਕੁਮਾਰੀ , ਕੌਂਸਲਰ ਪਤੀ ਗੋਰਵ ਭੱਟੀ , ਜਿਨ੍ਹਾਂ ਸਿੱਖਿਆ ਅਫਸਰ ਪ੍ਰਾਇਮਰੀ ਜਸਵਿੰਦਰ ਕੌਰ , ਪ੍ਰਿੰਸਿਪਲ ਜਤਿੰਦਰ ਕੋਰ , ਪ੍ਰਿਸਿਪਲ ਸੁਖਧੀਰ ਸਿੰਘ ਸੇਖੋਂ , ਹੈਡ ਟੀਚਰ ਅਮਨਦੀਪ ਸਿੰਘ , ਹਰਸਿਮਰਨਜੀਤ ਸਿੰਘ , ਕਵਲਜੀਤ ਕੌਰ , ਡੀ.ਸੀ. ਸ਼ਰਮਾ , ਕੁਲਦੀਪ ਕੋੜਾ , ਨਿਰਮਲ ਸਿੰਘ , ਮੰਗਤ ਸ਼ਰਮਾ , ਵਿਪਨ ਕੁਮਾਰ , ਜਸਵਿੰਦਰ ਲੂਥਰਾ , ਸੁਨੀਲਮ ਮੈਡਮ , ਜਤਿੰਦਰ ਯਾਦਵ , ਕ੍ਰਿਸ਼ਨ ਸਿੰਘ , ਸ਼ਰਮੀਲਾ ਰਾਣੀ , ਮਿਨਾਕਸ਼ੀ , ਗਰੁਪ੍ਰੀਤ ਕੌਰ , ਸੀਮਾ ਰਾਣੀ , ਰਿਤਿਕਾ ਰਾਣੀ , ਈਸ਼ਾ ਰਾਣੀ , ਕਿਰਨ ਬਾਲਾ , ਨਰਵਦਾ ਸ਼ਰਮਾ , ਜਸਵਿੰਦਰ ਕੌਰ , ਪੂਜਾ ਸ਼ਰਮਾ , ਮਮਤਾ ਰਾਣੀ , ਮੋਨਿਕਾ ਰਾਣੀ , ਨਰਿੰਦਰ ਸਿੰਘ , ਗੋਲਡੀ ਸ਼ਰਮਾ , ਅਨੀਲ ਕੌੜਾ , ਆਸ਼ੂ ਮਹਿਨ , ਗੋਰਜੋਤ ਸਿੰਘ , ਇੰਦਜੀਤ ਸਿੰਘ ਸਵੀਟੀ ਤੋਂ ਇਲਾਵਾ ਸਕੂਲ ਦੇ ਬੱਚੇ ਅਤੇ ਅਧਿਆਪਕ ਹਾਜਰ ਸਨ ।

About Author

Leave A Reply

WP2Social Auto Publish Powered By : XYZScripts.com