Sunday, May 11

ਹੁੰਮ ਹੁੰਮਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਕਨਵੈਨਸ਼ਨ ਵਿੱਚ ਪਹੁੰਚੇਗਾ ਹਰ ਵਰਕਰ ਡੰਗ

  • ਮੀਟਿੰਗ ਦੌਰਾਨ ਸੱਭ ਦੀਆ ਡਿਊਟੀਆਂ ਲਗਾਈਆਂ ਧਕੇਸ਼ਾਈ ਦੇ ਖਿਲਾਫ ਸੱਭ ਨੂੰ ਕੀਤਾ ਲੰਬਬੰਦ

ਲੁਧਿਆਣਾ (ਅਰੁਣ ਜੈਨ,ਮਦਾਨ ਲਾਲ ਗੁਗਲਾਨੀ )- ਸ਼੍ਰੋਮਣੀ ਅਕਾਲੀ ਦਲ ਦੀ ਭਰਵੀਂ ਮੀਟਿੰਗ ਸਰਦਾਰ ਹਰਭਜਨ ਸਿੰਘ ਡੰਗ ਪ੍ਰਧਾਨ ਅਕਾਲੀ ਦਲ ਲੁਧਿਆਣਾ ਦੀ ਅਗਵਾਈ ਵਿੱਚ ਹੋਈ 2 ਤਰੀਕ ਦੀ ਅੰਮ੍ਰਿਤਸਰ ਕਨਵੈਨਸ਼ਨ ਵਿਚ ਹੁੰਮ ਹੁੰਮਾ ਕੇ ਹਰ ਵਰਕਰ ਪਹੁੰਚੇਗਾ ਹਰਭਜਨ ਸਿੰਘ ਡੰਗ ਨੇ ਬੋਲਦੇ ਕਾਂਗਰਸ ਦੀ ਗੁੰਡਾਗਰਦੀ ਖਿਲਾਫ ਹਰ ਵਰਕਰ ਜਵਾਬ ਦੇਣ ਲਈ ਕਾਹਲੇ ਹਨ ਕਾਂਗਰਸ ਸਰਕਾਰ ਨੇ ਕਾਨੂੰਨ ਨੂੰ ਛਿੱਕੇ ਟੰਗ ਕੇ ਪੰਜਾਬ ਵਿੱਚ ਜ਼ਹਿਰ ਘੋਲਣ ਦੀ ਕੋਸ਼ਿਸ਼ ਕੀਤੀ ਹੈ ਇਸ ਵਕਤ ਕੌਮੀ ਮੀਤ ਪ੍ਰਧਾਨ ਬਾਬਾ ਅਜੀਤ ਸਿੰਘ ਅਤੇ ਯੂਥ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਬੋਲਦੇ ਕਿਹਾ ਪੰਜਾਬ ਦੇ ਲੋਕ ਜੇ ਪਿਆਰ ਕਰਦੇ ਤਾਂ ਸਿਰ ਤੇ ਚਕ ਲੈਂਦੇ ਹਨ ਪਰ ਜੇ ਪੰਜਾਬ ਦੀ ਫ਼ਿਜ਼ਾ ਜ਼ਹਿਰ ਘੋਲਣ ਵਾਲਿਆ ਨੂੰ ਪੰਜਾਬ ਦੀ ਸਿਆਸਤ ਤੋਂ ਬਾਹਰ ਕੱਢਣ ਗਏ ਕਾਂਗਰਸ ਹਮੇਸ਼ਾ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਵੋਟਾਂ ਪਿੱਛੇ ਗੁੰਮਰਾਹ ਕਰਦੀ ਰਹੀ ਹੈ ਪਰ ਹੁਣ ਲੋਕ ਜਾਗਰੂਕ ਹੋ ਚੁੱਕੇ ਹਨ ਇਸ ਦਾ ਜਵਾਬ ਏਸ ਵਾਰ ਵੋਟਾਂ ਵਿੱਚ ਦੇਣਗੇ ਸਰਦਾਰ ਬਿਕਰਮ ਸਿੰਘ ਮਜੀਠੀਆ ਨਾਲ ਸਮੁੱਚਾ ਅਕਾਲੀ ਦਲ ਚਟਾਨ ਵਾਂਗ ਖੜ੍ਹਾ ਹੈ ਇਸ ਸਮੇਂ ਬੀਬੀ ਸੁਰਿੰਦਰ ਕੌਰ ਦਿਆਲ,ਹਰਚਰਨ ਸਿੰਘ ਗੋਹਲਵੜੀਆ,ਕੁਲਦੀਪ ਸਿੰਘ ਖਾਲਸਾ ਨੇ ਬੋਲਦੇ ਕਿਹਾ ਕਾਂਗ੍ਰੇਸ ਦਾ ਜ਼ਹਿਰ ਪਹਿਲਾ ਵੀ ਪੰਜਾਬ ਨੇ ਸੰਤਾਪ ਦੇ ਰੂਪ ਵਿਚ ਭੋਗਿਆ ਅਸੀ ਸਾਰੇ ਅੰਮ੍ਰਿਤਸਰ ਕਨਵੈਨਸ਼ਨ ਵਿੱਚ ਵੱਡੀ ਗਿਣਤੀ ਵਿਚ ਹੁੰਮ ਹੁੰਮਾ ਕੇ ਪਹੁੰਚਾਂਗੇ ਸਰਦਾਰ ਹਰਭਜਨ ਸਿੰਘ ਡੰਗ ਨੇ ਸਭ ਔਹਦੇਦਾਰਾਂ ਦੀਆ ਡਿਊਟੀਆਂ ਲਗਾਈਆਂ ਏਸ ਸਮੇ ਓਚੇਚੇ ਤੌਰ ਤੇ ਕੁਲਦੀਪ ਸਿੰਘ ਖਾਲਸਾ ਬਾਬਾ ਅਜੀਤ ਸਿੰਘ ਗੁਰਿੰਦਰਪਾਲ ਸਿੰਘ ਪੱਪੂ ਹਰਮਿੰਦਰ ਸਿੰਘ ਗਿਆਸਪੁਰਾ ਸਰਬਜੀਤ ਸਿੰਘ ਗਰਚਾ ਹਰਪ੍ਰੀਤ ਸਿੰਘ ਡੰਗ ਬੀਬੀ ਸੁਰਿੰਦਰ ਕੌਰ ਦਿਆਲਬੀਬੀ ਗੁਰਪ੍ਰੀਤ ਕੌਰ ਸਿਵੀਆ ਬੀਬੀ ਅਵਨੀਤ ਕੌਰ ਖ਼ਾਲਸਾ ਬੀਬੀ ਜਸਪਾਲ ਕੌਰ ਕੁਲਦੀਪ ਸਿੰਘ ਖਾਲਸਾ ਨੇਕ ਸਿੰਘਸਵਰਨ ਸਿੰਘ ਮੁਹਾਲੀ ਹਰਮਿੰਦਰ ਸਿੰਘ ਗਿਆਸਪੁਰਾ ਚਰਨਜੀਤ ਸਿੰਘ ਕੰਵਲਪ੍ਰੀਤ ਸਿੰਘ ਤਰਨਦੀਪ ਸਿੰਘ ਸੰਨੀ ਮਨਿੰਦਰ ਸਿੰਘ ਇੰਮੀ ਪ੍ਰਭਜੀਤ ਸਿੰਘ ਪੰਧੇਰ ਦੇਵ ਨਿਰਵਾਣ ਸਤਨਾਮ ਸਿੰਘ ਆਦਿ ਹਾਜਿਰ ਸਨ

About Author

Leave A Reply

WP2Social Auto Publish Powered By : XYZScripts.com