Thursday, March 13

ਚੰਨੀ ਸਰਕਾਰ ਲਈ ਚੜਿਆ ਨਵਾਂ ਚੰਦ, ਮੁਸ਼ਕਿਲਾਂ ਵਿੱਚ ਹੋਇਆ ਵਾਧਾ

ਲੁਧਿਆਣਾ (ਸੰਜੇ ਮਿੰਕਾ) – ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂ.ਟੀ. ਦੀ ਅੱਜ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਭਰ ਦੀਆਂ ਲਗਭਗ ਸਾਰੀਆਂ ਵੱਡੀਆਂ ਜੱਥੇਬੰਦੀਆਂ ਨੇ ਸ਼ਮੂਲੀਅਤ ਕਰਕੇ ਵੱਡਾ ਫੈਸਲਾ ਕਰਦੇ ਹੋਏ ਚੱਲ ਰਹੀ ਹੜਤਾਲ ਵਿੱਚ ਮਿਤੀ 31 ਦਸੰਬਰ 2021 ਤੱਕ ਵਾਧਾ ਕਰ ਦਿੱਤਾ ਗਿਆ   । ਇਸ ਮੌਕੇ ਮੰਚ ਦੇ ਨੁਮਾਇੰਦੇ ਸੁਖਚੈਨ ਸਿੰਘ ਖਹਿਰਾ (ਸਕੱਤਰੇਤ), ਵਾਸਵੀਰ ਸਿੰਘ ਭੁੱਲਰ (PSMSU), ਹਰਵੀਰ ਸਿੰਘ ਢੀਂਡਸਾ (ਪਟਵਾਰ ਯੂਨੀਅਨ), ਵਾਸ਼ਿੰਗਟਨ ਸਿੰਘ (ਮਾਸਟਰ), ਮੋਹਣ ਸਿੰਘ ਭੇਤਪੁਰਾ (ਕਾਨੂੰਨਗੋ ਐਸੋਸੀਏਸ਼ਨ), ਗੁਰਚਰਨਜੀਤ ਸਿੰਘ ਹੁੰਦਲ(ਨਹਿਰੀ ਵਿਭਾਗ), ਖੁਸ਼ਪਿੰਦਰ ਕਪਿਲਾ (ਕਨਵੀਨਰ), ਸੁਖਜੀਤ ਸਿੰਘ (NPS/CPF) ਨੇ ਦੱਸਿਆ ਕਿ ਸਰਕਾਰ/ਤਨਖਾਹ ਕਮਿਸ਼ਨ ਵੱਲੋਂ ਮੁਲਾਜ਼ਮਾਂ ਅਤੇ ਰਿਟਾਇਰੀਆਂ ਦੀਆਂ ਕੁੱਝ ਮੰਨੀਆਂ ਗਈਆਂ ਮੰਗਾਂ ਜਿਵੇਂ ਕਿ ਪਰਖਕਾਲ ਅਤੇ ਤਰੱਕੀ ਵਾਲੇ ਸਾਥੀਆਂ ਨੂੰ ਬਣਦਾ ਲਾਭ ਦੇਣ ਸਬੰਧੀ, ਡੀ.ਏ. ਮਿਤੀ 01-07-2021 ਤੋਂ ਜਾਰੀ ਕਰਨ ਸਬੰਧੀ, ਪੈਨਸ਼ਰਜ ਨੂੰ 2.59 ਦੇ ਫਾਰਮੂਲੇ ਨਾਲ ਪੈਨਸ਼ਨ ਸੋਧਣ ਸਬੰਧੀ, 24 ਕੈਟਾਗਰੀਆਂ ਨੂੰ 2.59 ਨਾਲ ਲਾਭ ਦੇਣ ਸਬੰਧੀ, ਵੱਖ-ਵੱਖ ਤਰ੍ਹਾਂ ਦੇ ਖਤਮ ਕੀਤੇ ਭੱਤੇ ਬਹਾਲ ਕਰਨ ਸਬੰਧੀ ਆਦਿ ਸਬੰਧੀ ਅਜੇ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ, ਇਸ ਤੋਂ ਇਲਾਵਾ ਬਾਕੀ ਰਹਿੰਦੀਆਂ ਮੰਗਾਂ ਜਿਵੇਂ ਕਿ 15 ਪ੍ਰਤੀਸ਼ਤ ਦਾ ਲਾਭ 119 ਪ੍ਰਤੀਸ਼ਤ ਨਾਲ ਦਿੱਤਾ ਜਾਵੇ, 15-01-2015, 17-07-2020 ਦਾ ਪੱਤਰ ਵਾਪਿਸ ਲਿਆ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਪਰੋਬੇਸ਼ਨ ਤੇ ਕੰਮ ਕਰ ਰਹੇ ਸਾਧੀਆਂ ਨੂੰ ਸੋਧੀ ਤਨਖਾਹ ਦਿੱਤੀ ਜਾਵੇ, ਅਨਰੀਵਾਈਜ਼ਡ ਡੀ.ਏ. ਦੀਆਂ ਕਿਸ਼ਤਾਂ ਨੋਟੀਫਾਈਡ ਕੀਤੀਆਂ ਜਾਣ, 01-07-2015 ਤੋਂ ਰਹਿੰਦੀ ਡੀ.ਏ. ਦੀ ਕਿਸ਼ਤ ਜਾਰੀ ਕੀਤੀ ਜਾਵੇ, ਛੇਵੇਂ ਤਨਖਾਹ ਕਮਿਸ਼ਨ ਤਹਿਤ ਡੀ.ਸੀ. ਆਰ. ਜੀ. ਅਤੇ ਲੀਵ ਇੰਨਕੈਸ਼ਮੈਂਟ ਦੇਣ ਲਈ ਪੱਤਰ ਜਾਰੀ ਕੀਤੇ ਜਾਣ ਅਤੇ ਕੱਚੇ ਕਰਮਚਾਰੀਆ ਨੂੰ ਪੱਕਾ ਕੀਤਾ ਜਾਵੇ ਆਦਿ ਮੰਗਾਂ ਦੀ ਪੂਰਤੀ ਜਲਦੀ ਤੋਂ ਜਲਦੀ ਕੀਤੀ ਜਾਵੇ । ਇਸ ਦੇ ਨਾਲ ਹੀ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਆਪਣੇ ਕੀਤੇ ਗਏ ਐਲਾਨਾਂ ਜਾਂ ਪਹਿਲਾਂ ਜਾਰੀ ਕੀਤੇ ਗਏ ਪੱਤਰਾਂ ਨੂੰ ਵੀ ਵਾਪਿਸ ਲੈ ਰਹੀ ਹੈ ਜੋ ਕਿ ਸਮੁੱਚੇ ਮੁਲਾਜ਼ਮ ਵਰਗ ਨਾਲ ਵੱਡਾ ਧੋਖਾ ਹੈ । ਅੱਜ ਦੀ ਇਸ ਮੀਟਿੰਗ ਵਿੱਚ ਸਾਂਝੇ ਮੰਚ ਵੱਲੋਂ ਮਤਾ ਪਾਉਂਦੇ ਹੋਏ ਕਿਹਾ ਗਿਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ  ਅਤੇ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪੁਲਿਸ ਮੁਲਾਜ਼ਮਾਂ ਵਿਰੁੱਧ ਵਰਤੀ ਗਈ ਭੱਦੀ ਸ਼ਬਦਾਵਲੀ ਦੀ ਨਿਖੇਧੀ ਕੀਤੀ ਜਾਂਦੀ ਹੈ ਅਤੇ ਕਾਂਗਰਸ ਹਾਈਕਮਾਂਡ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਆਪਣੀ ਸ਼ਬਦਾਵਲੀ ਨੂੰ ਸਲੀਕੇ ਨਾਲ ਵਰਤਣ ਲਈ ਪਾਬੰਦ ਕਰਨ । ਇਹ ਵੀ ਮਤਾ ਪਾਇਆ ਗਿਆ ਕਿ ਪੰਜਾਬ ਦੇ ਕਿਸੇ ਵੀ ਜਿਲ੍ਹੇ ਜਾਂ ਸ਼ਹਿਰ ਵਿੱਚ ਕਾਂਗਰਸ ਪਾਰਟੀ ਦੇ ਕਿਸੇ ਵੀ ਆਗੂ ਵੱਲੋਂ ਕਿਸੇ ਵੀ ਤਰ੍ਹਾਂ ਦਾ ਪ੍ਰੋਗਰਾਮ ਰੱਖਿਆ ਜਾਂਦਾ ਹੈ ਤਾਂ ਮੰਚ ਵੱਲੋਂ ਉਸ ਆਗੂ ਦਾ ਘਿਰਾਓ ਕੀਤਾ ਜਾਵੇਗਾ । ਇਸ ਲੜੀ ਦੀ ਸ਼ੁਰੂਆਤ ਕਰਦੇ ਹੋਏ ਉੱਪ ਮੁੱਖ ਮੰਤਰੀ ਓ.ਪੀ.  ਸੋਨੀ ਵੱਲੋਂ ਸੰਗਰੂਰ ਵਿਖੇ ਕੀਤੇ ਜਾ ਰਹੇ ਹਸਪਤਾਲ ਦੇ ਉਦਘਾਟਨ ਸਮਾਰੋਹ ਦਾ ਵਿਰੋਧ ਕੀਤਾ ਜਾਵੇਗਾ । ਅਗਲੇ ਐਕਸ਼ਨਾਂ ਦਾ ਐਲਾਨ ਕਰਦੇ ਹੋਏ ਕਿਹਾ ਗਿਆ ਕਿ 03 ਜਨਵਰੀ 2021 ਤੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਸਕੂਟਰ/ਪੈਦਲ ਰੋਸ ਮੁਜਾਹਰਾ ਕਰਦੇ ਹੋਏ ਸਰਕਾਰ ਦੀਆਂ ਝੂਠੀਆਂ ਨੀਤੀਆਂ ਦੀ ਪੋਲ ਖੋਲ੍ਹੀ ਜਾਵੇਗੀ । ਇਸ ਉਪਰੰਤ 11 ਜਨਵਰੀ 2021 ਨੂੰ ਮੋਹਾਲੀ ਵਿਖੇ ਮਹਾਂਰੈਲੀ ਰੱਖੀ ਜਾਵੇਗੀ ਜਿਸ ਉਪਰੰਤ ਰੋਸ ਮੁਜ਼ਾਹਰਾ ਕਰਦੇ ਹੋਏ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਪੰਜਾਬ, ਯੂ.ਟੀ. ਮੁਲਾਜ਼ਮ ਅਤੇ ਪੈਨਸ਼ਰਜ ਵੱਲੋਂ ਮਿਤੀ 08 ਜਨਵਰੀ 2022 ਨੂੰ ਦਿੱਤੇ ਐਕਸ਼ਨ ਵਿੱਚ ਸ਼ਮੂਲੀਅਤ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ । ਮੀਟਿੰਗ ਵਿੱਚ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ, ਪੀ.ਐੱਸ.ਐੱਮ.ਐੱਸ.ਯੂ., ਚੰਡੀਗੜ੍ਹ ਮੋਹਾਲੀ ਦੇ ਡਾਇਰੈਕੋਟਰੇਟ ਦੀਆਂ ਸਮੂਹ ਜੱਥੇਬੰਦੀਆਂ, ਰਿਟਾਇਰਡ ਆਫੀਸਰਜ ਐਸੋਸੀਏਸ਼ਨ ਪੰਜਾਬ ਸਿਵਲ ਸਕੱਤਰੇਤ, ਰੈਵਿਨਿਊ ਪਟਵਾਰ ਯੂਨੀਅਨ, ਕਾਨੂੰਗੋ ਐਸੋਸ਼ੀਏਸ਼ਨ, ਮਾਸਟਰ ਕਾਡਰ , ਪੈਨਸ਼ਰਜ ਕਨਫੈਡਰੇਸ਼ਨ, ਪੰਜਾਬ ਰਾਜ ਅਧਿਆਪਕ ਗੱਠਜੋੜ, ਈ.ਟੀ.ਟੀ. ਅਧਿਆਪਕ ਯੂਨੀਅਨ, ਬੀ.ਐੱਡ. ਫਰੰਟ ਪੰਜਾਬ, ਪੀ.ਡੀ.ਐੱਸ.ਏ., ਰੈਵਿਨਿਊ ਯੂਨੀਅਨ ਜਲ ਸਰੋਤ ਵਿਭਾਗ, ਪੋਲੀਟੈਕਨਿਕ ਕਾਲਜ, ਗਜ਼ਟਡ ਟੀਚਰਜ਼ ਐਸੋਸੀਏਸ਼ਨ ਪੰਜਾਬ, ਹੋਮ ਗਾਰਡ ਐਸੋਸੀਏਸ਼ਨ ਪੰਜਾਬ, ਪਲਾਂਟ ਡਾਕਟਰਜ਼ ਐਸੋਸੀਏਸ਼ਨ ਪੰਜਾਬ, ਰਿਟਾਇਰਡ ਇੰਪਲਾਈਜ਼  ਐਸੋਸਈਏਸ਼ਨ, ਪੰਜਾਬ ਸਕੂਲ ਸਿੱਖਿਆ ਬੋਰਡ, ਆਈ.ਟੀ.ਆਈ. ਵਿਭਾਗ ਪੰਜਾਬ, ਪੋਲੀਟੈਕਨੀਕਲ ਕਾਲਜ ਵਰਕਸ਼ਾਪ ਐਸੋਸੀਏਸ਼ਨ , ਐੱਚ.ਟੀ./ਸੀ.ਐੱਚ.ਟੀ. ਸਿੱਧੀ ਭਰਤੀ ਯੂਨੀਅਨ ਪੰਜਾਬ, ਦਰਜਾ ਚਾਰ ਖੁਰਾਕ ਤੇ ਵੰਡ ਵਿਭਾਗ ਪੰਜਾਬ, ਪੰਚਾਇਤ ਰਾਜ ਡਰਾਫਟਸਮੈਨ  ਪੰਜਾਬ, ਜੇ.ਈ./ਐੱਸ.ਡੀ.ਓ. ਐਸੋਸੀਏਸ਼ਨ ਪੰਜਾਬ ਦੇ ਸੂਬਾ ਪੱਧਰੀ ਨੁਮਾਇੰਦਿਆਂ ਵੱਲੋਂ ਭਾਗ ਲਿਆ ਗਿਆ । ਸਾਂਝਾ ਮੁਲਾਜ਼ਮ ਮੰਚ, ਪੰਜਾਬ ਅਤੇ ਯੂ.ਟੀ.

About Author

Leave A Reply

WP2Social Auto Publish Powered By : XYZScripts.com