Sunday, June 29

ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ . ਚਰਨਜੀਤ ਸਿੰਘ ਚੰਨੀ ਜੀ ਦੀ ਅਗਵਾਈ ਵਿੱਚ ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਕਰਜਦਾਰਾਂ ਨੂੰ 50000 / – ਰੁਪਏ ਤੱਕ ਕਰਜ਼ੇ ਦੀ ਮੁਆਫੀ ਦਿੱਤੀ ਗਈ

ਲੁਧਿਆਣਾ (ਸੰਜੇ ਮਿੰਕਾ)- ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ . ਚਰਨਜੀਤ ਸਿੰਘ ਚੰਨੀ ਜੀ ਦੀ ਅਗਵਾਈ ਵਿੱਚ ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਕਰਜਦਾਰਾਂ ਨੂੰ 50000 / – ਰੁਪਏ ਤੱਕ ਕਰਜ਼ੇ ਦੀ ਮੁਆਫੀ ਦਿੱਤੀ ਗਈ ਹੈ।ਇਸ ਦੇ ਸਬੰਧ ਵਿੱਚ ਅੱਜ ਵਿਧਾਇਕ ਸੰਜੇ ਤਲਵਾੜ ਜੀ ਵੱਲੋਂ ਹਲਕਾ ਲੁਧਿਆਣਾ ਪੂਰਬੀ ਵਿੱਚ ਰਹਿੰਦੇ ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ 41 ਕਰਜ਼ਦਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਐਲਾਨ ਨੂੰ ਪੂਰਾ ਕਰਦੇ ਹੋਏ 50000 / – ਰੁਪਏ ਤੱਕ ਦੀ ਹੋਈ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਵੰਡੇ ਗਏ।ਹਲਕਾ ਪੂਰਬੀ ਵਿੱਚ ਰਹਿੰਦੇ 41 ਕਰਜ਼ਦਾਰਾ ਨੂੰ ਕੁੱਲ 16,08,356 / – ਰੁਪਏ ਦੀ ਕਰਜ਼ਾ ਮੁਆਫੀ ਕਰਕੇ ਸਰਟੀਫਿਕੇਟ ਵੰਡੇ ਗਏ । ਇਸ ਮੌਕੇ ਤੇ ਕਰਜ਼ਦਾਰਾ ਨੇ ਦੱਸਿਆ ਕਿ ਉਹ ਕਰਜਾ ਮੌੜਣ ਤੋਂ ਅਸਮਰਥ ਸਨ , ਕਿਉਕਿ ਕਰੋਨਾ ਦੀ ਬਿਮਾਰੀ ਕਾਰਣ ਉਨ੍ਹਾਂ ਦੇ ਕਾਰੋਬਾਰ ਠੱਪ ਹੋ ਗਏ ਸਨ।ਪੰਜਾਬ ਸਰਕਾਰ ਵੱਲੋਂ ਪੰਜਾਬ ਅਨੁਸੂਚਿਤ ਜਾਤੀਆਂ ਤੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਕਰਜ਼ਦਾਰਾ ਦਾ ਕਰਜ਼ਾ ਮੁਆਫ ਕਰਕੇ ਇਨ੍ਹਾਂ ਆਰਥਿਕ ਤੌਰ ਦੇ ਕਮਜੋਰ ਵਰਗ ਦੇ ਪਰਿਵਾਰਾ ਨੂੰ ਵੱਡੀ ਰਾਹਤ ਦਿੱਤੀ ਗਈ ਹੈ।ਇਸ ਲਈ ਅਸੀ ਸਾਰੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ । ਇਸ ਮੌਕੇ ਤੇ ਕੰਵਲਜੀਤ ਸਿੰਘ ਬੋਬੀ , ਕਪਿਲ ਮਹਿਤਾ , ਵਿਜੇ ਕੁਮਾਰ ਡੀ.ਐਮ. , ਭੁਪਿੰਦਰ ਕੁਮਾਰ ਜੂਨੀਅਰ ਸਹਾਇਕ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਰਜ਼ਦਾਰਾ ਦੇ ਪਰਿਵਾਰਕ ਮੈਂਬਰ ਹਾਜਰ ਸਨ ।

About Author

Leave A Reply

WP2Social Auto Publish Powered By : XYZScripts.com