Saturday, May 10

ਭਾਵਾਧਸ ਦਾ ਵਫਦ ਸਹੋਤਾ ਦੀ ਅਗਵਾਈ ਵਿੱਚ ਕੈਬਨਿਟ ਮੰਤਰੀ ਆਸ਼ੂ ਨੂੰ ਮਿਲਿਆ

ਲੁਧਿਆਣਾ (ਸੰਜੇ ਮਿੰਕਾ, ਵਿਸ਼ਾਲ )-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਭਾਰਤ ਵਲੋਂ ਰਾਸ਼ਟਰੀ ਸਰਵਉਚ ਨਿਰਦੇਸ਼ਕ ਅਸ਼ਵਨੀ ਸਹੋਤਾ ਦੀ ਅਗਵਾਈ ਹੇਠ ਇਕ ਵਫਦ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ  ਨੂੰ ਮਿਲਿਆ ਅਤੇ ਭਗਵਾਨ ਵਾਲਮੀਕਿ ਭਵਨ-ਜਮਾਲਪੁਰ ਸਬੰਧੀ ਮੰਗ ਪੱਤਰ ਸੌਂਪਿਆ।ਇਸ ਮੌਕੇ ਅਸ਼ਵਨੀ ਸਹੋਤਾ ਨੇ ਕੈਬਨਿਟ ਮੰਤਰੀ ਆਸ਼ੂ ਨੂੰ ਮੰਗ ਪੱਤਰ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀਯ ਵਾਲਮੀਕਿ ਧਰਮ ਸਮਾਜ (ਰਜਿ.) ਭਾਵਾਧਸ-ਭਾਰਤ ਦੇ ਉਦਮਾਂ ਸਦਕਾ ਭਗਵਾਨ ਵਾਲਮੀਕਿ ਭਵਨ-ਜਮਾਲਪੁਰ ਚੰਡੀਗੜ ਰੋਡ ਲੁਧਿਆਣਾ ਦਾ ਨੀਂਹ ਪੱਥਰ ਉਸ ਸਮੇਂ ਦੇ ਮਾਨਯੋਗ ਮੁੱਖ ਮੰਤਰੀ ਪੰਜਾਬ ਵਲੋਂ ਮਿਤੀ 19 ਅਕਤੂਬਰ 1997 ਨੂੰ ਆਪਣੇ ਕਰ ਕਮਲਾਂ ਨਾਲ ਰੱਖਿਆ ਸੀ ਅਤੇ ਉਦਘਾਟਨ ਮਿਤੀ 4 ਨਵੰਬਰ 2001 ਨੂੰ ਕੀਤਾ ਸੀ। ਇਸ ਭਵਨ ਦੀ ਉਸਾਰੀ ਨੂੰ ਕਰੀਬ 20 ਸਾਲ ਹੋ ਗਏ ਹਨ ਅਤੇ ਕਦੇ ਵੀ ਵਿਕਾਸ (ਮਨਟੇਨੈਂਸ) ਨਹੀਂ ਹੋਇਆ ਜਿਸ ਕਾਰਨ ਇਸ ਦੀ ਹਾਲਤ ਬਹੁਤ ਜ਼ਿਆਦਾ ਤਰਸਯੋਗ ਹੋ ਚੁੱਕੀ ਹੈ। ਉਨਾਂ ਦੱਸਿਆ ਕਿ ਇਸ ਭਵਨ ਨੂੰ ਜਿਲਾ ਪ੍ਰਸ਼ਾਸਨ ਵਲੋਂ ਕਰੋਨਾ ਕਾਲ ਦੌਰਾਨ ਆਰਜ਼ੀ ਤੌਰ ‘ਤੇ ਜੇਲ ਵਿਚ ਤਬਦੀਲ ਕੀਤਾ ਗਿਆ ਸੀ ਉਸ ਦੌਰਾਨ ਇਸ ਭਵਨ ਦੀ ਲੋਕਾਂ ਵਲੋਂ ਕਾਫੀ ਭੰਨਤੋੜ ਤੇ ਫਰਨੀਚਰ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ। ਇਸ ਭਵਨ ਦੇ ਪਿੱਛੇ ਜੋ ਲੰਗਰ ਵਾਲੀ ਜਗਾ ਹੈ ਉਸ ਤੇ ਨਾਲ ਲੱਗਦੇ ਆਟੋ ਪਾਰਟਸ ਰਿਪੇਅਰ ਵਾਲੇ ਵਲੋਂ ਕਬਜਾ ਕੀਤਾ ਹੋਇਆ ਹੈ ਅਤੇ ਭਵਨ ਦੇ ਅੱਗੇ ਵਾਲੀ ਖਾਲੀ ਥਾਂ ਤੇ ਉਸਾਰੀ ਨਹੀਂ ਹੋਈ ਹੈ।ਵਫਦ ਨੇ ਕੈਬਨਿਟ ਮੰਤਰੀ ਆਸ਼ੂ ਤੋਂ ਮੰਗ ਕੀਤੀ ਕਿ ਭਗਵਾਨ ਵਾਲਮੀਕਿ ਭਵਨ ਦੀ ਇਮਾਰਤ ਦੀ ਪੂਰਨ ਤੌਰ ਤੇ ਮੁਰੰਮਤ, ਰੰਗ ਰੋਗਨ ਕੀਤਾ ਜਾਵੇ ਅਤੇ ਇਸ ਦਾ ਵਿਕਾਸ (ਮਨਟੇਨੈਂਸ) ਜ਼ਿਲਾ ਪ੍ਰਸ਼ਾਸਨ ਦੀ ਬਜਾਏ ਨਗਰ ਨਿਗਮ ਲੁਧਿਆਣਾ ਤੋਂ ਕਰਵਾਇਆ ਜਾਵੇ, ਭਵਨ ਵਿਚ ਪਾਣੀ ਵਾਲੀ ਮੋਟਰ, ਜਨਰੇਟਰ, ਬਿਜਲੀ, ਹਾੱਲ ਦੇ ਪੱਖੇ-ਟਿਊਬਾਂ ਅਤੇ ਬਿਜਲੀ ਦਾ ਹੋਰ ਕੰਮ, ਖਿੜਕੀਆਂ ਦੇ ਸ਼ੀਸ਼ੇ ਟੁੱਟੇ,  ਮੇਨ ਹਾਲ ਦੀਆਂ ਟੁੱਟੀਆਂ ਕੁਰਸੀਆਂ ਅਤੇ ਹੋਰ ਫਰਨੀਚਰ ਦੀ ਰਿਪੇਅਰ ਕੀਤੀ ਜਾਵੇ,  ਭਵਨ ਦੇ ਪਿੱਛੇ ਜੋ ਲੰਗਰ ਵਾਲੀ ਜਗਾ ਹੈ ਉਸ ਨੂੰ ਕਬਜਾ ਮੁਕਤ ਕਰਾਕੇ ਲੰਗਰ ਹਾਲ ਬਣਵਾਇਆ ਜਾਵੇ, ਭਵਨ ਦੇ ਅੱਗੇੇ ਜੋ ਖਾਲੀ ਪਲਾਟ ਹੈ ਉਸ ‘ਤੇ ਮੰਦਿਰ ਦੀ ਉਸਾਰੀ ਕੀਤੀ ਜਾਵੇ, ਭਵਨ ਵਿਚ ਇਕ ਲਾਇਬ੍ਰੇਰੀ ਬਣਾਈ ਜਾਵੇ, ਜਿਸ ਵਿਚ ਦਲਿਤ ਮਹਾਂਪੁਰਸ਼ਾਂ ਦੀ ਜੀਵਨੀ ਨਾਲ ਸਬੰਧਿਤ ਕਿਤਾਬਾਂ ਅਤੇ ਪ੍ਰਚਾਰ ਸਮੱਗਰੀ ਹੋਵੇ ਤਾਂ ਜੋ ਨਵੀਂ ਪੀੜੀ ਨੂੰ ਉਸ ਬਾਰੇ ਜਾਣਕਾਰੀ ਮਿਲ ਸਕੇ ਅਤੇ ਭਵਨ ਦੇ ਰੱਖ ਰਖਾਅ ਅਤੇ ਇਸ ਦੀ ਪੂਰਨ ਤੌਰ ਤੇ ਜ਼ਿੰਮੇਵਾਰੀ ਭਾਰਤੀਯ ਵਾਲਮੀਕਿ ਧਰਮ ਸਮਾਜ (ਰਜਿ.) ਭਾਵਾਧਸ-ਭਾਰਤ/ਵਾਲਮੀਕਿ ਸਮਾਜ ਨੂੰ ਦਿੱਤੀ ਜਾਵੇ। ਕੈਬਨਿਟ ਮੰਤਰੀ ਆਸ਼ੂ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਉਨਾਂ ਦੀਆਂ ਮੰਗਾਂ ਜਲਦ ਪੂਰੀਆਂ ਕੀਤੀਆਂ ਜਾਣਗੀਆਂ। ਵਫਦ ਵਿਚ ਇੰਦਰਪਾਲ ਚੌਹਾਨ, ਵਿਜੈ ਮਾਨਵ, ਕਾਲਾ ਸੁਆਮੀ, ਅਜੈ ਸਭਰਵਾਲ, ਸੁਨੀਲ ਲੋਹਟ, ਸ਼ਿੰਦਰ ਚੌਹਾਨ, ਬਿੱਟੂ ਡੁਲਗਚ, ਰੌਨੀ ਬੈਨੀਵਾਲ, ਰਾਜੂ ਸ਼ੇਰਪੁਰੀਆ, ਰਵੀ ਭੱਟੀ, ਸ਼ਿੰਦੀ ਬੈਂਸ, ਵਿਸ਼ਾਲ ਸਭਰਵਾਲ, ਕਰਨ ਬਾਲੀ, ਨੀਰਜ ਨਾਹਰ, ਰਵੀ ਧੀਂਗਾਨ, ਬਾਬਾ ਡੋਗਰਮੱਲ, ਬਰਜਿੰਦਰ, ਸੰਦੀਪ ਗੌਤਮ ਆਦਿ ਸ਼ਾਮਿਲ  ਸਨ।

About Author

Leave A Reply

WP2Social Auto Publish Powered By : XYZScripts.com