Tuesday, July 1

ਕਿਸਾਨ ਅੰਦੋਲਨ ਜਿੱਤ ਦੀ ਖੁਸ਼ੀ ਵਿੱਚ ਮਨਪ੍ਰੀਤ ਬੰਟੀ ਨੇ ਸਾਥੀਆਂ ਸਮੇਤ ਵੰਡੇ ਲੱਡੂ

ਲੁਧਿਆਣਾ (ਸੰਜੇ ਮਿੰਕਾ, ਵਿਸ਼ਾਲ)-ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਮੋਰਚਾ ਫਤਹਿ ਕਰਨ ਤੋਂ ਬਾਅਦ ਫਤਹਿ ਮਾਰਚ ਦੇ ਰੂਪ ਵਿੱਚ ਵਾਪਿਸ ਘਰਾਂ ਨੂੰ ਪਰਤਿਆ ਜਾ ਰਿਹਾ ਹੈ। ਜਿਸ ਦੌਰਾਨ ਮਨਪ੍ਰੀਤ ਬੰਟੀ ਵਲੋਂ ਸਾਥੀਆਂ ਸਮੇਤ ਇਸ ਦੀ ਖੁਸ਼ੀ ਮਨਾਉਂਦੇ ਹੋਏ ਲੱਡੂ ਵੰਡੇ ਗਏ ਅਤੇ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਅੰਦੋਲਨ ਨੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕੀਤਾ ਹੈ ਕਿਓਂਕਿ ਇਸ ਵਿੱਚ ਸਭ ਧਰਮਾਂ ਦੇ ਲੋਕਾਂ ਨੇ ਵੱਧ ਚੜਕੇ ਯੋਗਦਾਨ ਪਾਇਆ ਹੈ।ਜਿਸਸੇ ਚਲਦਿਆਂ ਇਸ ਸੰਘਰਸਮਈ ਜਿੱਤ ਨੂੰ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਹਰਦੀਪ ਸਿੰਘ ਹੈਪੀ, ਦਵਿੰਦਰ ਸਿੰਘ ਜੋਤੀ, ਜਸਪਾਲ ਸਿੰਘ ਸ਼ਹਿਜ਼ਾਦਾ, ਅਮਰਜੀਤ ਸਿੰਘ ਪੰਮਾ, ਸਰਬਜੀਤ ਸਿੰਘ ਸ਼ੰਟੀ, ਪਰਮਜੀਤ ਸਿੰਘ ਪੰਮਾ, ਅਮਨਦੀਪ ਸਿੰਘ, ਸਤਨਾਮ ਸਿੰਘ, ਮਨਦੀਪ ਸਿੰਘ ਵਿੱਕੀ, ਮਨਿੰਦਰ ਪਲ ਸਿੰਘ ਮਿੰਟੂ, ਪ੍ਰਭਦੀਪ ਸਿੰਘ ਜੌਲੀ, ਕਮਲਜੀਤ ਸਿੰਘ ਸੇਠੀ, ਗੁਰਿੰਦਰ ਸਿੰਘ , ਹਰਵਿੰਦਰ ਸਿੰਘ, ਦਵਿੰਦਰ ਸਿੰਘ ਕਾਕਾ, ਮਨਪ੍ਰੀਤ ਸਿੰਘ ਮੰਨਾ, ਜਸਦੀਪ ਸਿੰਘ ਸੋਨੂੰ, ਹਰਜਿੰਦਰ ਸਿੰਘ ਬਵੇਜਾ, ਅਮਰਦੀਪ ਹਨੀ ਆਦਿ ਵੱਡੀ ਗਿਣਤੀ ਵਿੱਚ ਸਾਥੀ ਹਾਜਿਰ ਸ਼ਨ।

About Author

Leave A Reply

WP2Social Auto Publish Powered By : XYZScripts.com