Thursday, March 13

ਵਿਦਿਅਕ ਅਦਾਰੇ ਬੱਚਿਆਂ ਵਿੱਚ ਚੇਤੰਨਤਾ ਪੈਦਾ ਕਰਕੇ ਉਨੰ ਦਾ ਤੀਸਰਾ ਨੇਤਰ ਖੋਲਦੇ ਹਨ-ਕਿ੍ਰਸ਼ਨ ਕੁਮਾਰ ਬਾਵਾ

ਲੁਧਿਆਣਾ (ਸੰਜੇ ਮਿੰਕਾ, ਵਿਸ਼ਾਲ ) – ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਖੇ ਕਰਵਾਏ ਗਏ ਸਲਾਨਾ ਯੁਵਕ ਅਤੇ ਵਿਰਾਸਤੀ ਮੇਲੇ ਦੇ ਆਖਰੀ ਦਿਨ ਮੇਲੇ ਨੂੰ ਸੰਬੋਧਨ ਕਰਦਿਆਂ ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਸ੍ਰੀ ਕਿ੍ਰਸ਼ਨ ਕੁਮਾਰ ਬਾਵਾ ਨੇ ਆਖਿਆ ਕਿ ਵਿੱਦਿਅਕ ਅਦਾਰੇ ਬੱਚਿਆਂ ਵਿੱਚ ਚੇਤਨਤਾ ਅਤੇ ਜਾਗਰੂਕਤਾ ਪੈਦਾ ਕਰਕੇ ਬੱਚਿਆਂ ਦਾ ਤੀਸਰਾ ਨੇਤਰ ਖੋਲਦੇ ਹਨ ਅਤੇ ਇੱੱਥੋਂ ਸਿੱਖ ਕੇ ਬੱਚੇ ਦੇਸ਼ ਵਿਦੇਸ਼ ਵਿੱਚ ਜਾ ਕੇ ਮਨੁੱਖਤਾ ਦੀ ਸੇਵਾ ਕਰਦੇ ਹਨ। ਸ਼੍ਰੀ ਬਾਵਾ ਇਸ ਮੇਲੇ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸਾਮਲ ਹੋਏ ਸਨ। ਭੁਪਿੰਦਰਾ ਯੂਨੀਵਰਸਿਟੀ ਆਫ ਸਪੋਰਟਸ ਪਟਿਆਲਾ ਦੇ ਉਪ ਕੁਲਪਤੀ ਸ਼੍ਰੀ ਜੀ ਐਸ ਚੀਮਾ ਸੇਵਾਮੁਕਤ ਕਰਨਲ ਇਸ ਸਮਾਗਮ ਦੇ ਮੁੱਖ ਮਹਿਮਾਨ ਅਤੇ ਸ਼੍ਰੀ ਬਾਵਾ ਤੋਂ ਇਲਾਵਾ ਡਾ ਨਿਰਮਲ ਜੌੜਾ ਡਾਇਰੈਟਰ ਸਟੂਡੈਂਟਸ ਵੈੱਲਫੇਅਰ ਪੰਜਾਬ ਯੂਨੀਵਰਸਿਟੀ ਚੰਡੀਗੜ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਸਨ।  ਸ਼੍ਰੀ ਬਾਵਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਉਹ 27 ਸਾਲਾਂ ਤੋਂ ਲੜਕੀਆਂ ਦਾ ਲੋਹੜੀ ਮੇਲਾ ਲਾ ਕੇ ਪੰਜਾਬ ਦੀਆਂ ਹੋਣਹਾਰ ਧੀਆਂ ਨੂੰ ਸਨਮਾਨਿਤ ਕਰਦੇ ਆ ਰਹੇ ਹਨ ਤਾਂ ਕਿ ਬਾਕੀ ਬੱਚੀਆਂ ਦੇ ਵੀ ਹੌਸਲੇ ਬੁਲੰਦ ਹੋਣ ਅਤੇ ਉਹ ਵੀ ਉੱਚੀਆਂ ਉੱਚੀਆ ਮੰਜ਼ਿਲਾਂ ਤੈਅ ਕਰ ਸਕਣ। ਉਨਾਂ ਕਿਹਾ ਕਿ ਅੱਜ ਦੇ ਬੱਚੇ ਬੱਚੀਆਂ ਸਮਾਜ ਦਾ ਭਵਿੱਖ ਹਨ ਅਤੇ ਇਹਨਾਂ ਨੇ ਹੀ ਪੰਜਾਬ ਦਾ ਭਵਿੱਖ ਸੰਵਾਰਨਾ ਹੈ। ਸਮਾਗਮ ਦੇ ਮੁੱਖ ਮਹਿਮਾਨ ਬਾਰੇ ਬੋਲਦਿਆਂ ਸ਼੍ਰੀ ਬਾਵਾ ਨੇ ਕਿਹਾ ਕਿ ਪਹਿਲਾਂ ਇਹ ਸਰਹੱਦਾਂ ਦੀ ਰਾਖੀ ਕਰਿਆ ਕਰਦੇ ਸਨ ਹੁਣ ਇਹ 15 ਪੰਜਾਬ ਦੀ ਸਿਹਤ ਦੀ ਰਾਖੀ ਕਰ ਰਹੇ ਹਨ। ਇਸ ਮੌਕੇ ਭੰਗੜਾ, ਗਿੱਧਾ ਅਤੇ ਸਭਿਆਚਾਰ ਦੀਆਂ ਹੋਰ ਵੰਨਗੀਆਂ ਦੇ ਮੁਕਾਬਲੇ ਵੀ ਕਰਵਾਏ ਗਏ। ਕਾਲਜ ਪਿੰਸੀਪਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼੍ਰੀ ਬਾਵਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪੰਜਾਬ ਯੂਨੀਵਰਸਿਟੀ ਦੀ ਫੈਲੋ ਡਾ ਨੀਰੂ ਮਲਿਕ, ਜੀ ਐੱਚ ਜੀ ਕਾਲਜ ਸੁਧਾਰ ਦੇ ਪਿੰ੍ਰਸੀਪਲ ਡਾ ਜਸਵੰਤ ਸਿੰਘ ਗੁਰਾਂਇਆ ਆਦਿ ਵੀ ਮੌਜੂਦ ਸਨ।  

About Author

Leave A Reply

WP2Social Auto Publish Powered By : XYZScripts.com