- ਸ਼ਹੀਦ ਕਿਸਾਨਾਂ ਦੀ ਆਂਤਮਿਕ ਸ਼ਾਤੀ ਲਈ ਲਿਪ ਨੇ ਕੱਢਿਆ ਕੈਂਡਲ ਮਾਰਚ
ਲੁਧਿਆਣਾ (ਸੰਜੇ ਮਿੰਕਾ, ਵਿਸ਼ਾਲ ) -ਯੂ.ਪੀ ਦੇ ਲਖੀਮਪੁਰ ਖੀਰੀ ਵਿਚ ਵਾਪਰੀ ਘਟਨਾ ਦੇ ਵਿਰੋਧ ‘ਚ ਅਤੇ ਕਿਸਾਨਾ ਦੀ ਆਤਮਿਕ ਸ਼ਾਤੀ ਲਈ ਲੋਕ ਇਨਸਾਫ ਪਾਰਟੀ ਦੇ ਲੁਧਿਆਣਾ ਹਲਕਾ ਉਤਰੀ ਦੇ ਅਹੁੱਦੇਦਾਰ ਸਾਥੀਆ ਅਤੇ ਵਰਕਰਾਂ ਵੱਲੋਂ ਹਲਕਾ ਉਤਰੀ ਦੇ ਇੰਚਾਰਜ ਰਣਧੀਰ ਸਿੰਘ ਸੀਵੀਆ ਦੀ ਅਗਵਾਈ ਵਿਚ ਵਿਸ਼ਾਲ ਮੋਮਬੱਤੀ ਮਾਰਚ ਕੱਢਿਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਣਧੀਰ ਸਿੰਘ ਸੀਵੀਆ ਨੇ ਕਿਹਾ ਕਿ ਲਖੀਮਪੁਰ ਖੀਰੀ ਦੀ ਘਟਨਾ ਤੋਂ ਬਾਅਦ ਹਰ ਪੰਜਾਬੀ ਦੇ ਮਨ ਵਿਚ ਰੋਸ ਹੈ।ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾ ਦੀਆ ਮੰਗਾਂ ਮੰਗ ਕਾਲੇ ਖੇਤੀ ਕਾਨੂੰਨ ਰੱਦ ਦੀ ਥਾ ਤੇ ਸੱਤਾ ਦੇ ਨਸ਼ੇ ਵਿਚ ਮਦਹੋਸ਼ ਅਨਸਰਾਂ ਵੱਲੋਂ ਹੱਕੀ ਮੰਗਾਂ ਲਈ ਸ਼ਾਤਮਈ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਗੱਡੀਆ ਚੜਾ ਕੇ ਉਹਨਾ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ ।ਜਿਸ ਨਾਲ ਹਰੇਕ ਵਰਗ ਦੇ ਲੋਕਾਂ ਦਾ ਮਨ ਵਲੂੰਧਰਿਆ ਗਿਆ ਹੈ। ਸੀਵੀਆ ਨੇ ਕਿਹਾ ਕਿ ਗ੍ਰਹਿ ਵਿਭਾਗ ਦਾ ਕੰਮ ਦੇਸ਼ ਦੇ ਅੰਦਰੂਨੀ ਮਾਹੌਲ ਨੂੰ ਠੀਕ ਰੱਖਣਾ ਹੁੰਦਾ ਹੈ, ਪਰ ਲਖੀਮਪੁਰ ਖੀਰੀ ਦੀ ਘਟਨਾ ਨੇੇ ਸਾਬਿਤ ਕਰ ਦਿੱਤਾ ਕਿ ਸਾਡੇ ਦੇਸ਼ ਅੰਦਰ ਹੁਣ ਵਾੜ ਹੀ ਖੇਤ ਨੂੰ ਖਾ ਰਹੀ ਹੈ। ਉਹਨਾਂ ਸਰਕਾਰ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਗ੍ਰਹਿ ਰਾਜ ਮੰਤਰੀ ਨੂੰ ਤੁਰੰਤ ਬਰਖਾਸਤ ਨਾ ਕੀਤਾ ਅਤੇ ਉਸ ਦੇ ਬੇਟੇ ਆਸ਼ੀਸ਼ ਨੂੰ ਗ੍ਰਿਫਤਾਰ ਕਰਕੇ ਜੇਲ ਵਿਚ ਨਾ ਸੁੱਟਿਆ ਤਾਂ ਲੋਕ ਇਨਸਾਫ ਪਾਰਟੀ ਦਾ ਹਰ ਵਰਕਰ ਇਨਸਾਫ ਦੀ ਮੰਗ ਲਈ ਸੜਕਾਂ ਤੇ ਲਾਉਣ ਲਈ ਮਜ਼ਬੂਰ ਹੋ ਜਾਵੇਗਾ। ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।ਮੌਕੇ ਤੇ ਨਿਸ਼ਾਨ ਸਿੰਘ , ਗੁਰਪ੍ਰੀਤ ਸਿੰਘ, ਅਸ਼ੋਕ ਬੱਬਰ ,ਤਾਰਾ ਚੰਦ ,ਵਿਪਨ, ਅਤੁਲ ਕਪੂਰ, ਹਰਜਿੰਦਰ ਸਿੰਘ ਵਰਿੰਦਰ ਕੁਮਾਰ ਰਿੰਕੂ ,ਜਸਵਿੰਦਰ ਸਿੰਘ ਬਾਜਵਾ , ਰਾਜੂ, ਜਸਵਿੰਦਰ ਬੰਗੜ, ਵਿਜੇ ਕੁਮਾਰ ,ਸੁਰਿੰਦਰ ਕੁਮਾਰ ,ਅਜੇ ਕੁਮਾਰ ਆਦਿ ਪਹੁੰਚੇ।