Thursday, March 13

ਖ਼ਜ਼ਾਨਾ ਵਿਭਾਗ ਕਰਮਚਾਰੀਆਂ ਵੱਲੋਂ ਲਟਕਦੀਆਂ ਵਿਭਾਗੀ ਮੰਗਾਂ ਸਬੰਧੀ ਮੰਗ ਪੱਤਰ

ਲੁਧਿਆਣਾ, (ਸੰਜੇ ਮਿੰਕਾ)  – ਪੰਜਾਬ ਸਟੇਟ ਖਜ਼ਾਨਾ ਕਰਮਚਾਰੀ ਐਸੋਸੀਏਸ਼ਨ ਸੂਬਾ ਕਮੇਟੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸੈਣੀ, ਸੂਬਾ ਜਨਰਲ ਸਕੱਤਰ ਮਨਜਿੰਦਰ ਸਿੰਘ ਸੰਧੂ, ਸੂਬਾ ਸੀਨੀਅਰ ਮੀਤ ਪ੍ਰਧਾਨ ਜੈਮਲ ਸਿੰਘ ਉੱਚਾ, ਸੂਬਾ ਅਡੀਸ਼ਨਲ ਜਨਰਲ ਸਕੱਤਰ ਮਨਦੀਪ ਸਿੰਘ ਚੌਹਾਨ, ਮੁੱਖ ਜਥੇਬੰਦਕ ਸਕੱਤਰ ਸਾਵਨ ਸਿੰਘ, ਸੂਬਾ ਵਿੱਤ ਸਕੱਤਰ ਅਮਨਦੀਪ ਸਿੰਘ ਅਤੇ ਸੂਬਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਅਤੇ ਪੁਸ਼ਪਿੰਦਰ ਪਠਾਨੀਆ ਦੀ ਅਗਵਾਈ ਹੇਠ ਮਿਤੀ 05-10-2021 ਨੂੰ ਮੀਟਿੰਗ ਕਰਕੇ ਲਏ ਫੈਸਲੇ ਅਨੁਸਾਰ ਜਿਲਾ ਪ੍ਰਧਾਨ ਤਜਿੰਦਰ ਸਿੰਘ ਢਿੱਲੋਂ ਜਨਰਲ ਸਕੱਤਰ ਨਵਦੀਪ ਸਿੰਘ ਲੁਧਿਆਣਾ ਵੱਲੋਂ ਜਿਲ੍ਹਾ ਖਜ਼ਾਨਾ ਅਫਸਰ ਰਛਪਾਲ ਸਿੰਘ ਸਿੱਧੂ ਰਾਹੀਂ ਮੰਗ ਪੱਤਰ ਸਰਕਾਰ ਨੂੰ ਭੇਜਣ ਹਿੱਤ ਦਿੱਤਾ ਗਿਆ। ਜਿਲਾ ਪ੍ਰਧਾਨ ਜਨਰਲ ਸਕੱਤਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਜ਼ਾਨਾ ਵਿਭਾਗ ਦੀਆਂ ਕਾਫੀ ਲੰਮੇ ਸਮੇ ਤੋਂ ਲਟਕਦੀਆਂ ਵਿਭਾਗੀ ਮੰਗਾਂ ਜਿਸ ਵਿਚ ਖਜ਼ਾਨਾ ਅਫਸਰ, ਸੁਪਰਡੰਟ, ਜਿਲ੍ਹਾ ਖਜ਼ਾਨਚੀ, ਸਹਾਇਕ ਖਜ਼ਾਨਚੀ, ਕਲਰਕ, ਜਿਲਦਸਾਜ ਆਦਿ ਦੀਆਂ ਪਦ ਉੱਨਤੀਆਂ, ਕਲਰਕਾਂ ਵਿਚੋਂ 50 ਫੀਸਦ ਜੂਨੀਅਰ ਸਹਾਇਕ ਬਨਾਉਣਾ, 4-9-14 ਸਾਲਾ ਏ.ਸੀ.ਪੀ. ਕੇਸਾਂ ਦਾ ਲਾਭ ਦੇਣਾ, ਸੀਨੀਅਰ ਜੂਨੀਅਰ ਦੇ ਕੇਸਾਂ ਦਾ ਨਿਪਟਾਰਾ ਨਾ ਕਰਨਾ, ਮਹੀਨਾ ਅਪ੍ਰੈਲ 2020 ਦੌਰਾਨ ਨਵੇ ਚੱਲੇ ਆਈ.ਐਫ.ਐਮ.ਐੱਸ. ਦੀਆਂ ਖਾਮੀਆਂ ਕਰਕੇ ਕੁੱਝ ਜਿਲ੍ਹਿਆਂ ਵਿੱਚ ਡੀ.ਡੀ.ਓਜ. ਵੱਲੋ ਡਰਾਅ ਕੀਤੀਆਂ ਦੋਹਰੀਆਂ ਤਨਖਾਹਾਂ  ਦੀ ਪੜਤਾਲੀਆ ਅਫਸਰ ਵੱਲੋਂ ਦਿੱਤੀ ਰਿਪੋਰਟ ਨੂੰ ਖਜ਼ਾਨਾ ਕਰਮਚਾਰੀਆਂ ਦੇ ਹੱਕ ਵਿੱਚ ਡੀਲ ਕਰਕੇ ਕਰਮਚਾਰੀਆਂ ਦੀਆਂ ਬਣਦੀਆਂ ਤਰੱਕੀਆਂ ਪਹਿਲ ਦੇ ਆਧਾਰ ‘ਤੇ ਕੀਤੀਆਂ ਜਾਣ ਜੀ, ਵੱਡੀ ਮਾਤਰਾ ਵਿੱਚ ਕਲਰਕ ਸਹਾਇਕ ਖਜ਼ਾਨਚੀ ਦੀਆਂ ਖਾਲੀ ਅਸਾਮੀਆਂ ਭਰਨ ਸਬੰਧੀ ਐਸ. ਐਸ.ਐਸ. ਬੋਰਡ ਨੂੰ ਮੰਗ ਪੱਤਰ ਭੇਜ ਕੇ ਭਰਤੀ ਕਰਵਾਉਣਾ, ਖਾਲੀ ਅਸਾਮੀਆਂ ‘ਤੇ ਸੇਵਾਦਾਰਾਂ ਦੀ ਭਰਤੀ ਵਿਭਾਗੀ ਪੱਧਰ ‘ਤੇ ਕਰਨਾ, ਮੌਤ ਹੋ ਚੁੱਕੇ ਕਰਮਚਾਰੀਆਂ  ਦੇ ਵਾਰਸਾਂ ਨੂੰ ਤਰਸ ਦੇ ਅਧਾਰ ‘ਤੇ ਨੌਕਰੀ ਦੇ ਕੇਸਾਂ ਦਾ ਪਹਿਲ ਦੇ ਅਧਾਰ ਤੇ ਨਿਪਟਾਰਾ ਕਰਨਾ, ਖਜ਼ਾਨਾ ਅਫ਼ਸਰ ਦੀ ਤਰੱਕੀ ਲਈ ਕੋਟਾ 50 ਫੀਸਦ  ਤੋਂ ਵਧਾ ਕੇ 75 ਫੀਸਦ ਕਰਨਾ, ਜ਼ਿਲ੍ਹਾ ਖਜ਼ਾਨਾ ਅਫਸਰ, ਖਜ਼ਾਨਾ ਅਫਸਰ, ਜਿਲਦਸਾਜ ਨੂੰ ਕੰਨਵੇਐੰਸ ਅਲਾਉਂਸ ਨਾ ਦੇਣਾ, ਸੁਪਰਡੈਂਟ ਅਤੇ ਜਿਲ੍ਹਾ ਖਜ਼ਾਨਚੀ  ਦੀ ਅਸਾਮੀ ਤ’ੇ ਪਦ ਉੱਨਤੀ ਰਾਹੀਂ ਭਰੀਆਂ ਅਸਾਮੀਆਂ ਤੇ 50 ਸਾਲ ਤੋਂ ਘੱਟ ਉਮਰ ਦੇ ਕਰਮਚਾਰੀਆਂ ਲਈ ਵਿਭਾਗੀ ਪ੍ਰੀਖਿਆ ਦੀ ਸ਼ਰਤ ਖਤਮ ਕਰਨਾ ਅਤੇ ਨਵੇਂ ਬਣੇ ਜਿਲ੍ਹਿਆਂ ਵਿੱਚ ਅਸਾਮੀਆਂ ਦੀ ਰਚਨਾ ਜਿਲਾ ਪੱਧਰ ਦੇ ਹਿਸਾਬ ਨਾਲ ਕਰਨਾ ਆਦਿ ਭੱਖਦੀਆਂ ਮੰਗਾਂ ਦੀ ਕਾਫੀ ਲੰਮੇ ਸਮੇ ਤੋਂ ਕਿਸੇ ਵੀ ਮੰਗ ਦੀ ਸਮੇ ਸਿਰ ਪੂਰਤੀ ਨਾ ਹੋਣ ਕਾਰਨ ਖਜ਼ਾਨਾ ਕਰਮਚਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅਨੇਕਾਂ ਵਾਰ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਅਹਿਮ ਅਤੇ ਅਤਿ ਜਰੂਰੀ ਮੰਗਾਂ ਸਬੰਧੀ ਨਿਪਟਾਰਾ ਕਰਨ ਲਈ ਮੀਟਿੰਗ ਲਈ ਸਮਂੇ ਦੀ ਮੰਗ ਕੀਤੀ ਗਈ ਪ੍ਰੰਤੂ ਪਿਛਲੇ ਕਾਫੀ ਲੰਮੇ ਸਮੇ ਤੋਂ ਐਸੋਸੀਏਸ਼ਨ ਨੂੰ ਸਰਕਾਰ ਵੱਲੋਂ ਮੀਟਿੰਗ ਲਈ ਸਮਾਂ ਨਹੀਂ ਦਿੱਤਾ ਜਾ ਰਿਹਾ ਅਤੇ ਮੰਗਾਂ ਹੋਰ ਲਮਕਦੀਆਂ ਜਾ ਰਹੀਆਂ ਹਨ ਜਿਸ ਦੇ ਰੋਸ ਵਜੋਂ ਪੰਜਾਬ ਦੇ ਖਜ਼ਾਨਿਆਂ ਵਿੱਚ ਕੰਮ ਕਰਦੇ ਕਰਮਚਾਰੀ ਐਸੋਸੀਏਸ਼ਨ ਪਾਸੋਂ ਸੰਘਰਸ਼ ਦੀ ਮੰਗ ਕਰ ਰਹੇ ਹਨ ਜਦਕਿ ਇਹ ਕਰਮਚਾਰੀ ਖਜ਼ਾਨਾ ਵਿਭਾਗ ਦੀਆਂ ਅਦਾਇਗੀਆਂ ਤੋਂ ਲੈ ਕੇ ਲੇਖਾ ਬਨਾਉਣ ਤੱਕ ਹਰ ਮਿਤੀ ਬੱਧ ਕੰਮ ਨੂੰ ਸਟਾਫ ਦੀ ਘਾਟ ਅਤੇ ਕੰਮ ਦਾ ਬੋਝ ਜਿਆਦਾ ਹੋਣ ਕਾਰਨ ਦਫ਼ਤਰ ਵਿੱਚ ਦੇਰ ਰਾਤ ਅਤੇ ਛੁੱਟੀਆਂ ਵਿਚ ਆਣ ਕੇ ਪਹਿਲ ਦੇ ਅਧਾਰ ਤੇ ਆਪਣੀਆਂ ਡਿਊਟੀਆਂ ਬੜੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਂਦੇ ਹਨ।
ਪੰਜਾਬ ਸਟੇਟ ਖਜਾਨਾ ਕਰਮਚਾਰੀ ਐਸੋਸੀਏਸ਼ਨ ਖਜਾਨਾ ਕਰਮਚਾਰੀਆਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਦੀ ਪੂਰਤੀ ਲਈ ਜਲਦੀ ਹੀ ਸੂਬਾ ਪੱਧਰੀ ਮੀਟਿੰਗ ਕਰਕੇ ਸੰਘਰਸ਼ ਨੂੰ ਅੱਗੇ ਵਧਾਉਣਾ ਐਸੋਸੀਏਸ਼ਨ ਦੀ ਮਜ਼ਬੂਰੀ ਹੋਵੇਗੀ ਪੰਜਾਬ ਸਰਕਾਰ ਪਾਸੋਂ ਐਸੋਸੀਏਸ਼ਨ ਮੰਗ ਕਰਦੀ ਹੈ ਕਿ ਉਪਰੋਕਤ ਦਰਸਾਈਆਂ ਮੰਗਾਂ ਲਈ ਭੇਜੇ ਗਏ ਮੰਗ ਪੱਤਰਾਂ ਤੇ ਜਲਦੀ ਹੀ ਖਜਾਨਾ ਸੰਸਥਾ ਵਿੱਚ ਕੰਮ ਕਰਦੇ ਕਰਮਚਾਰੀਆਂ ਦੀਆਂ ਮੰਗਾਂ ਦੀ ਪੂਰਤੀ ਲਈ ਜਥੇਬੰਦੀ ਨੂੰ ਮੀਟਿੰਗ ਲਈ ਸਮਾਂ ਦਿੱਤਾ ਜਾਵੇ ਅਤੇ ਮੰਗਾਂ ਅਤੇ ਮੁਸ਼ਕਿਲਾਂ ਦਾ ਪਹਿਲ ਦੇ ਆਧਾਰ ਤੇ ਨਿਪਟਾਰਾ ਕੀਤਾ ਜਾਵੇ ਤਾਂ ਜੋ ਖਜਾਨਾ ਵਿਭਾਗ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਸਮੇ ਸਿਰ ਆਪਣਾ ਹੱਕ ਮਿਲ ਸਕੇ। ਤਜਿੰਦਰ ਸਿੰਘ ਢਿੱਲੋਂ ਜਿਲਾ ਪ੍ਰਧਾਨ ਨਵਦੀਪ ਸਿੰਘ ਜਿਲਾ ਜਨਰਲ ਸਕੱਤਰ ਪੰਜਾਬ ਸਟੇਟ ਖਜਾਨਾ ਕਰਮਚਾਰੀ ਐਸੋਸੀਏਸ਼ਨ ਜਿਲਾ ਯੂਨਿਟ ਲੁਧਿਆਣਾ

About Author

Leave A Reply

WP2Social Auto Publish Powered By : XYZScripts.com