Sunday, May 11

ਆਈ.ਸੀ.ਏ.ਆਰ-ਸੀਫੇਟ ਇੰਡਸਟਰੀ ਇੰਟਰਫੇਸ ਮੇਲੇ ਦਾ ਆਯੋਜਨ, ਐਗਰੋ ਪ੍ਰੋਸੈਸਿੰਗ-2021 (ਸੀਫੇਟ-ਆਈਫਾ 2021) ‘ਤੇ 3-4 ਅਕਤੂਬਰ ਨੂੰ ਕਰੇਗਾ

ਲੁਧਿਆਣਾ, (ਸੰਜੇ ਮਿੰਕਾ) – ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਅਤੇ 3 ਅਕਤੂਬਰ ਨੂੰ ਆਪਣਾ 33ਵਾਂ ਸਥਾਪਨਾ ਦਿਵਸ ਮਨਾਉਣ ਲਈ, ਆਈ.ਸੀ.ਏ.ਆਰ-ਸੈਂਟਰਲ ਇੰਸਟੀਚਿਟ ਆਫ ਪੋਸਟ-ਹਾਰਵੈਸਟ ਇੰਜੀਨੀਅਰਿੰਗ ਐਂਡ ਟੈਕਨਾਲੌਜੀ (ਸੀਫੇਟ) ਲੁਧਿਆਣਾ, 3-4 ਅਕਤੂਬਰ, 2021 ਨੂੰ ਐਗਰੋ-ਪ੍ਰੋਸੈਸਿੰਗ-2021 ‘ਤੇ ਆਈ.ਸੀ.ਏ.ਆਰ-ਸੀਫੇਟ ਇੰਡਸਟਰੀ ਇੰਟਰਫੇਸ ਮੇਲਾ (ਸੀਫੇਟ-ਆਈਫਾ 2021) ਆਯੋਜਿਤ ਕਰੇਗਾ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਇੰਸਟੀਚਿਟ ਦੇ ਡਾਇਰੈਕਟਰ ਨਚਿਕੇਤ ਕੋਤਵਾਲੀਵਾਲੇ ਨੇ ਕਿਹਾ ਕਿ ਪ੍ਰੋਗਰਾਮ ਇੱਕ ਵਰਚੁਅਲ ਪਲੇਟਫਾਰਮ ‘ਤੇ ਆਯੋਜਿਤ ਕੀਤਾ ਜਾਵੇਗਾ ਅਤੇ ਇਸ ਵਿੱਚ ਸੰਸਥਾਨ ਦੇ ਵੱਖ-ਵੱਖ ਭਾਗੀਦਾਰ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚ ਕਿਸਾਨ, ਵਿਦਿਆਰਥੀ, ਉੱਦਮੀ, ਐਫ.ਪੀ.ਓ ਮੈਨੇਜਰ, ਰਾਜ ਅਤੇ ਕੇਂਦਰ ਸਰਕਾਰ ਦੇ ਵਿਸਥਾਰ ਅਧਿਕਾਰੀ, ਗੈਰ ਸਰਕਾਰੀ ਸੰਗਠਨ ਦੇ ਨੁਮਾਇੰਦੇ ਅਤੇ ਆਈ.ਸੀ.ਏ.ਆਰ-ਸੀਫੇਟ ਲੁਧਿਆਣਾ ਅਤੇ ਅਬੋਹਰ ਦੇ ਅਧਿਕਾਰੀ ਅਤੇ ਸਟਾਫ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਵਰਚੁਅਲ ਮੇਲੇ ਵਿੱਚ, ਵੱਖੋ-ਵੱਖਰੀਆਂ ਤਕਨੀਕ ਵਾਲੀਆਂ ਮਸ਼ੀਨਾਂ, ਪ੍ਰਕਿਰਿਆਵਾਂ, ਪ੍ਰੋਟੋਕੋਲ ਨੂੰ ਦਿਲਚਸਪ ਢੰਗ ਨਾਲ ਪ੍ਰਦਰਸ਼ਤ ਕੀਤਾ ਜਾਵੇਗਾ ਅਤੇ ਪੈਨਲ ਵੱਲੋਂ ਪੋਸਟ ਹਾਰਵੈਸਟ ਸਬੰਧੀ ਵੱਖ-ਵੱਖ ਵਿਸ਼ਿਆਂ ‘ਤੇ ਵਿਚਾਰ-ਵਟਾਂਦਰਾ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਈ.ਸੀ.ਏ.ਆਰ-ਸੀਫੇਟ ਦੁਆਰਾ ਉਤਸ਼ਾਹਤ ਉੱਦਮੀਆਂ ਦੀਆਂ ਸਫਲ ਕਹਾਣੀਆਂ ਵੀ ਮੇਲੇ ਵਿੱਚ ਸਾਂਝੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ, ਪ੍ਰੋਗਰਾਮ ਦਾ ਉਦਘਾਟਨ ਆਈ.ਸੀ.ਏ.ਆਰ-ਸਿਫੇਟ ਸਥਾਪਨਾ ਦਿਵਸ ਦੇ ਲੈਕਚਰ ਰਾਹੀਂ ਸਕੱਤਰ ਡੇਅਰ ਅਤੇ ਡਾਇਰੈਕਟਰ ਜਨਰਲ, ਆਈ ਕਾਰ ਡਾ. ਤ੍ਰਿਲੋਚਨ ਮਹਾਪਾਤਰਾ ਕਰਨਗੇ। ਇਸ ਸੈਸ਼ਨ ਦੀ ਪ੍ਰਧਾਨਗੀ ਡੀ.ਡੀ.ਜੀ. ਆਈ.ਸੀ.ਏ.ਆਰ., ਨਵੀਂ ਦਿੱਲੀ ਡਾਕਟਰ ਸੁਰੇਸ਼ ਕੁਮਾਰ ਚੌਧਰੀ ਕਰਨਗੇ। ਉਨ੍ਹਾਂ ਕਿਹਾ ਕਿ ਪੈਨਲ ਵਿਚਾਰ-ਵਟਾਂਦਰੇ ਤੋਂ ਇਲਾਵਾ ਗੱਲਬਾਤ ਸੈਸ਼ਨ ਅਤੇ ਵਰਚੁਅਲ ਪ੍ਰਦਰਸ਼ਨੀ ਦੋਵੇਂ ਦਿਨ ਲਾਈਵ ਆਯੋਜਿਤ ਕੀਤੇ ਜਾਣਗੇ।

About Author

Leave A Reply

WP2Social Auto Publish Powered By : XYZScripts.com