- ਪਰਾਲੀ ਨੂੰ ਨਾ ਸਾੜ ਕੇ ਕਿਸਾਨ ਪੰਜਾਬ ਸਰਕਾਰ ਨੂੰ ਦੇਣ ਸਹਿਯੋਗ
ਲੁਧਿਆਣਾ,(ਸੰਜੇ ਮਿੰਕਾ)- ਜਿਲ੍ਹਾ ਪ੍ਰਸ਼ਾਸਨ ਵਲੋ ਵਾਤਾਵਰਣ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਅਤੇ ਕਿਸਾਨਾਂ ਵਲੋਂ ਨਵੇ ਉੱਚ ਤਕਨੀਕੀ ਯੰਤਰਾਂ ਦਾ ਇਸਤੇਮਾਲ ਕਰਕੇ ਪਰਾਲੀ ਨੂੰ ਅੱਗ ਲਗਾਉਣ ’ਤੇ ਕਾਬੂ ਪਾਉਣ ਲਈ ਵਿੱਢੀ ਗਈ ਮੁਹਿੰਮ ਨੇ ਕਿਸਾਨਾਂ ਨੂੰ ਕਾਫੀ ਲਾਭ ਪਹੁੰਚਾਇਆ ਹੈ। ਜਿਨ੍ਹਾਂ ਕਿਸਾਨਾਂ ਨੇ ਪਰਾਲੀ ਨੂੰ ਸਾੜਨਾਂ ਬੰਦ ਕਰ ਦਿੱਤਾ ਹੈ ਅਤੇ ਪਰਾਲੀ ਨੂੰ ਆਪਣੇ ਖੇਤਾਂ ਵਿੱਚ ਵਾਹੁਣਾ ਸ਼ੁਰੂ ਕਰ ਦਿੱਤਾ ਹਨ ਉਨ੍ਹਾਂ ਕਿਸਾਨਾਂ ਦੀ ਫਸਲਾਂ ਦੀ ਪੈਦਾਵਾਰ ਦੇ ਚੰਗੇ ਸਿੱਟੇ ਮਿਲੇ ਹਨ। ਬੋਪਾਰਾਏ ਕਲਾਂ ਦਾ ਗੁਰਮੇਲ ਸਿੰਘ ਉਨ੍ਹਾਂ ਕਿਸਾਨਾਂ ਵਿਚੋਂ ਇੱਕ ਹਨ ਜਿਨ੍ਹਾਂ ਨੇ 2016 ਤੋਂ ਪਰਾਲੀ ਨੂੰ ਸਾੜਨ ਦੀ ਥਾਂ ਤੇ ਰਹਿੰਦ ਖੂੰਹਦ ਨੂੰ ਮਲਚਰ ਮਸ਼ੀਨ ਦੀ ਸਹਾਇਤਾ ਨਾਲ ਖੇਤਾਂ ਵਿੱਚ ਵਾਹਿਆ ਅਤੇ ਸਿੱਟੇ ਵਜੋ ਮਿੱਟੀ ਉਪਜਾਓ ਹੋਈ ਅਤੇ ਫਸਲਾਂ ਦੇ ਝਾੜ ਵਿੱਚ ਵਾਧਾ ਹੋਇਆ। ਸ਼੍ਰੀ ਸਿੰਘ ਨੇ ਕਿਹਾ ਕਿ ਪਰਾਲੀ ਸਾੜਨ ਨਾਲ ਮਿੱਟੀ ਵਿੱਚ ਪੌਸ਼ਟਿਕ ਤੱਤ ਜਿਸ ਵਿੱਚ 100 ਪ੍ਰਤੀਸ਼ਤ ਨਾਈਟ੍ਰੋਜਨ, 80 ਪ੍ਰਤੀਸ਼ਤ ਸਲਫਰ ਅਤੇ 20 ਪ੍ਰਤੀਸ਼ਤ ਫਾਸਫੋਰਸ ਹੰਦੀ ਹੈ ਜੋ ਕਿ ਨਸ਼ਟ ਹੋ ਜਾਂਦੀ ਹੈ ਅਤੇ ਪਰਾਲੀ ਸਾੜਨ ਉਪਰੰਤ ਵਾਤਾਵਰਣ ਵਿੱਚ ਖਤਰਨਾਕ ਗੈਸਾਂ ਪੈਦਾ ਕਰਦੀਆਂ ਹਨ ਜਿਸ ਨਾਲ ਲੋਕਾਂ ਦੀ ਸਿਹਤ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਉਸਨੇ ਹੋਰ ਪੰਚਾਇਤ ਮੈਬਰਾਂ ਨਾਲ ਪਿੰਡ ਦੇ ਕਿਸਾਨਾਂ ਨਾਲ ਮੀਟਿੰਗਾਂ ਕੀਤੀਆਂ ਅਤੇ ਆਪਣੇ ਯੰਤਰ ਕਿਸਾਨਾਂ ਨੂੰ ਦਿੱਤੇ ਤਾਂ ਜੋ ਉਹ ਖੇਤਾਂ ਵਿੱਚ ਪਰਾਲੀ ਨੂੰ ਪਾਉਣ ਅਤੇ ਖੇਤ ਵਿੱਚ ਪਰਾਲੀ ਸੜਨ ਦੀ ਪ੍ਰਥਾ ਤੇ ਰੋਕ ਲਗਾਉਣ। ਇਸੇ ਤਰ੍ਹਾਂ ਜੱਲਣਪੁਰ ਪਿੰਡ ਦੇ ਜਸਪਾਲ ਸਿੰਘ ਜਿਨ੍ਹਾਂ ਨੇ ਕਈ ਸਾਲਾਂ ਤੋਂ ਪਰਾਲੀ ਨੂੰ ਸਾੜਨਾਂ ਬੰਦ ਕੀਤਾ ਹੋਇਆ ਹੈ ਨੇ ਵੀ ਆਪਣੇ ਕਿਸਾਨ ਭਰਾਵਾਂ ਨੂੰ ਪਰਾਲੀ ਸਾੜਨ ਦੇ ਖਤਰਨਾਕ ਪ੍ਰਭਾਵਾਂ ਤੋਂ ਜਾਣੂ ਕਰਵਾਇਆ। 27 ਏਕੜ ਰਕਬੇ ਵਿੱਚ ਝੋਨੇ ਦੀ ਕਾਸ਼ਤ ਕਰਨ ਲਈ ਝੋਨੇ ਦੀ ਪਰਾਲੀ ਨੂੰ ਚਾਪਰ ਰਾਹੀਂ ਵਾਹੁਣ ਵਾਲੇ ਸਿੰਘ ਨੇ ਕਿਹਾ ਕਿ ਹੁਣ ਪਿੰਡ ਦੇ ਬਹੁਤੇ ਕਿਸਾਨ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਵਾਹੁਦੇ ਹਨ ਜੋ ਚੰਗੇ ਨਤੀਜੇ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਸੀ ਪਰਾਲੀ ਨੂੰ ਨਾ ਸਾੜਨ ਦਾ ਵਾਅਦਾ ਕੀਤਾ ਹੈ ਕਿਉਂਕਿ ਪਰਾਲੀ ਸਾੜਨ ਨਾਲ ਵਸਨੀਕਾਂ ਨੂੰ ਸਾਹ ਦੀਆਂ ਸਮੱਸਿਆਵਾਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਜਿਲ੍ਹਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਫਸਲਾਂ ਦੀ ਰਹਿੰਦ ਖੂੰਹਦ ਪ੍ਰੋਗਰਾਮ ਤਹਿਤ ਚੋਪਰ ਸ਼੍ਰੇਡਰ, ਮਲਚਰ, ਰੋਟਾਵੇਟਰ ਅਤੇ ਆਰ.ਐਮ.ਬੀ ਹਲ ਮਿਿਲਆ ਹੈ ਅਤੇ ਇਹ ਮਸ਼ੀਨਾਂ ਦੁਸਰੇ ਕਿਸਾਨਾਂ ਨੂੰ ਵੀ ਦਿੱਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਹੋਰਨਾਂ ਕਿਸਾਨਾਂ ਨੂੰ ਪਰਾਲੀ ਨੂੰ ਨਾ ਸਾੜਨ ਅਤੇ ਮਿੱਟੀ ਦੀ ਸਿਹਤ ਸੁਧਾਰਨ ਲਈ ਪਰਾਲੀ ਨੂੰ ਹਾਈ-ਟੈਕ ਮਸ਼ੀਨਾਂ ਦੀ ਵਰਤੋਂ ਕਰਕੇ ਖੇਤਾਂ ਵਿੱਚ ਹੀ ਪਾ ਕੇ ਇਸਤੇਮਾਲ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪਰਾਲੀ ਦੇ ਪ੍ਰਬੰਧਨ ਲਈ ਕਿਸਾਨਾਂ ਨੂੰ ਨਵੀਆਂ ਮਸ਼ੀਨਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਤਾਂ ਜੋ ਉਨ੍ਹਾਂ ਵਿੱਚੋਂ ਕੋਈ ਵੀ ਪਰਾਲੀ ਸਾੜਨ ਵਿੱਚ ਉਲਝੇ ਨਾ ਰਹਿ ਸਕੇ।