- ਮੁਹਿੰਮ ਅਧੀਨ 0-5 ਸਾਲ ਦੇ ਬੱਚਿਆਂ ਨੂੰ 26 ਤੋਂ 30 ਸੰਤਬਰ ਤੱਕ ਪੋਲੀੳ ਰੋਕੂ ਬੂੰਦਾਂ ਦਿੱਤੀਆਂ ਜਾਣੀਆਂ ਹਨ
ਲੁਧਿਆਣਾ, (ਸੰਜੇ ਮਿੰਕਾ) – ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਵੱਲੋਂ ਮਾਈਗਰੇਟਰੀ ਪਾਪੂਲੇਸਨ (ਪ੍ਰਵਾਸੀ ਬੱਚਿਆਂ ਨੂੰ) ਪੋਲੀੳ ਰੋਕੂ ਬੂੰਦਾਂ ਦੀ ਸ਼ੁਰੂਆਤ ਅੱਜ ਸਿਵਲ ਹਸਪਤਾਲ ਵਿਖੇ ਨੇ 0-5 ਸਾਲ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾ ਕੇ ਕੀਤੀ। ਜ਼ਿਕਰਯੋਗ ਹੈ ਕਿ ਇਹ ਪੋਲੀੳ ਰੋਕੂ ਬੂੰਦਾਂ 26 ਤੋਂ 30 ਸੰਤਬਰ ਤੱਕ ਦਿੱਤੀਆਂ ਜਾਣੀਆਂ ਹਨ। ਇਸ ਮੌਕੇ ਡਾ ਆਹਲੂਵਾਲੀਆ ਨੇ ਦੱਸਿਆ ਕਿ ਸ਼ਹਿਰ ਵਿਚ ਹਰ 0-5 ਸਾਲ ਤੱਕ ਦੇ ਬੱਚਿਆਂ ਨੂੰ ਘਰ-ਘਰ ਜਾ ਕੇ ਇਹ ਬੂੰਦਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਬੂੰਦਾਂ ਰਿਹਾਇਸ਼ੀ ਖੇਤਰਾਂ, ਅਰਧ ਸ਼ਹਿਰੀ ਖੇਤਰਾਂ, ਅਤੇ ਪੇਡੂ ਖੇਤਰਾਂ ਵਿਚ ਪ੍ਰਵਾਸੀ ਬੱਚਿਆਂ ਨੂੰ, ਲੇਬਰ ਦੇ ਬੱਚਿਆਂ, ਭੱਠਿਆਂ ਦੀ ਲੇਬਰ ਦੇ ਬੱਚਿਆਂ ਨੂੰ ਦਿੱਤੀਆਂ ਜਾਣੀਆਂ ਹਨ। ਉਨਾਂ ਦੱਸਿਆ ਕਿ ਪੇਡੂ ਖੇਤਰਾਂ ਵਿਚ ਇਹ ਮੁਹਿੰਮ 26 ਤੋ 28 ਸਤੰਬਰ ਤੱਕ ਤਿੰਨ ਦਿਨ ਚੱਲੇਗੀ। ਇਸ ਮੌਕੇ ਜਿਲ੍ਹਾ ਟੀਕਾਕਰਨ ਅਫਸਰ ਡਾ. ਰਾਜ ਕੁਮਾਰ ਨੇ ਦੱਸਿਆ ਕਿ ਜਰੂਰੀ ਹੈ ਕਿ ਅਸੀਂ ਸਭ ਲੋੜਵੰਦ ਬੱਚਿਆਂ ਨੂੰ ਇਹ ਪੋਲੀੳ ਰੋਕੂ ਬੂੰਦਾਂ ਜਰੂਰ ਪਿਲਾਈਏ। ਇਸ ਮੌਕੇ ਸਿਵਲ ਹਸਪਤਾਲ ਦੇ ਐਸ.ਐਮ.ਓ ਡਾ. ਆਰ.ਐਸ. ਚਾਹਿਲ, ਡਬਲਿਊ.ਐਚ.ਓ ਦੇ ਐਸ.ਐਮ.ਓ ਡਾ.ਨਿਵੇਦਤਾ ਵਾਸੂਦੇਵ, ਡਾ. ਰਾਜਿੰਦਰ ਗੁਲਾਟੀ ਅਤੇ ਸਮੂਹ ਸਟਾਫ ਵੀ ਮੌਜੂਦ ਸੀ।