ਲੁਧਿਆਣਾ (ਰਾਜੀਵ,ਵਿਸ਼ਾਲ)-ਯੂਥ ਅਕਾਲੀ ਦਲ ਦੇ ਕੌਰ ਕਮੇਟੀ ਮੈਂਬਰ ਕਾਲੀ ਘਈ, ਰਾਹੁਲ ਸੂਦ(ਸੀਨੀਅਰ ਮੀਤ ਪ੍ਰਧਾਨ),ਦੀਪਕ ਧੀਰ (ਜਨਰਲ ਸਕੱਤਰ) ਦੀ ਪ੍ਰਧਾਨਗੀ ਹੇਠ ਕਿਸਾਨਾਂ ਦੇ ਹੱਕ ਵਿੱਚ ਕਿਸਾਨ ਮਾਰਚ ਕਡਿਆ ਗਿਆ ਜਿਸ ਵਿਚ ਯੂਥ ਅਕਾਲੀ ਦਲ ਦੇ ਹਜ਼ਾਰਾਂ ਹੀ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ।ਇਸ ਕਿਸਾਨ ਮਾਰਚ ਦੀ ਅਗਵਾਈ ਰਣਜੀਤ ਸਿੰਘ ਢਿੱਲੋਂ,ਵਿਜੈ ਦਾਨਵ ਅਤੇ ਯੂਥ ਦੇ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਮਨਪ੍ਰੀਤ ਸਿੰਘ (ਮੰਨਾ) ਨੇ ਕੀਤੀ। ਇਸ ਮੌਕੇ ਤੇ ਨੌਜਵਾਨਾਂ ਨੇ ਕਾਲੇ ਕਨੂੰਨ ਰੱਦ ਕਰਨ ਦੇ ਨਾਅਰੇ ਲਗਾਏ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਵਲੋ 17 ਤਰੀਕ ਨੂੰ ਕਿਸਾਨਾਂ ਦੇ ਹੱਕ ਵਿੱਚ ਸੰਸਦ ਦਾ ਘੇਰਾਓ ਕਰਨ ਦੇ ਐਲਾਨ ਵਿਚ ਵਿੱਚ ਵੱਡੀ ਗਿਣਤੀ ਵਿਚ ਪਹੁੰਚਣ ਦਾ ਪ੍ਰਣ ਲਿਆ। ਇਸ ਮੌਕੇ ਤੇ ਮੰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਨੇ ਹਮੇਸ਼ਾ ਹੀ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ ਤੇ ਕਰਦਾ ਰਹੇਗਾ।ਇਸ ਮੌਕੇ ਤੇ ਗੁਰਪ੍ਰੀਤ ਸਿੰਘ ਬੇਦੀ,ਸ਼ਾਗੰਦੀਪ ਸਿੰਘ, ਅਪਜਿੰਦਰ ਸਿੰਘ ਗੋਲਡੀ, ਕਰਨ ਨਾਗਪਾਲ, ਆਸ਼ੂ ਹੰਸਰਾ, ਸਿਮਰਨ ਓਬਰਾਏ,ਅਮਿਤ ਘਈ, ਬਿਨੀ ਬਲੀ, ਸੁੰਨੀ ਥਰੀਕੇ,ਪਰਦੀਪ ਗਰੇਵਾਲ, ਰਾਜਨ ਭਾਰਦਵਾਜ, ਰੋਹਨ ਕਨੌਜੀਆ, ਪੰਕਜ ਧੀਰ, ਹਰਸ਼ਦੀਪ ਸਹੋਤਾ, ਅਮਰ ਵਰਮਾ ਆਦਿ ਹਾਜ਼ਿਰ ਸਨ।
Related Posts
-
ਚਾਈਨਾ ਡੋਰ ਨਾਲ ਨਾ ਸਿਰਫ਼ ਇਨਸਾਨੀ ਜਾਨ ਨੂੰ ਖ਼ਤਰਾ ਹੈ, ਸਗੋਂ ਪੰਛੀਆਂ ਅਤੇ ਪਸ਼ੂਆਂ ਦੀ ਜ਼ਿੰਦਗੀ ਵੀ ਖ਼ਤਰੇ ‘ਚ ਪੈਂਦੀ ਹੈ:- ਐਸ.ਐਸ.ਪੀ ਡਾ. ਜਯੋਤੀ ਯਾਦਵ ਬੈਂਸ
-
ਡੀ.ਸੀ ਹਿਮਾਂਸ਼ੂ ਜੈਨ ਵੱਲੋਂ ਅਧਿਕਾਰੀਆਂ ਨੂੰ ਚੱਲ ਰਹੇ ਵਿਕਾਸ ਕਾਰਜਾਂ ਨੂੰ ਜਲਦ ਨੇਪਰੇ ਚਾੜ੍ਹਨ ਦੀਆਂ ਹਦਾਇਤਾਂ
-
ਐਨ.ਆਰ.ਐਲ.ਐਮ ਤਹਿਤ ਲੁਧਿਆਣਾ ਦੀਆਂ ਮਹਿਲਾ ਸਵੈ-ਸਹਾਇਤਾ ਸਮੂਹ ਵੱਲੋਂ ਹੱਥ ਨਾਲ ਬੁਣੇ ਉੱਨੀ ਮਫਲਰ ਤਿਆਰ